ਬਾਜ਼ਾਰ ਪੂੰਜੀਕਰਣ ਦੇ ਮਾਮਲੇ ’ਚ ਟਾਪ 3 ’ਚ ਨਹੀਂ ਕੋਈ ਸਰਕਾਰੀ ਬੈਂਕ
Thursday, Oct 22, 2020 - 08:53 PM (IST)
ਨਵੀਂ ਦਿੱਲੀ– ਬੀਤੇ ਕੁਝ ਸਾਲਾਂ ’ਚ ਭਾਰਤ ’ਚ ਨਿੱਜੀ ਬੈਂਕਾਂ ਦਾ ਤੇਜ਼ੀ ਨਾਲ ਵਿਕਾਸ ਹੋਇਆ ਹੈ। ਖਾਸ ਤੌਰ ’ਤੇ ਕੁਆਲਿਟੀ ਸਰਵਿਸੇਜ਼ ਕਾਰਨ ਪ੍ਰਾਈਵੇਟ ਬੈਂਕਾਂ ਨੇ ਬੜ੍ਹਤ ਕਾਇਮ ਕੀਤੀ ਹੈ ਪਰ ਕੋਰੋਨਾ ਵਾਇਰਸ ਦੇ ਇਸ ਸੰਕਟ ’ਚ ਆਰਥਿਕ ਸਰਗਰਮੀਆਂ ਹੋਰ ਕਮਜ਼ੋਰ ਹੋਈਆਂ ਹਨ ਅਤੇ ਇਸ ਨਾਲ ਸਰਕਾਰੀ ਬੈਂਕਾਂ ਦੇ ਕੰਮਕਾਜ ’ਤੇ ਜ਼ਿਆਦਾ ਅਸਰ ਪਿਆ ਹੈ।
ਭਾਰਤੀਆਂ ਕੰਪਨੀਆਂ ਦੇ ਫਾਇਨਾਂਸ਼ੀਅਲ ਡਾਟਾਬੇਸ ਨੂੰ ਤਿਆਰ ਕਰਨ ਵਾਲੀ ਏ. ਸੀ. ਈ. ਇਕਵਿਟੀ ਨੇ ਬਾਜ਼ਾਰ ਪੂੰਜੀਕਰਣ ਅਤੇ ਯੀਅਰ-ਟੂ-ਡੇਟ ਪ੍ਰਫਾਰਮੈਂਸ ਦੇ ਲਿਹਾਜ ਨਾਲ ਦੇਸ਼ ਦੇ ਟੌਪ 10 ਬੈਂਕਾਂ ਦੀ ਲਿਸਟ ਤਿਆਰ ਕੀਤੀ ਹੈ। ਇਸ ਲਿਸਟ ’ਚ ਸਿਰਫ 2 ਸਰਕਾਰੀ ਬੈਂਕਾਂ ਐੱਸ. ਬੀ. ਆਈ. ਅਤੇ ਪੀ. ਐੱਨ. ਬੀ. ਨੂੰ ਹੀ ਥਾਂ ਮਿਲੀ ਹੈ ਪਰ ਟੌਪ 3 ’ਚ ਕੋਈ ਵੀ ਸਰਕਾਰੀ ਬੈਂਕ ਨਹੀਂ ਆਇਆ।
ਐੱਚ. ਡੀ. ਐੱਫ. ਸੀ. ਨੰਬਰ ਵਨ ’ਤੇ-
ਨਿੱਜੀ ਸੈਕਟਰ ਦਾ ਐੱਚ. ਡੀ. ਐੱਫ. ਸੀ. ਬੈਂਕ 6,73,736 ਰੁਪਏ ਦੇ ਬਾਜ਼ਾਰ ਪੂੰਜੀਕਰਣ ਦੇ ਨਾਲ ਦਗੇਸ਼ ਦਾ ਨੰਬਰ ਵਨ ਬੈਂਕ ਹੈ। ਬੀਤੇ ਕਰੀਬ ਢਾਈ ਦਹਾਕਿਆਂ ’ਚ ਐੱਚ. ਡੀ. ਐੱਫ. ਸੀ. ਨੇ ਬੈਂਕਿੰਗ ਸੈਕਟਰ ’ਚ ਤੇਜ਼ੀ ਨਾਲ ਆਪਣੀ ਪਛਾਣ ਬਣਾਈ ਹੈ। ਖਾਸ ਤੌਰ ’ਤੇ ਰਿਟੇਲ ਗਾਹਕਾਂ ਨੂੰ ਜੋੜਨ ਦੇ ਮਾਮਲੇ ’ਚ ਐੱਚ. ਡੀ. ਐੱਫ. ਸੀ. ਬੈਂਕ ਨੇ ਬੜ੍ਹਤ ਕਾਇਮ ਕੀਤੀ ਹੈ।