ਆਨਲਾਈਨ ਸ਼ਾਪਿੰਗ ਕਰਨ ਦਾ ਹੈ ਸ਼ੌਂਕ, ਗੂਗਲ ਲਾਂਚ ਕਰਨ ਜਾ ਰਿਹੈ ਇਹ ਟੈਬ

Monday, Oct 15, 2018 - 12:46 PM (IST)

ਆਨਲਾਈਨ ਸ਼ਾਪਿੰਗ ਕਰਨ ਦਾ ਹੈ ਸ਼ੌਂਕ, ਗੂਗਲ ਲਾਂਚ ਕਰਨ ਜਾ ਰਿਹੈ ਇਹ ਟੈਬ

ਨਵੀਂ ਦਿੱਲੀ— ਜੇਕਰ ਤੁਸੀਂ ਆਨਲਾਈਨ ਸ਼ਾਪਿੰਗ ਕਰਨ ਦਾ ਸ਼ੌਂਕ ਰੱਖਦੇ ਹੋ ਤਾਂ ਗੂਗਲ ਤੁਹਾਡੀ ਖਰੀਦਦਾਰੀ ਹੋਰ ਆਸਾਨ ਕਰਨ ਵਾਲਾ ਹੈ। ਗੂਗਲ ਭਾਰਤ 'ਚ ਜਲਦ ਹੀ 'ਸ਼ਾਪਿੰਗ' ਟੈਬ ਲਾਂਚ ਕਰਨ ਜਾ ਰਿਹਾ ਹੈ। ਇਸ ਨਾਲ ਲੋਕਾਂ ਨੂੰ ਪ੍ਰਾਡਕਟ ਸਰਚ ਕਰਨ ਅਤੇ ਲੋਕਲ ਖਰੀਦਦਾਰੀ ਕਰਨਾ ਸੌਖਾ ਹੋਵੇਗਾ। ਜਾਣਕਾਰੀ ਮੁਤਾਬਕ, ਗੂਗਲ ਸ਼ਾਪਿੰਗ ਟੈਬ ਲਾਂਚ ਕਰਨ ਲਈ ਫਲਿੱਪਕਾਰਟ, ਪੇਟੀਐੱਮ ਅਤੇ ਸਨੈਪਡੀਲ ਨਾਲ ਗੱਲਬਾਤ ਕਰ ਰਿਹਾ ਹੈ, ਤਾਂ ਕਿ ਉਨ੍ਹਾਂ ਨੂੰ ਵੀ ਨਾਲ ਜੋੜਿਆ ਜਾ ਸਕੇ। ਸੂਤਰਾਂ ਨੇ ਕਿਹਾ ਕਿ ਗੂਗਲ 'ਸ਼ਾਪਿੰਗ' ਟੈਬ 'ਤੇ ਪਿਛਲੇ ਕਈ ਮਹੀਨਿਆਂ ਤੋਂ ਕੰਮ ਕਰ ਰਿਹਾ ਹੈ। ਜਲਦ ਹੀ ਇਸ ਦਾ ਪਾਇਲਟ ਪ੍ਰਾਜੈਕਟ ਸ਼ੁਰੂ ਹੋਵੇਗਾ ਅਤੇ ਇਸ ਸਾਲ ਦੇ ਅਖੀਰ ਤਕ ਇਸ ਨੂੰ ਪੂਰੀ ਤਰ੍ਹਾਂ ਲਾਂਚ ਕੀਤਾ ਜਾ ਸਕਦਾ ਹੈ।

