ਭਾਰਤ ’ਚ ਚੀਨ ਤੋਂ ਆ ਰਹੇ ਘਟੀਆ ਅਤੇ ਸਸਤੇ ਸਟੀਲ ਵੈਕਿਊਮ ਫਲਾਸਕ ’ਤੇ ਪਾਬੰਦੀ ਲਾਏ ਸਰਕਾਰ

Friday, Jan 12, 2024 - 06:02 PM (IST)

ਭਾਰਤ ’ਚ ਚੀਨ ਤੋਂ ਆ ਰਹੇ ਘਟੀਆ ਅਤੇ ਸਸਤੇ ਸਟੀਲ ਵੈਕਿਊਮ ਫਲਾਸਕ ’ਤੇ ਪਾਬੰਦੀ ਲਾਏ ਸਰਕਾਰ

ਨਵੀਂ ਦਿੱਲੀ (ਭਾਸ਼ਾ) – ਸਟੀਲ ਦੀਆਂ ਬੋਤਲਾਂ ਨਾਲ ਜੁੜੇ ਉਦਯੋਗ ਨੇ ਭਾਰਤ ਵਿਚ ਚੀਨ ਤੋਂ ਦਰਾਮਦ ਹੋਣ ਵਾਲੇ ਸਟੀਲ ਫਲਾਸਕ ’ਤੇ ਰੋਕ ਲਾਉਣ ਦੀ ਮੰਗ ਕੀਤੀ ਹੈ। ‘ਆਲ ਇੰਡੀਆ ਸਟੀਲ ਬਾਟਲ ਐਸੋਸੀਏਸ਼ਨ’ (ਏ. ਆਈ. ਐੱਸ. ਬੀ. ਏ.) ਨੇ ਇਸ ਬਾਰੇ ਤੁਰੰਤ ਕਦਮ ਉਠਾਉਣ ਦੀ ਅਪੀਲ ਕੀਤੀ ਹੈ। ਉਦਯੋਗ ਸੰਸਥਾ ਨੇ ਅਧਿਕਾਰਕ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਚੀਨ ਅਤੇ ਦੂਜੇ ਦੇਸ਼ਾਂ ਤੋਂ ਵੈਕਿਊਮ ਸਟੀਲ ਦੀਆਂ ਬੋਤਲਾਂ ਦੀ ਦਰਾਮਦ ਵਧ ਰਹੀ ਹੈ। ਦੇਸ਼ ਵਿਚ 2019-20 ਤੋਂ 2022-23 ਤੱਕ ਉਤਪਾਦਾਂ ਦੀ ਦਰਾਮਦ ਵਿਚ 35 ਫੀਸਦੀ ਦਾ ਵਾਧਾ ਦੇਖਿਆ ਗਿਆ ਹੈ।

ਇਹ ਵੀ ਪੜ੍ਹੋ :   ਰਾਮ ਮੰਦਰ ਦੇ ਉਦਘਾਟਨ ਵਾਲੇ ਦਿਨ ਮਿਲੇਗਾ ਵਿਸ਼ੇਸ਼ ਪ੍ਰਸਾਦ, ਜਿਸ ਨੂੰ ਦੇਖ ਕੇ ਤੁਸੀਂ ਵੀ ਹੋ ਜਾਓਗੇ ਖੁਸ਼

ਏ. ਆਈ. ਐੱਸ. ਬੀ. ਏ. ਦੇ ਖਜ਼ਾਨਚੀ ਭਰਤ ਅੱਗਰਵਾਲ ਨੇ ਸਰਕਾਰ ਨੂੰ ਬੀ. ਆਈ. ਐੱਸ. (ਭਾਰਤੀ ਮਾਪਦੰਡ ਬਿਊਰੋ) ਦੇ ਹੁਕਮ ਦੇ ਤਹਿਤ ਦਰਾਮਦ ਦੀ ਛੋਟ ਦਾ ਵਿਸਤਾਰ ਨਾ ਕਰਨ ਦਾ ਵੀ ਸੁਝਾਅ ਦਿੱਤਾ। ਜ਼ਿਕਰਯੋਗ ਹੈ ਕਿ 14 ਜਨਵਰੀ ਆਖਰੀ ਮਿਤੀ ਹੈ ਜਦੋਂ ਦਰਾਮਦ ਕੀਤੇ ਜਾਣ ਵਾਲੇ ਪ੍ਰੋਡਕਟਸ ਨੂੰ ਬੀ. ਆਈ. ਐੱਸ. ਵਲੋਂ ਮਨਜ਼ੂਰੀ ਦਿੱਤੀ ਜਾਣੀ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰੋਡਕਟ ਬੀ. ਆਈ. ਐੱਸ. ਸਟੈਂਡਰਡ ਮੁਤਾਬਕ ਨਹੀਂ ਹਨ। ਇਹੀ ਕਾਰਨ ਹੈ ਕਿ ਸਰਕਾਰ ਨੂੰ ਲੋਕਲ ਮੈਨੂਫੈਕਚਰਰ ਦੇ ਸਾਹਮਣੇ ਪੇਸ਼ ਹੋਣ ਵਾਲੀਆਂ ਸਮੱਸਿਆਵਾਂ ਨੂੰ ਦੇਖਦੇ ਹੋਏ ਛੋਟ ਨਹੀਂ ਵਧਾਉਣੀ ਚਾਹੀਦੀ।

ਇਹ ਵੀ ਪੜ੍ਹੋ :    ਰੋਜ਼ਾਨਾ ਹਵਾਈ ਜਹਾਜ਼ 'ਤੇ ਦਫ਼ਤਰ ਜਾਂਦਾ ਹੈ ਇਹ ਪੱਤਰਕਾਰ, ਕਰਦਾ ਹੈ 900 KM ਦਾ ਸਫ਼ਰ, ਜਾਣੋ ਵਜ੍ਹਾ

