NPS ਨੂੰ ਹੋਰ ਵਧੇਰੇ ਆਕਰਸ਼ਕ ਬਣਾਉਣ ਲਈ ਸਰਕਾਰ ਬਜਟ ’ਚ ਕਈ ਕਦਮਾਂ ਦਾ ਕਰ ਸਕਦੀ ਹੈ ਐਲਾਨ

Wednesday, Jan 24, 2024 - 10:21 AM (IST)

NPS ਨੂੰ ਹੋਰ ਵਧੇਰੇ ਆਕਰਸ਼ਕ ਬਣਾਉਣ ਲਈ ਸਰਕਾਰ ਬਜਟ ’ਚ ਕਈ ਕਦਮਾਂ ਦਾ ਕਰ ਸਕਦੀ ਹੈ ਐਲਾਨ

ਨਵੀਂ ਦਿੱਲੀ (ਭਾਸ਼ਾ)– ਸਰਕਾਰ 75 ਸਾਲ ਤੋਂ ਵੱਧ ਉਮਰ ਦੇ ਸੀਨੀਅਰ ਨਾਗਰਿਕਾਂ ਲਈ ਯੋਗਦਾਨ ਅਤੇ ਨਿਕਾਸੀ ’ਤੇ ਟੈਕਸ ਰਿਆਇਤਾਂ ਵਧਾ ਕੇ ਰਾਸ਼ਟਰੀ ਪੈਨਸ਼ਨ ਪ੍ਰਣਾਲੀ (ਐੱਨ. ਪੀ. ਐੱਸ.) ਨੂੰ ਹੋਰ ਵਧੇਰੇ ਆਕਰਸ਼ਕ ਬਣਾ ਸਕਦੀ ਹੈ। ਪੈਨਸ਼ਨ ਫੰਡ ਰੈਗੂਲੇਟਰ ਪੀ. ਐੱਫ. ਆਰ. ਡੀ. ਏ. ਨੇ ਰੁਜ਼ਗਾਰਦਾਤਾਵਾਂ ਵਲੋਂ ਯੋਗਦਾਨ ਲਈ ਟੈਕਸ ਦੇ ਮੋਰਚੇ ’ਤੇ ਕਰਮਚਾਰੀ ਭਵਿੱਖ ਨਿਧੀ ਦਫ਼ਤਰ (ਈ. ਪੀ. ਐੱਫ. ਓ.) ਵਿਚ ‘ਸਮਾਨਤਾ’ ਦੀ ਅਪੀਲ ਕੀਤੀ ਹੈ। ਇਸ ਸਬੰਧ ਵਿਚ ਕੁੱਝ ਐਲਾਨ ਅੰਤਰਿਮ ਬਜਟ ਵਿਚ ਕੀਤੇ ਜਾਣ ਦੀ ਉਮੀਦ ਹੈ। 

ਇਹ ਵੀ ਪੜ੍ਹੋ - SpiceJet ਦਾ ਧਮਾਕੇਦਾਰ ਆਫ਼ਰ, ਸਿਰਫ਼ 1622 'ਚ ਲੋਕ ਕਰਨ ਅਯੁੱਧਿਆ ਰਾਮ ਮੰਦਰ ਦੇ ਦਰਸ਼ਨ

ਦੱਸ ਦੇਈਏ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਵਲੋਂ ਇਕ ਫਰਵਰੀ ਨੂੰ ਅੰਤਰਿਮ ਬਜਟ ਪੇਸ਼ ਕੀਤਾ ਜਾ ਰਿਹਾ ਹੈ। ਇਹ ਉਨ੍ਹਾਂ ਦਾ ਛੇਵਾਂ ਬਜਟ ਹੋਵੇਗਾ। ਮੌਜੂਦਾ ਸਮੇਂ ਵਿਚ ਕਰਮਚਾਰੀਆਂ ਲਈ ਫੰਡ ਨਿਰਮਾਣ ਵਿਚ ਰੁਜ਼ਗਾਰਦਾਤਾਵਾਂ ਦੇ ਯੋਗਦਾਨ ਵਿਚ ਅਸਮਾਨਤਾ ਹੈ, ਜਿਸ ਵਿਚ ਕਾਰਪੋਰੇਟ ਵਲੋਂ ਮੂਲ ਤਨਖ਼ਾਹ ਅਤੇ ਮਹਿੰਗਾਈ ਭੱਤੇ ਦੇ 10 ਫ਼ੀਸਦੀ ਤੱਕ ਦੇ ਯੋਗਦਾਨ ਨੂੰ ਐੱਨ. ਪੀ. ਐੱਸ. ਯੋਗਦਾਨ ਲਈ ਟੈਕਸ ਤੋਂ ਛੋਟ ਦਿੱਤੀ ਗਈ ਹੈ, ਜਦ ਕਿ ਈ. ਪੀ. ਐੱਫ. ਓ. ਦੇ ਮਾਮਲੇ ਵਿਚ ਇਹ 12 ਫ਼ੀਸਦੀ ਹੈ।

ਇਹ ਵੀ ਪੜ੍ਹੋ - Ram Mandir Ceremony: ਅੱਜ ਯਾਨੀ 22 ਜਨਵਰੀ ਨੂੰ ਪੈਦਾ ਹੋਣ ਵਾਲੇ ਬੱਚਿਆਂ ਦੀ ਰਾਸ਼ੀ ਹੋਵੇਗੀ ਖ਼ਾਸ, ਜਾਣੋ ਕਿਵੇਂ

ਦੂਜੇ ਪਾਸੇ ਡੇਲਾਇਟ ਦੀ ਬਜਟ ਉਮੀਦਾਂ ਮੁਤਾਬਕ ਐੱਨ. ਪੀ. ਐੱਸ. ਦੇ ਮਾਧਿਅਮ ਰਾਹੀਂ ਲੰਬੀ ਮਿਆਦ ਦੀ ਬੱਚਤ ਨੂੰ ਉਤਸ਼ਾਹ ਦੇਣ ਅਤੇ 75 ਸਾਲ ਤੋਂ ਵੱਧ ਉਮਰ ਦੇ ਸੀਨੀਅਰ ਨਾਗਰਿਕਾਂ ਲਈ ਟੈਕਸ ਦੇ ਬੋਝ ਨੂੰ ਘੱਟ ਕਰਨ ਲਈ ਐੱਨ. ਪੀ. ਐੱਸ. ਦੇ ਸਾਲਾਨਾ ਹਿੱਸੇ ਨੂੰ 75 ਸਾਲ ਦੀ ਉਮਰ ਤੋਂ ਧਾਰਕਾਂ ਲਈ ਟੈਕਸ ਮੁਕਤ ਕੀਤਾ ਜਾਣਾ ਚਾਹੀਦਾ ਹੈ।

ਇਹ ਵੀ ਪੜ੍ਹੋ - ਰਾਮ ਮੰਦਰ ਦੇ ਨਾਂ 'ਤੇ ਮੁਫ਼ਤ ਰੀਚਾਰਜ ਤੇ ਪ੍ਰਸ਼ਾਦ ਦਾ ਕੀ ਤੁਹਾਨੂੰ ਆਇਆ ਹੈ 'ਲਿੰਕ'? ਤਾਂ ਹੋ ਜਾਵੋ ਸਾਵਧਾਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News