ਗੂਗਲ ਦੇ ਬੁਲਾਰੇ ਨੇ ਕਿਹਾ ਕਿ ਅਸੀਂ ਖਪਤਕਾਰਾਂ ਦੀ ਮਦਦ ਲਈ ਨਵੇਂ ਬਦਲ ਤਲਾਸ਼ ਕਰਦੇ ਰਹਿੰਦੇ ਹਾਂ, ਤਾਂ ਕਿ ਉਨ੍ਹਾਂ ਨੂੰ ਲੋਕਲ ਖਰੀਦਦਾਰੀ ਲਈ ਪ੍ਰਾਡਕਟ ਲੱਭਣ 'ਚ ਆਸਾਨੀ ਹੋਵੇ। ਸੂਤਰਾਂ ਮੁਤਾਬਕ, ਗੂਗਲ ਈ-ਕਾਮਰਸ ਵੈੱਬਸਾਈਟਸ ਦੇ ਇਲਾਵਾ ਰਜਿਸਟਰਡ ਛੋਟੇ ਅਤੇ ਦਰਮਿਆਨੇ ਇੰਟਰਪ੍ਰਾਈਜਜ਼ ਦੇ ਵੱਡੇ ਨੈੱਟਵਰਕ ਦਾ ਵੀ ਇਸਤੇਮਾਲ ਕਰ ਸਕਦਾ ਹੈ। ਇਸ ਨੈੱਟਵਰਕ 'ਚ ਨੇੜਲੇ ਕਿਰਿਆਨਾ ਸਟੋਰ ਤੋਂ ਲੈ ਕੇ ਮਹਿੰਗੇ ਹੈਂਡੀਕ੍ਰਾਫਟ ਸਟੋਰ ਤਕ ਸ਼ਾਮਲ ਹੋਣਗੇ। ਇਨ੍ਹਾਂ ਦੁਕਾਨਦਾਰਾਂ ਲਈ ਖੁਦ ਨੂੰ ਐਮਾਜ਼ੋਨ ਜਾਂ ਫਲਿੱਪਕਾਰਟ ਵਰਗੇ ਪਲੇਟਫਾਰਮ 'ਤੇ ਲਿਸਟ ਕਰਾਉਣਾ ਜ਼ਰੂਰੀ ਨਹੀਂ ਹੋਵੇਗਾ। 
ਉੱਥੇ ਹੀ, ਕੁਝ ਮਾਹਰ ਮੰਨਦੇ ਹਨ ਕਿ ਗੂਗਲ ਸ਼ਾਪਿੰਗ ਟੈਬ ਈ-ਕਾਮਰਸ ਮਾਰਕੀਟਪਲੇਸ ਲਾਂਚ ਕਰਨ ਦੀ ਦਿਸ਼ਾ 'ਚ ਉੱਠਿਆ ਪਹਿਲਾ ਕਦਮ ਹੋ ਸਕਦਾ ਹੈ। ਇਹ ਕਦਮ ਠੀਕ ਉਸੇ ਤਰ੍ਹਾਂ ਦਾ ਹੋ ਸਕਦਾ, ਜਿਵੇਂ ਕਿ ਐਮਾਜ਼ੋਨ ਨੇ ਕੀਤਾ ਸੀ। ਉਸ ਨੇ ਵੱਖ-ਵੱਖ ਸਾਈਟਾਂ 'ਤੇ ਕਿਸੇ ਪ੍ਰਾਡਕਟ ਦੀ ਕੀਮਤ ਦੱਸਣ ਵਾਲੀ ਵੈੱਬਸਾਈਟ ਜੰਗਲੀ ਡਾਟ ਕਾਮ ਜ਼ਰੀਏ ਲੋੜੀਂਦਾ ਕੰਜ਼ਿਊਮਰ ਡਾਟਾ ਜੁਟਾਉਣ ਤੋਂ ਬਾਅਦ ਫੁਲ ਈ-ਕਾਮਰਸ ਸਾਈਟ ਸ਼ੁਰੂ ਕੀਤੀ ਸੀ। ਗੂਗਲ ਵੀ ਸ਼ਾਪਿੰਗ ਟੈਬ ਲਈ ਭਾਰਤ 'ਚ ਚੱਲ ਰਹੇ ਸ਼ਾਪਿੰਗ ਟ੍ਰੈਂਡ ਨੂੰ ਸਮਝੇਗਾ।


Related News