ਵਿਦੇਸ਼ਾਂ ''ਚ ਖਾਦੀ ਨੂੰ ਹੱਲਾਸ਼ੇਰੀ ਦੇਣ ''ਤੇ ਸਰਕਾਰ ਦੀ ਨਜ਼ਰ
Monday, Feb 12, 2018 - 12:22 AM (IST)
ਨਵੀਂ ਦਿੱਲ (ਭਾਸ਼ਾ)-ਕੇਂਦਰ ਸਰਕਾਰ ਖਾਦੀ ਦੇ ਪ੍ਰਸਾਰ ਲਈ ਵੱਖ-ਵੱਖ ਦੇਸ਼ਾਂ ਨਾਲ ਸਮਝੌਤਾ ਕਰਨ ਅਤੇ ਵਿਦੇਸ਼ਾਂ 'ਚ ਉਸ ਦੀਆਂ ਪ੍ਰਦਰਸ਼ਨੀਆਂ ਲਾਉਣ ਦੀ ਯੋਜਨਾ 'ਤੇ ਕੰਮ ਕਰ ਰਹੀ ਹੈ। ਸੂਖਮ, ਲਘੂ ਤੇ ਦਰਮਿਆਨੇ ਉਦਯੋਗ (ਐੈੱਮ. ਐੱਸ. ਐੱਮ. ਈ.) ਮੰਤਰਾਲਾ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ, ''ਅਸੀਂ ਹੁਣ ਵੱਖ-ਵੱਖ ਦੇਸ਼ਾਂ ਨਾਲ ਵਿਸ਼ੇਸ਼ ਸਮਝੌਤਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਨਾਲ ਹੀ ਚੋਣਵੇਂ ਦੇਸ਼ਾਂ 'ਚ 'ਖਾਦੀ ਮੇਲਾ' ਆਯੋਜਿਤ ਕਰਨ 'ਤੇ ਵਿਚਾਰ ਕਰ ਰਹੇ ਹਾਂ।''
ਇਕ ਹੋਰ ਅਧਿਕਾਰੀ ਨੇ ਦੱਸਿਆ ਕਿ ਸਰਕਾਰ ਖਾਦੀ ਗ੍ਰਾਮ ਉਦਯੋਗ ਆਯੋਗ ਰਾਹੀਂ ਭਾਰਤੀ ਬਰਾਦਮਕਾਰਾਂ ਤੇ ਵਿਦੇਸ਼ੀ ਦਰਾਮਦਕਾਰਾਂ ਵਿਚਾਲੇ ਸਮਝੌਤਾ ਕਰਨ ਦੇ ਯਤਨ ਕਰ ਰਹੀ ਹੈ ਤਾਂ ਕਿ ਖਾਦੀ ਕੱਪੜਿਆਂ ਅਤੇ ਲਿਬਾਸਾਂ ਦੀ ਵਿਦੇਸ਼ 'ਚ ਬਰਾਮਦ ਵਧਾਈ ਜਾ ਸਕੇ। ਸੂਤਰਾਂ ਅਨੁਸਾਰ ਆਯੋਗ ਉਦਯੋਗਿਕ ਸੰਗਠਨਾਂ ਨਾਲ ਜੁੜ ਕੇ ਵਿਦੇਸ਼ਾਂ 'ਚ ਖਾਦੀ ਦੀਆਂ ਦੁਕਾਨਾਂ ਖੋਲ੍ਹਣ ਲਈ ਵੀ ਗੱਲਬਾਤ ਕਰ ਰਿਹਾ ਹੈ।
