ਸਰਕਾਰ ਸਹਿਯੋਗੀ ਈ-ਕਾਮਰਸ ਨੈੱਟਵਰਕ ਅਪ੍ਰੈਲ ''ਚ ਦੋ ਸ਼ਹਿਰਾਂ ''ਚ ਸ਼ੁਰੂ ਕਰੇਗਾ ਕੰਮ

Saturday, Jan 15, 2022 - 04:39 PM (IST)

ਸਰਕਾਰ ਸਹਿਯੋਗੀ ਈ-ਕਾਮਰਸ ਨੈੱਟਵਰਕ ਅਪ੍ਰੈਲ ''ਚ ਦੋ ਸ਼ਹਿਰਾਂ ''ਚ ਸ਼ੁਰੂ ਕਰੇਗਾ ਕੰਮ

ਨਵੀਂ ਦਿੱਲੀ- ਸਰਕਾਰ ਦੀ ਮਹੱਤਵਪੂਰਨ ਓਪਨ ਨੈੱਟਵਰਕ ਫਾਰ ਡਿਜੀਟਲ ਕਾਮਰਸ (ਓ.ਐੱਨ.ਡੀ.ਸੀ.) ਅਪ੍ਰੈਲ ਮਹੀਨੇ 'ਚ ਛੋਟੇ ਪੱਧਰ 'ਤੇ ਦੋ ਸ਼ਹਿਰਾਂ 'ਚ ਸ਼ੁਰੂ ਕੀਤਾ ਜਾਵੇਗਾ। ਇਸ ਦਾ ਮਕਸਦ ਇਹ ਦੇਖਣਾ ਹੈ ਕਿ ਅਧਿਕਾਰਿਕ ਰੂਪ ਨਾਲ ਇਸ ਨੂੰ ਪੇਸ਼ ਕੀਤੇ ਜਾਣ ਤੋਂ ਪਹਿਲਾਂ ਤਕਨੀਕ ਸਮਰੱਥ ਬੁਨਿਆਦੀ ਢਾਂਚਾ ਕਿਸ ਤਰ੍ਹਾਂ ਕੰਮ ਕਰਦਾ ਹੈ। 
ਉਦਯੋਗ ਸੰਸ਼ੋਧਨ ਅਤੇ ਅੰਦਰੂਨੀ ਵਪਾਰ ਵਿਭਾਗ (ਡੀ.ਪੀ.ਆਈ.ਆਈ.ਟੀ.) ਦੀ ਅਗਵਾਈ 'ਚ ਲਿਆਂਦਾ ਜਾ ਰਿਹਾ ਓ.ਐੱਨ.ਡੀ.ਸੀ. ਯੂਨਾਈਟਿਡ ਪੇਮੈਂਟਸ ਇੰਟਰਫੇਸ (ਯੂ.ਪੀ.ਆਈ.) ਦੀ ਹੀ ਤਰ੍ਹਾਂ ਹੈ, ਜੋ ਈ-ਕਾਮਰਸ ਖੇਤਰ ਲਈ ਹੈ। 
ਉਦਯੋਗ ਵਿਭਾਗ 'ਚ ਵਧੀਕ ਸਕੱਤਰ ਅਨਿਲ ਅਗਰਵਾਲ ਨੇ ਇਕ ਅਖਬਾਰ ਨੂੰ ਕਿਹਾ ਕਿ ਅਸੀਂ ਪਾਇਲਟ ਪ੍ਰਾਜੈਕਟ ਦੋ ਸ਼ਹਿਰਾਂ 'ਚ ਪੇਸ਼ ਕਰਨ ਜਾ ਰਹੇ ਹਾਂ। ਸੰਭਾਵਿਤ: ਇਕ ਉੱਤਰ ਭਾਰਤ ਦਾ ਸ਼ਹਿਰ ਹੋਵੇਗਾ ਅਤੇ ਇਕ ਦੱਖਣੀ ਭਾਰਤ ਦਾ ਅਸੀਂ ਇਸ ਲਈ ਸਥਾਨਕ ਖੁਦਰਾ ਕਾਰੋਬਾਰੀਆਂ ਅਤੇ ਖਰੀਦਾਰਾਂ ਨੂੰ ਪਲੇਟਫਾਰਮ ਨਾਲ ਜੋੜਿਆ ਹੈ। ਦੇਖਦੇ ਹਾਂ ਕਿ ਇਹ ਕਿੰਝ ਕੰਮ ਕਰਦਾ ਹੈ। 
