ਡਿਜੀਟਲ ਇੰਡੀਆ ਨੂੰ ਵਧਾਉਣ ''ਚ ਸਰਕਾਰ ਦਾ ਸਾਥ ਦੇਵੇਗਾ ਗੂਗਲ
Sunday, Sep 01, 2019 - 11:26 AM (IST)

ਨਵੀਂ ਦਿੱਲੀ—ਤਕਨਾਲੋਜੀ ਖੇਤਰ ਦੀ ਦਿੱਗਜ਼ ਕੰਪਨੀ ਗੂਗਲ ਨੇ 'ਬਿਲਡ ਫਾਰ ਡਿਜ਼ੀਟਲ ਇੰਡੀਆ' ਪ੍ਰੋਗਰਾਮ ਚਾਲੂ ਕਰਨ ਲਈ ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਦੇ ਨਾਲ ਸਮਝੌਤਾ ਕੀਤਾ ਹੈ | ਕੰਪਨੀ ਨੇ ਸ਼ਨੀਵਾਰ ਨੂੰ ਇਕ ਬਿਆਨ 'ਚ ਦੱਸਿਆ ਕਿ ਇਹ ਪ੍ਰੋਗਰਾਮ ਇੰਜੀਨੀਅਰਿੰਗ ਵਿਦਿਆਰਥੀਆਂ ਨੂੰ ਇਕ ਅਜਿਹਾ ਮੰਚ ਉਪਲੱਬਧ ਕਰਵਾਏਗਾ ਜਿਥੇ ਉਹ ਸਮਾਜਿਕ ਸਮੱਸਿਆਵਾਂ ਤੋਂ ਨਿਪਟਣ ਵਾਲੇ ਤਕਨਾਲੋਜੀ ਆਧਾਰਿਤ ਬਾਜ਼ਾਰ ਦੇ ਲਈ ਹੱਲ ਨੂੰ ਵਿਕਸਿਤ ਕਰ ਸਕਣਗੇ |
ਬਿਆਨ 'ਚ ਸੂਚਨਾ ਤਕਨਾਲੋਜੀ ਮੰਤਰੀ ਰਵਿਸ਼ੰਕਰ ਪ੍ਰਸਾਦ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਇਹ ਪਹਿਲ ਨਾ ਸਿਰਫ ਦੇਸ਼ ਭਰ ਦੇ ਕਾਲਜ ਵਿਦਿਆਰਥੀਆਂ ਨੂੰ ਪ੍ਰੋਤਸਾਹਿਤ ਕਰੇਗੀ ਸਗੋਂ ਦੇਸ਼ ਦੀਆਂ ਕੁਝ ਵੱਡੀਆਂ ਸਮਾਜਿਕ ਚੁਣੌਤੀਆਂ ਦੇ ਲਈ ਕੁਝ ਚੰਗੇ ਤਕਨਾਲੋਜੀ ਹੱਲ ਵੀ ਪੇਸ਼ ਕਰੇਗੀ | ਕੰਪਨੀ ਨੇ ਕਿਹਾ ਕਿ ਇਸ ਦੇ ਤਹਿਤ ਦੇਸ਼ ਭਰ ਤੋਂ ਇੰਜੀਨੀਅਰਿੰਗ ਵਿਦਿਆਰਥੀਆਂ ਨੂੰ ਸਿਹਤਮੰਦ, ਖੇਤੀਬਾੜੀ, ਸਿੱਖਿਆ, ਸਮਾਰਟ ਸਿਟੀ ਅਤੇ ਇੰਫਰਾਸਟਰਕਚਰ, ਮਹਿਲਾ ਸੁਰੱਖਿਆ, ਸਮਾਰਟ ਟਰਾਂਸਪੋਰਟ, ਵਾਤਾਵਰਣ, ਅਪਾਹਜਤਾ ਅਤੇ ਪਹੁੰਚ ਅਤੇ ਡਿਜ਼ੀਟਲ ਸਾਖਰਤਾ ਵਰਗੇ ਵਿਸ਼ਿਆਂ 'ਤੇ ਉਨ੍ਹਾਂ ਦੇ ਵਿਚਾਰ ਅਤੇ ਹੱਲ ਪੇਸ਼ ਕਰਨ ਲਈ ਸੱੱਦਾ ਦਿੱਤਾ ਜਾਵੇਗਾ |
ਬਿਆਨ ਮੁਤਾਬਕ ਇਸ ਦੇ ਤਹਿਤ ਪ੍ਰਤੀਭਾਗੀ ਮਸ਼ੀਨ ਲਰਨਿੰਗ, ਕਲਾਊਡ ਅਤੇ ਐਾਡਰਾਇੰਡ ਵਰਗੀਆਂ ਨਵੀਂਆਂ ਤਕਨਾਲੋਜੀਆਂ ਲਈ ਆਨਲਾਈਨ ਅਤੇ ਆਫਲਾਈਨ ਸਿੱਖਣ ਦੇ ਮੌਕਿਆਂ ਦਾ ਲਾਭ ਉਠਾ ਸਕਣਗੇ | ਗੂਗਲ ਸਭ ਤੋਂ ਜ਼ਿਆਦਾ ਸੰਭਾਵਨਾ ਵਾਲੇ ਉਤਪਾਦ ਅਤੇ ਪ੍ਰੋਟੋਟਾਈਪ ਨੂੰ ਉਤਪਾਦਨ ਡਿਜ਼ਾਇਨ, ਰਣਨੀਤੀ ਅਤੇ ਤਕਨਾਲੋਜੀ 'ਚ ਸਿਖਾਉਣ ਵਾਲੇ ਸੈਸ਼ਨ ਵੀ ਉਪਲੱਬਧ ਕਰਵਾਏਗਾ |