15,000 ਮਹਿਲਾ ਕਰਮਚਾਰੀਆਂ ਨੂੰ 118 ਮਿਲੀਅਨ ਡਾਲਰ ਬਤੌਰ ਹਰਜਾਨਾ ਦੇਵੇਗੀ ਗੂਗਲ

Tuesday, Jun 14, 2022 - 05:59 PM (IST)

15,000 ਮਹਿਲਾ ਕਰਮਚਾਰੀਆਂ ਨੂੰ 118 ਮਿਲੀਅਨ ਡਾਲਰ ਬਤੌਰ ਹਰਜਾਨਾ ਦੇਵੇਗੀ ਗੂਗਲ

ਨਵੀਂ ਦਿੱਲੀ– ਦੁਨੀਆ ਦੀ ਦਿੱਗਜ ਟੈੱਕ ਕੰਪਨੀ ਗੂਗਲ ਨੇ ਲਿੰਗਿਕ ਭੇਦਭਾਵ ਅਤੇ ਸਮਾਨ ਤਨਖਾਹ ’ਤੇ ਲੰਬੇ ਸਮੇਂ ਤੋਂ ਚੱਲ ਰਹੇ ਮੁਕਦਮੇ ਦੇ ਨਿਪਟਾਰੇ ਲਈ ਸਹਿਮਤੀ ਜਤਾਈ ਹੈ। ਕੰਪਨੀ 15,500 ਤੋਂ ਜ਼ਿਆਦਾ ਮਹਿਲਾ ਕਰਮਚਾਰੀਆਂ ਨੂੰ 118 ਮਿਲੀਅਨ ਡਾਲਰ ਦਾ ਭੁਗਤਾਨ ਕਰੇਗੀ। ਇਸ ਸਮਝੌਤੇ ’ਚ 14 ਸਤੰਬਰ, 2013 ਤੋਂ ਕੈਲੀਫੋਰਨੀਆ ’ਚ 236 ਅਹੁਦਿਆਂ ’ਤੇ ਜਾਬ ਕਰਨ ਵਾਲੀਆਂ ਮਹਿਲਾ ਕਰਮਚਾਰੀਆਂ ਨੂੰ ਸ਼ਾਮਿਲ ਕੀਤਾ ਗਿਆ ਹੈ। ਇਨ੍ਹਾਂ ਕਰਮਚਾਰੀਆਂ ਨੇ ਕਈ ਸੈਸ਼ਣਾਂ ਅਤੇ ਡਿਵਿਜ਼ਨਾਂ ’ਚ ਕੰਮ ਕੀਤਾ, ਔਸਤ ਮੁਆਵਜ਼ੇ ਦੀ ਰਾਸ਼ੀ ਲਗਭਗ 7,600 ਡਾਲਰ ਸੀ। ਇਹ ਸਮਝੌਤਾ ਸਤੰਬਰ 2017 ’ਚ ਸਾਬਕਾ ਕਰਮਚਾਰੀਆਂ ਕੇਲੀ ਐਲਿਸ, ਹੋਲੀ ਪੀਜ਼, ਕੇਲੀ ਵਿਸੁਰੀ ਅਤੇ ਹੇਈਡੀ ਲੈਮਰ ਦੁਆਰਾ ਦਾਇਰ ਮੁਕਦਮੇ ’ਤੇ ਹੋ ਰਿਹਾ ਹੈ।

ਰਿਪੋਰਟਾਂ ਮੁਤਾਬਕ, ਸ਼ੁਰੂਆਤੀ ਫਾਈਲਿੰਗ ’ਚ ਕਿਹਾ ਗਿਆ ਹੈ ਕਿ ਗੂਗਲ ਦੀ ਇਕ ਕਰਮਚਾਰੀ ਲਾਰਮਰ ਨੂੰ ਪ੍ਰਤੀ ਘੰਟਾ 18.51 ਦਾ ਭੁਗਤਾਨ ਕੀਤਾ ਗਿਆ ਸੀ, ਜਦਕਿ ਸਮਾਨ ਅਹੁਦੇ ’ਤੇ ਨੌਕਰੀ ਕਰਨ ਵਾਲੇ, ਘੱਟੋ ਯੋਗਤਾ ਅਤੇ ਘੱਟ ਅਨੁਭਵ ਵਾਲੇ ਉਨ੍ਹਾਂ ਦੇ ਪੁਰਸ਼ ਕਰਮਚਾਰੀ ਨੂੰ 21 ਡਾਲਰ ਪ੍ਰਤੀ ਘੰਟਾ ਦੇ ਹਿਸਾਬ ਨਾਲ ਭੁਗਤਾਨ ਕੀਤਾ ਗਿਆ ਸੀ। 