ਅਧਿਕਾਰੀਆਂ ਦਾ ਮੰਨਣਾ ਹੈ ਕਿ ਓ.ਐੱਨ.ਡੀ.ਸੀ. ਨੂੰ ਲੈ ਕੇ ਸਟਾਰਟਅਪ 'ਚ ਪਹਿਲੇ ਹੀ ਬਹੁਤ ਜ਼ਿਆਦਾ ਦਿਲਚਸਪੀ ਹੈ ਅਤੇ ਉਹ ਨੈੱਟਵਰਕ 'ਚ ਸ਼ਾਮਲ ਹੋਣਾ ਚਾਹੁੰਦੇ ਹਨ। ਇਸ ਮਾਮਲੇ ਦੇ ਜਾਣਕਾਰ ਇਕ ਅਧਿਕਾਰੀ ਨੇ ਕਿਹਾ ਕਿ ਹੁਣ ਤੱਕ 50 ਤੋਂ ਜ਼ਿਆਦਾ ਹਿੱਸੇਦਾਰ, ਜਿਸ 'ਚ ਪੇਟੀਐੱਮ, ਫੋਨਪੇਅ ਵਰਗੇ ਸਿਖਰ ਡਿਜੀਟਲ ਭੁਗਤਾਨ ਪ੍ਰਦਾਤਾ, ਟੈੱਕ ਸਟਾਰਟਅਪ ਵਰਗੇ ਗੋਫੂਗਲ ਆਦਿ ਸ਼ਾਮਲ ਹਨ, ਇਸ ਨਾਲ ਜੁੜ ਚੁੱਕੇ ਹਨ। ਉਧਰ ਕਈ ਹੋਰ ਓ.ਐੱਨ.ਡੀ.ਸੀ. ਨਾਲ ਜੁੜਣ 'ਤੇ ਵਿਚਾਰ ਕਰ ਰਹੇ ਹਨ। 
ਓ.ਐੱਨ.ਡੀ.ਸੀ. ਮੌਜੂਦਾ ਪਲੇਟਫਾਰਮ ਕੇਂਦਰਿਤ ਮਾਡਲਾਂ ਤੋਂ ਪਰ੍ਹੇ ਹੈ, ਜਿਥੇ ਇਕ ਖਰੀਦਾਰ ਅਤੇ ਇਕ ਵਿਕਰੇਤਾ ਇਕ ਹੀ ਐਪਲੀਕੇਸ਼ਨ ਦੀ ਵਰਤੋਂ ਕਰਨਗੇ। ਇਸ ਦਾ ਮਕਸਦ ਕਾਰੋਬਾਰ ਕਰਨ ਦੀ ਲਾਗਤ ਘੱਟ ਕਰਨਾ, ਛੋਟੇ ਅਤੇ ਪਰੰਪਰਾਗਤ ਖੁਦਰਾ ਵਪਾਰੀਆਂ ਨੂੰ ਲਾਭ ਪਹੁੰਚਾਉਣਾ ਅਤੇ ਨਾਲ ਹੀ ਡਿਜੀਟਲ ਏਕਾਧਿਕਾਰ 'ਤੇ ਲਗਾਮ ਲਗਾਉਣਾ ਹੈ। ਇਸ ਦਾ ਮਕਸਦ ਵਪਾਰੀਆਂ ਅਤੇ ਗਾਹਕਾਂ ਨੂੰ ਤਾਕਤ ਦੇਣਾ ਹੈ, ਜਿਸ ਨਾਲ ਸਿੰਗਲ ਨੈੱਟਵਰਕ ਨੂੰ ਤੋੜਿਆ ਜਾ ਸਕੇ ਅਤੇ ਖੁਦਰਾ ਸਾਮਾਨ ਤੋਂ ਲੈ ਕੇ ਖਾਧ ਅਤੇ ਮੋਬਿਲਿਟੀ ਨੂੰ ਵਾਧਾ ਦਿੱਤਾ ਜਾ ਸਕੇ।


author

Aarti dhillon

Content Editor

Related News