‘ਭਾਰਤ ’ਚ ਅਪ੍ਰੈਲ ’ਚ 27,700 ਸ਼ਿਕਾਇਤਾਂ ਮਿਲੀਆਂ, 59350 ਤੋਂ ਵਧੇਰੇ ਸਮੱਗਰੀਆਂ ਹਟਾਈਆਂ ਗਈਆਂ’: ਗੂਗਲ

Thursday, Jul 01, 2021 - 12:56 PM (IST)

‘ਭਾਰਤ ’ਚ ਅਪ੍ਰੈਲ ’ਚ 27,700 ਸ਼ਿਕਾਇਤਾਂ ਮਿਲੀਆਂ, 59350 ਤੋਂ ਵਧੇਰੇ ਸਮੱਗਰੀਆਂ ਹਟਾਈਆਂ ਗਈਆਂ’: ਗੂਗਲ

ਨਵੀਂ ਦਿੱਲੀ– ਗੂਗਲ ਨੇ ਆਪਣੀ ਪਹਿਲੀ ਮਾਸਿਕ ਪਾਰਦਰਸ਼ਿਤਾ ਰਿਪੋਰਟ ’ਚ ਕਿਹਾ ਕਿ ਉਸ ਨੂੰ ਭਾਰਤ ’ਚ ਇਸ ਸਾਲ ਅਪ੍ਰੈਲ ’ਚ ਨਿੱਜੀ ਯੂਜ਼ਰਸ ਤੋਂ ਸਥਾਨਕ ਕਾਨੂੰਨਾਂ ਅਤੇ ਨਿੱਜੀ ਅਧਿਕਾਰਾਂ ਦੇ ਤਹਿਤ ਉਲੰਘਣਾ ਨਾਲ ਸਬੰਧਤ 27,700 ਤੋਂ ਵੱਧ ਸ਼ਿਕਾਇਤਾਂ ਮਿਲੀਆਂ, ਜਿਸ ਕਾਰਨ 59,350 ਸਮੱਗਰੀਆਂ ਨੂੰ ਹਟਾਇਆ ਗਿਆ। ਗੂਗਲ ਨੇ 26 ਮਈ ਤੋਂ ਲਾਗੂ ਹੋਏ ਆਈ. ਟੀ. ਨਿਯਮਾਂ ਦੇ ਤਹਿਤ ਆਪਣੀ ਮਾਸਿਕ ਪਾਲਣਾ ਰਿਪੋਰਟ ਜਾਰੀ ਕੀਤੀ।

ਨਵੇਂ ਆਈ. ਟੀ. ਨਿਯਮਾਂ ਦੇ ਤਹਿਤ 50 ਲੱਖ ਤੋਂ ਵਧੇਰੇ ਯੂਜ਼ਰਸ ਵਾਲੇ ਵੱਡੇ ਡਿਜੀਟਲ ਮੰਚਾਂ ਨੂੰ ਹਰ ਮਹੀਨੇ ਆਪਣੀ ਪਾਲਣਾ ਰਿਪੋਰਟ ਪ੍ਰਕਾਸ਼ਿਤ ਕਰਨੀ ਹੋਵੇਗੀ, ਜਿਸ ’ਚ ਪ੍ਰਾਪਤ ਸ਼ਿਕਾਇਤਾਂ ਅਤੇ ਉਨ੍ਹਾਂ ’ਚੇ ਕੀਤੀ ਗਈ ਕਾਰਵਾਈ ਦਾ ਵੇਰਵਾ ਹੋਵੇਗਾ। ਰਿਪੋਰਟ ’ਚ ਕਈ ਅਜਿਹੇ ਸੰਚਾਰ ਲਿੰਕ ਜਾਂ ਜਾਣਕਾਰੀ ਦਾ ਵੇਰਵਾ ਵੀ ਦਿੱਤਾ ਗਿਆ ਹੈ, ਜਿਨ੍ਹਾਂ ਨੂੰ ਗੂਗਲ ਨੇ ਆਟੋਮੈਟਿਕ ਉਪਕਰਨਾਂ ਦੀ ਮਦਦ ਨਾਲ ਹਟਾ ਦਿੱਤਾ ਜਾਂ ਪਹੁੰਚ ਨੂੰ ਅਸਮਰੱਥ ਕਰ ਦਿੱਤਾ।

ਗੂਗਲ ਨੇ ਇਕ ਬੁਲਾਰੇ ਨੇ ਦੱਸਿਆ ਕਿ ਕੰਪਨੀ ਦਾ ਦੁਨੀਆ ਭਰ ਤੋਂ ਮਿਲਣ ਵਾਲੀਆਂ ਵੱਖ-ਵੱਖ ਬੇਨਤੀਆਂ ਦੇ ਸਬੰਧ ’ਚ ਪਾਰਦਰਸ਼ਿਤਾ ਦਾ ਇਕ ਲੰਮਾ ਇਤਿਹਾਸ ਰਿਹਾ ਹੈ।


author

Rakesh

Content Editor

Related News