ਗੂਗਲ ’ਤੇ ਪਿਛਲੇ ਸਾਲ ਆਪਣੀਆਂ ਮਹਿਲਾ ਕਰਮਚਾਰੀਆਂ ਨੇ ਸਮਾਨ ਕੰਮ ਕਰਨ ਵਾਲੇ ਪੁਰਸ਼ ਕਰਮਚਾਰੀਆਂ ਦੇ ਮੁਕਾਬਲੇ 17,000 ਪ੍ਰਤੀ ਸਾਲ ਘੱਟ ਭੁਗਤਾਨ ਕਰਨ ਦਾ ਦੋਸ਼ ਲਗਾਇਆ ਸੀ, ਉਹ ਮੂਲ ਰੂਮ ਨਾਲ ਹਰਜ਼ਾਨਿਆਂ ’ਚ 600 ਡਾਲਰ ਮਿਲੀਅਨ ਦੀ ਮੰਗ ਕਰ ਰਹੀ ਸੀ। ਫਾਈਲਿੰਗ ਮੁਤਾਬਕ, ਸਮਝੌਤੇ ਤਹਿਤ ਇਕ ਸੁਤੰਤਰ ਉਦਯੋਗਿਕ ਸੰਗਠਨਾਤਮਕ ਮਨੋਵਿਗਿਆਨ ਗੂਗਲ ਦੀ ਹਾਇਰਿੰਗ ਪ੍ਰੋਸੈਸੱਸ ਦਾ ਐਨਾਲਿਸਿਸ ਕਰੇਗਾ ਅਤੇ ਇਕਵਿਟੀ ਦਾ ਭੁਗਤਾਨ ਕਰੇਗਾ। ਐਲਿਸ, ਜੋ ਲਗਭਗ ਚਾਰ ਸਾਲਾਂ ਤਕ ਗੂਗਲ ਦੇ ਮਾਊਂਟੇਨ ਵਿਊ ਦਫਤਰ ’ਚ ਇਕ ਸਾਫਟਵੇਅਰ ਇੰਜੀਨੀਅਰ ਸੀ, ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਇਹ ਸਮਝੌਤਾ ਇਕ ਮਹੱਤਵਪੂਰਨ ਮੋੜ ਹੋਵੇਗਾ। 

ਮੀਡੀਆ ਰਿਪੋਰਾਂ ਮੁਤਾਬਕ, ਗੂਗਲ ਦੇ ਇਕ ਬੁਲਾਰੇ ਨੇ ਕਿਹਾ ਕਿ ਜਦਕਿ ਅਸੀਂ ਆਪਣੀਆਂ ਨੀਤੀਆਂ ਅਤੇ ਪ੍ਰਥਾਵਾਂ ਦੀ ਸਮਾਨਤਾ ’ਚ ਦ੍ਰਿੜਤਾ ਨਾਲ ਵਿਸ਼ਵਾਸ ਕਰਦੇ ਹਾਂ। ਲਗਭਗ ਪੰਜ ਸਾਲਾਂ ਦੀ ਮੁਕਦਮੇਬਾਜ਼ੀ ਤੋਂ ਬਾਅਦ ਦੋਵੇਂ ਪੱਖ ਇਸ ਗੱਲ ’ਤੇ ਸਹਿਮਤ ਹੋਏ ਕਿ ਬਿਨਾਂ ਕਿਸੇ ਸਵਿਕਾਰ ਜਾਂ ਫੈਸਲੇ ਦੇ ਮਾਮਲੇ ਦਾ ਹੱਲ, ਇਹ ਹਰ ਕਿਸੇ ਦੇ ਹਿੱਤ ਵਿੱਚ ਸੀ ਅਤੇ ਅਸੀਂ ਇਸ ਸਮਝੌਤੇ ਤੋਂ ਬਹੁਤ ਖੁਸ਼ ਹਾਂ।


author

Rakesh

Content Editor

Related News