ਪ੍ਰਾਈਵੇਟ ਸੈਕਟਰ ਦਾ ਹੀ ਆਈ. ਸੀ. ਆਈ. ਸੀ. ਆਈ. ਬੈਂਕ ਬਾਜ਼ਾਰ ਪੂੰਜੀਕਰਣ ਦੇ ਮਾਮਲੇ ’ਚ 2,85,904 ਕਰੋੜ ਰੁਪਏ ਦੇ ਨਾਲ ਦੂਜੇ ਨੰਬਰ ’ਤੇ ਹੈ। ਦਿਲਚਸਪ ਹੈ ਕਿ ਭਾਰਤ ਦੇ ਦੋ ਚੋਟੀ ਦੇ ਬੈਂਕ ਪ੍ਰਾਈਵੇਟ ਸੈਕਟਰ ਦੇ ਹੀ ਹਨ। ਇਹੀ ਨਹੀਂ ਤੀਜੇ ਨੰਬਰ ’ਤੇ ਵੀ ਨਿੱਜੀ ਸੈਕਟਰ ਦਾ ਹੀ ਕੋਟਕ ਮਹਿੰਦਰਾ ਬੈਂਕ ਹੈ।
ਐੱਸ. ਬੀ. ਆਈ. ਚੌਥੇ ਨੰਬਰ ’ਤੇ-
ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਦਾ ਬਾਜ਼ਾਰ ਪੂੰਜੀਕਰਣ 1,18,1179 ਕਰੋੜ ਰੁਪਏ ਦਾ ਹੈ। ਕਈ ਬੈਂਕਾਂ ਦੇ ਰਲੇਵੇਂ ਤੋਂ ਬਾਅਦ ਐੱਸ. ਬੀ. ਆਈ. ਦਾ ਬਾਜ਼ਾਰ ਪੂੰਜੀਕਰਣ ਵਧ ਗਿਆ ਹੈ। ਹਾਲਾਂਕਿ ਬੈਂਕ ਦੇਸ਼ ਦੇ ਟੌਪ 3 ਬੈਂਕਾਂ ’ਚ ਸ਼ਾਮਲ ਨਹੀਂ ਹੈ। ਇਹੀ ਨਹੀਂ ਦੇਸ਼ ਦੇ ਟੌਪ 10 ਬੈਂਕਾਂ ’ਚ ਸਿਰਫ 2 ਹੀ ਸਰਕਾਰੀ ਬੈਂਕ ਸ਼ਾਮਲ ਹਨ। ਐੱਸ. ਬੀ. ਆਈ. ਜਿਥੇ ਚੌਥੇ ਨੰਬਰ ਹੈ, ਉਥੇ ਹੀ ਪੰਜਾਬ ਨੈਸ਼ਨਲ ਬੈਂਕ 10ਵੇਂ ਨੰਬਰ ’ਤੇ ਹੈ।
ਨਿੱਜੀ ਖੇਤਰ ਦਾ ਹੀ ਐਕਸਿਸ ਬੈਂਕ 1,51,080 ਕਰੋੜ ਰੁਪਏ ਦੇ ਬਾਜ਼ਾਰ ਪੂੰਜੀਕਰਣ ਦੇ ਨਾਲ 5ਵੇਂ ਨੰਬਰ ’ਤੇ ਹੈ। ਬੰਧਨ ਬੈਂਕ 51,395 ਕਰੋੜ ਰੁਪਏ ਦੇ ਨਾਲ ਛੇਵੇਂ ਸਥਾਨ ’ਤੇ ਹੈ। ਉੱਥੇ ਹੀ, ਇੰਡਸਇੰਡ ਬੈਂਕ 7ਵੇਂ ਅਤੇ ਆਈ. ਡੀ. ਬੀ. ਆਈ. ਬੈਂਕ 8ਵੇਂ ਨੰਬਰ ’ਤੇ ਹੈ। ਹਾਲ ਹੀ ’ਚ ਕਰਜ਼ੇ ਘਪਲੇ ਦੇ ਸੰਕਟ ਤੋਂ ਉਭਰਨ ਵਾਲਾ ਯੈੱਸ ਬੈਂਕ 9ਵੇਂ ਨੰਬਰ ’ਤੇ ਹੈ ਅਤੇ ਪੰਜਾਬ ਨੈਸ਼ਨਲ ਬੈਂਕ 10ਵੇਂ ਨੰਬਰ ’ਤੇ ਹੈ।