ਲਗਭਗ 1500 ਕਰੋੜ ਦਾ ਨਿਵੇਸ਼

ਲੋਕਲ ਮੈਨੂਫੈਕਚਰਰ ਨੇ ਭਾਰਤੀ ਬਾਜ਼ਾਰ ਵਿਚ ਲਗਭਗ 1500 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਅੱਗਰਵਾਲ ਨੇ ਕਿਹਾ ਕਿ ਅਸੀਂ ਆਪਣੀ ਅਸਲ ਨਿਰਮਾਣ ਲਾਗਤ ਤੋਂ ਘੱਟ ਕੀਮਤ ’ਤੇ ਭਾਰਤ ਵਿਚ ਆਉਣ ਵਾਲੀਆਂ ਦਰਾਮਦ ਦੀਆਂ ਚੁਣੌਤੀਆਂ ਕਾਰਨ ਆਪਣੀ 100 ਫੀਸਦੀ ਸਮਰੱਥਾ ਦੀ ਵਰਤੋਂ ਕਰਨ ’ਚ ਅਸਮਰੱਥ ਹਾਂ। ਸਾਡੇ ਕੋਲ ਰੋਜ਼ਾਨਾ 1,90,000 ਯੂਨਿਟ ਦੀ ਸਥਾਪਿਤ ਸਮਰੱਥਾ ਹੈ ਅਤੇ ਅਸੀਂ ਹਰ ਰੋਜ਼ 38,000 ਯੂਨਿਟ ਦਾ ਉਤਪਾਦਨ ਕਰਦੇ ਹਾਂ ਜੋ ਨਿਰਧਾਰਿਤ ਸਮਰੱਥਾ ਦਾ 20 ਫੀਸਦੀ ਹੈ।

ਇਹ ਵੀ ਪੜ੍ਹੋ :   ਮਾਲਦੀਵ ਪਹੁੰਚੇ 14 ਗੁਣਾ ਵੱਧ ਚੀਨੀ ਸੈਲਾਨੀ  ,ਜਾਣੋ ਹੋਰ ਦੇਸ਼ਾਂ ਸਮੇਤ ਕਿੰਨੇ ਭਾਰਤੀਆਂ ਨੇ ਕੀਤੀ ਇਸ ਦੇਸ਼ ਦੀ ਸੈਰ

ਘਰੇਲੂ ਕੰਪਨੀਆਂ ਨੂੰ ਸਮਰੱਥਾ ਵਧਾਉਣ ’ਚ ਮਿਲੇਗੀ ਮਦਦ

ਏ. ਆਈ. ਐੱਸ. ਬੀ. ਏ. ਮੁਤਾਬਕ ਸਰਕਾਰੀ ਦਖਲਅੰਦਾਜ਼ੀ ਨਾਲ ਘਰੇਲੂ ਕੰਪਨੀਆਂ ਨੂੰ ਸਾਲਾਨਾ ਆਧਾਰ ’ਤੇ ਆਪਣੀ ਸਮਰੱਥਾ ਵਧਾਉਣ ਵਿਚ ਮਦਦ ਮਿਲੇਗੀ ਅਤੇ 6 ਮਹੀਨਿਆਂ ਦੇ ਅੰਦਰ ਰੋਜ਼ਗਾਰ ਦੇ 25,000 ਮੌਕੇ ਪੈਦਾ ਹੋਣਗੇ। ਮੌਜੂਦਾ ਸਮੇਂ ਵਿਚ ਇਹ ਇੰਡਸਟਰੀ ਕਰੀਬ 9500 ਲੋਕਾਂ ਨੂੰ ਰੋਜ਼ਗਾਰ ਦਿੰਦੀ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਕੈਨੇਡਾ, ਰੂਸ ਵਰਗੇ ਠੰਡੇ ਇਲਾਕਿਆਂ ਅਤੇ ਬ੍ਰਾਜ਼ੀਲ ਵਰਗੇ ਗਰਮ ਸਥਾਨਾਂ ਵਾਲੇ ਤੱਟੀ ਬਾਜ਼ਾਰਾਂ ਦੀ ਵੀ ਪਛਾਣ ਕਰ ਰਹੇ ਹਾਂ। 204 ਗ੍ਰੇਡ ਦੀਆਂ ਦਰਾਮਦ ਕੀਤੀਆਂ ਸਟੀਲ ਦੀਆਂ ਬੋਤਲਾਂ ਦੇ ਉਲਟ ਭਾਰਤ ਵਿਚ ਬਣੀਆਂ ਬੋਤਲਾਂ ਬੀ. ਆਈ. ਐੱਸ. ਪ੍ਰਵਾਨਿਤ 304 ਗ੍ਰੇਡ ਦੀਆਂ ਹਨ ਜੋ ਪਾਣੀ ਦੇ ਤਾਪਮਾਨ ਨੂੰ 12-18 ਘੰਟੇ ਤੱਕ ਸਥਿਰ ਰੱਖਦੀਆਂ ਹਨ।

ਇਹ ਵੀ ਪੜ੍ਹੋ :   ਕੀ ਤੁਹਾਨੂੰ ਆਧਾਰ ਕਾਰਡ 'ਤੇ ਆਪਣੀ ਫੋਟੋ ਪਸੰਦ ਨਹੀਂ? ਤਾਂ ਇੰਝ ਆਸਾਨੀ ਨਾਲ ਕਰ ਸਕਦੇ ਹੋ ਬਦਲਾਅ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harinder Kaur

Content Editor

Related News