ਗੂਗਲ ਨੂੰ ਝਟਕਾ, ਭਾਰਤ ਤੋਂ ਵਿਦੇਸ਼ ਰਕਮ ਭੇਜਣ ''ਤੇ ਦੇਣਾ ਹੋਵੇਗਾ ਟੈਕਸ

10/25/2017 12:02:50 PM

ਮੁੰਬਈ—ਦੁਨੀਆ ਦੇ ਸਭ ਤੋਂ ਵੱਡੇ ਇੰਟਰਨੈੱਟ ਸਰਚ ਇੰਜਨ ਗੂਗਲ ਦੇ ਲਈ ਇਕ ਬੁਰੀ ਖਬਰ ਹੈ। ਇਨਕਮ ਟੈਕਸ ਡਿਪਾਰਟਮੇਂਟ ਦੇ ਨਾਲ ਗੂਗਲ ਇੰਡੀਆ ਦੇ ਛੈ ਸਾਲ ਪੁਰਾਣੇ ਵਿਵਾਦ 'ਚ ਡਿਪਾਰਟਮੇਂਟ ਦੇ ਪੱਖ 'ਚ ਫੈਸਲਾ ਆਇਆ ਹੈ। ਇਹ ਫੈਸਲਾ ਕੁਝ ਹੋਰ ਮਲਟੀਨੈਸ਼ਨਲ ਕੰਪਨੀਆਂ ਦੇ ਲਈ ਵੀ ਇਕ ਮਿਸਾਲ ਹੈ।
ਇਹ ਵਿਵਾਦ ਗੂਗਲ ਇੰਡੀਆ ਅਤੇ ਉਸਦੇ ਆਇਰਲੈਂਡ 'ਚ ਮੌਜੂਦ ਆਫਿਸ ਦੇ ਵਿੱਚ ਫੰਡ ਫਲੋ ਨਾਲ ਜੁੜੇ ਸਨ। ਆਇਰਲੈਂਡ ਨੂੰ ਆਪਣੇ ਆਸਾਨ ਟੈਕਸ ਨਿਯਮਾਂ ਦੇ ਲਈ ਜਾਣਿਆ ਜਾਂਦਾ ਹੈ। ਬੇਂਗਲੂਰ 'ਚ ਇਨਕਮ ਟੈਕਸ ਡਿਪਾਰਟਮੇਂਟ ਨੇ ਪਾਇਆ ਸੀ ਕਿ ਗੂਗਲ ਇੰਡੀਆ ਕਈ ਸਾਲਾਂ ਨਾਲ ਭਾਰਤ 'ਚ ਏਡਵਟਾਈਜਿੰਗ ਨਾਲ ਮਿਲਣ ਵਾਲੇ ਰੇਵੇਨਿਊ ਦਾ ਇਕ ਹਿੱਸਾ ਗੂਗਲ ਆਇਰਲੈਂਡ ( ਜੀ.ਐੱਸ.ਟੀ. ਨੂੰ ਭੇਜ ਰਹੀ ਸੀ। ਉਸ ਨੇਂ ਇਨ੍ਹਾਂ ਟ੍ਰਾਂਜੈਕਸ਼ਨ 'ਤੇ ਅਪਤੀ ਜਤਾਈ ਸੀ। ਡਿਪਾਰਟਮੇਂਟ ਦੇ ਅਨੁਸਾਰ, ਗੂਗਲ ਆਇਰਲੈਂਡ ਨੂੰ ਫੰਡ ਭੇਜਣ 'ਤੇ ਕੋਈ ਟੈਕਸ ਨਹੀਂ ਕੱਟਿਆ ਜਾ ਰਿਹਾ ਸੀ, ਜੋ ਟੈਕਸ ਤੋਂ ਬਚਣ ਦਾ ਇਕ ਸਪੱਸ਼ਟ ਮਾਮਲਾ ਸੀ।
ਗੂਗਲ ਇੰਡੀਆ ਨੇ ਡਿਪਾਟਮੇਂਟ ਦੇ ਇਸ ਦਾਅਵੇ ਦਾ ਵਿਰੋਧ ਕੀਤਾ ਸੀ।  ਇਹ ਵਿਵਾਦ ਅਸੇਸਮੇਂਟ ਏਅਰ 2007-08 ਤੋਂ 2012-13 ਤੋਂ ਜੁਡਿਆ ਸੀ। ਇਨਕਨ ਟੈਕਸ ਅਪੀਲੇਟ ਟ੍ਰਾਈਬਿਊਨਲ (ਆਈ.ਟੀ.ਏ.ਟੀ.) ਨੇ ਮੰਗਲਵਾਰ  ਨੂੰ ਗੂਗਲ ਇੰਡੀਆ ਦੀ ਅਪੀਲ ਖਾਰਿਜ਼ ਕਰਦੇ ਹੋਏ ਕਿਹਾ,' ਅਸੇਸੀ (ਗੂਗਲ ਇੰਡੀਆ) ਅਤੇ ਜੀ.ਆਈ.ਐਲ. ਦਾ ਇਰਦਾ ਸਪੱਸ਼ਟ ਹੈ ਕਿ ਉਹ ਭਾਰਤ 'ਚ ਟੈਕਸ ਦਾ ਭੁਗਤਾਨ ਕਰਨ ਤੋਂ ਬਚਣਾ ਚਾਹੁੰਦੀ ਸੀ। ਅਸੇਸੀ ਦਾ ਕਰਤੱਵ ਸੀ ਕਿ ਉਹ ਜੀ.ਆਈ.ਐੱਲ. ਨੂੰ ਭੁਗਤਾਨ ਦੇ ਸਮੇਂ ਟੈਕਸ ਕੱਟੇ, ਪਰ ਕੋਈ ਟੈਕਸ ਨਹੀਂ ਕੱਟਿਆ ਗਿਆ ਅਤੇ ਭੁਗਤਾਨ ਕਰਨ ਦੇ ਲਈ ਕੋਈ ਅਨੁਮਤੀ ਵੀ ਨਹੀਂ ਲਈ ਗਈ।
ਗੂਗਲ ਇੰਡੀਆ ਨੂੰ ਹੁਣ 1,457 ਕਰੋੜ ਦੀ ਰਕਮ 'ਤੇ ਟੈਕਸ ਡਿਮਾਂਡ ਮਿਲ ਸਕਦੀ ਹੈ। ਕੰਪਨੀ ਨੇ ਇਹ ਰਕਮ ਗੂਗਲ ਆਇਰਲੈਂਡ ਨੂੰ ਭੇਜੀ ਸੀ। ਗੂਗਲ ਇੰਡੀਆ ਅਤੇ ਗੂਗਲ ਆਇਰਲੈਂਡ ਦੇ ਵਿੱਚ ਸੰਬੰਧ ਦਾ ਕੇਂਦਰ ' ਐਡਵਾਈਜ਼ਰਸ ਪ੍ਰੋਗਰਾਮ ਹੈ। ਇਹ ਅਜਿਹਾ ਪ੍ਰੋਡਕਟ ਹੈ, ਜਿਸਦੇ ਜਰੀਏ ਇਕ ਐਡਵਾਈਜ਼ਰਸ ਵੈੱਬਸਾਈਟ 'ਤੇ ਵਿਗਿਆਪਨ ਪ੍ਰਕਾਸ਼ਿਤ ਕਰ ਸਕਦਾ ਹੈ। ਗੂਗਲ ਇੰਡੀਆ ਭਾਰਤੀ ਐਡਵਾਈਜ਼ਰਸ ਦੇ ਲਈ ਗੂਗਲ ਆਇਰਲੈਂਡ ਤੋਂ ਐਡਵਾਈਜ਼ਰਸ ਪ੍ਰੋਗਰਾਮ ਦੀ ਅਥਾਰਿਟੀਜ਼ ਡਿਸਟਿਬਿਊਟਰ ਹੈ। ਗੂਗਲ ਇੰਡੀਆ ਅਮਰੀਕਾ ਦੀ ਗੂਗਲ ਇੰਟਰਨੈਸ਼ਨਲ ਐੱਲ.ਐੱਲ.ਸੀ. ਦੀ ਸਬਸਡੀਅਰੀ ਹੈ।
ਗੂਗਲ ਇੰਡੀਆ ਨੇ ਕਿਹਾ ਸੀ ਕਿ ਗੂਗਲ ਆਇਰਲੈਂਡ ਨੇ ਉਸ ਇੰਟੇਲੇਕਚੁਅਲ ਪ੍ਰਾਪਟੀ ਰਾਇਟਸ ਟ੍ਰਾਂਸਫਰ ਨਹੀਂ ਕੀਤਾ ਸੀ ਅਤੇ ਉਹ ਕੇਵਲ ਐਡਵਾਈਜਿੰਗ ਸਪੇਸ ਦੀ ਇਕ ਡਿਸਟ੍ਰਿਬਿਊਟਰ ਹੈ। ਉਸਦੇ ਕੋਲ ਐਡਵਾਈਜ਼ਰ ਪ੍ਰੋਗਰਾਮ ਨੂੰ ਚਲਾਉਣ ਦੇ ਲਈ ਇਸਤੇਮਾਲ ਹੋਣ ਵਾਲੇ ਇਨਫਰਾਸਟੱਕਚਰ ਜਾਂ ਪ੍ਰੋਸੇਸ ਦੀ ਕੋਈ ਪਹੁੰਚ ਜਾਂ ਨਿਯੰਤਣ ਨਹੀਂ ਹੈ। ਪਰ ਇਨਕਮ ਟੈਕਸ ਅਪੀਲੇਟ ਟ੍ਰਾਈਬਿਊਨਲ ਦੇ ਅਨੁਸਾਰ ਗੂਗਲ ਇੰਡੀਆ ਨੇ ਗੂਗਲ ਆਇਰਲੈਂਡ ਤੋਂ ਜਾਣਕਾਰੀ ਅਤੇ ਪੇਟੇਂਟ ਵਾਲੀ ਟੈਕਨਾਲੋਜੀ ਦਾ ਇਸਤੇਮਾਲ ਕੀਤਾ ਹੈ ਅਤੇ ਇਸ ਵਜ੍ਹਾਂ ਨਾਲ ਕਿਸੇ ਵਿਦੇਸ਼ੀ ਕੰਪਨੀ ਨੂੰ ਭੁਗਤਾਨ ਰਿਅਲਟੀ ਦੀ ਮਦ 'ਚ ਆਉਂਦਾ ਹੈ ਜਿਸ 'ਤੇ ਕਾਨੂੰਨ ਦੇ ਤਹਿਤ ਕਾਨਟ੍ਰੈਕਟ ਵਾਲੇ ਦੇਸ਼, ਭਾਰਤ 'ਚ ਟੈਕਸ ਚੁਕਾਉਂਣਾ ਹੋਵੇਗਾ।


Related News