#BoycottChina : ਗੂਗਲ ਪਲੇਅ ਸਟੋਰ ਅਤੇ ਐੱਪਲ ਐਪ ਸਟੋਰ ਤੋਂ ਹਟਾਏ ਗਏ 59 ਚੀਨੀ ਐਪਸ

07/03/2020 1:20:10 PM

ਨਵੀਂ ਦਿੱਲੀ (ਭਾਸ਼ਾ) : ਸਰਕਾਰ ਨੇ ਇਸ ਹਫ਼ਤੇ ਚੀਨ ਨਾਲ ਸੰਬੰਧ ਰੱਖਣ ਵਾਲੀਆਂ ਜਿਨ੍ਹਾਂ 59 ਐਪਸ 'ਤੇ ਪਾਬੰਦੀ ਲਗਾਈ ਹੈ। ਉਨ੍ਹਾਂ ਨੂੰ ਗੂਗਲ ਪਲੇਅ ਸਟੋਰ ਅਤੇ ਐੱਪਲ ਐਪ ਸਟੋਰ ਨੇ ਭਾਰਤ ਵਿਚ ਹਟਾ ਦਿੱਤਾ ਹੈ। ਇਸ ਨਾਲ ਦੇਸ਼ ਵਿਚ ਮੋਬਾਇਲ ਫੋਨ ਉਪਭੋਗਤਾਵਾਂ ਦੀ ਇਨ੍ਹਾਂ ਐਪਸ ਤੱਕ ਪਹੁੰਚ ਬੰਦ ਹੋ ਗਈ ਹੈ।

ਭਾਰਤ ਸਰਕਾਰ ਨੇ ਇਸ ਹਫ਼ਤੇ ਸੋਮਵਾਰ ਨੂੰ ਟਿਕਟਾਕ, ਯੂਸੀ ਬਰਾਊਜ਼ਰ, ਸ਼ੇਅਰਇਟ ਅਤੇ ਵੀਚੈਟ ਸਮੇਤ ਚੀਨ ਦੇ  59 ਐਪਸ 'ਤੇ ਪਾਬੰਦੀ ਲਗਾਉਂਦੇ ਹੋਏ ਕਿਹਾ ਕਿ ਇਹ ਐਪ ਦੇਸ਼ ਦੀ ਪ੍ਰਭੁਸੱਤਾ, ਅਖੰਡਤਾ ਅਤੇ ਸੁਰੱਖਿਆ ਲਈ ਨੁਕਸਾਨਦੇਹ ਹਨ। ਇਸ ਦੇ ਇਕ ਦਿਨ ਬਾਅਦ ਲੋਕਪ੍ਰਿਯ ਲਘੂ ਵੀਡੀਓ ਐਪ ਟਿਕਟਾਕ ਨੂੰ ਪਹਿਲਾਂ ਹੀ ਗੂਗਲ ਪਲੇਅ ਸਟੋਰ ਅਤੇ ਐਪਲ ਐਪ ਸਟੋਰ ਤੋਂ ਹਟਾ ਦਿੱਤਾ ਗਿਆ ਸੀ, ਜਦੋਂ ਕਿ ਹੋਰ 58 ਚੀਨੀ ਐਪਸ ਨੂੰ ਹੁਣ ਹਟਾਇਆ ਗਿਆ ਹੈ। ਗੂਗਲ ਨੇ ਕਿਹਾ ਕਿ ਉਸ ਨੇ ਭਾਰਤ ਵਿਚ ਆਪਣੇ ਪਲੇਅ ਸਟੋਰ ਤੋਂ ਇਨ੍ਹਾਂ ਐਪਸ ਨੂੰ ਅਸਥਾਈ ਰੂਪ ਨਾਲ ਰੋਕਿਆ ਹੈ। ਗੂਗਲ ਦੇ ਇਕ ਬੁਲਾਰੇ ਨੇ ਕਿਹਾ, 'ਅਸੀਂ ਭਾਰਤ ਸਰਕਾਰ ਦੇ ਅੰਤਰਿਮ ਹੁਕਮਾਂ ਦੀ ਸਮੀਖਿਆ ਕਰ ਰਹੇ ਹਾਂ। ਇਸ ਦੌਰਾਨ ਅਸੀਂ ਪ੍ਰਭਾਵਿਤ ਡਿਵੈਲਪਰਸ ਨੂੰ ਸੂਚਤसਕੀਤਾ ਹੈ ਅਤੇ ਇਨ੍ਹਾਂ ਐਪਸ ਤੱਕ ਪਹੁੰਚ ਨੂੰ ਅਸਥਾਈ ਰੂਪ ਨਾਲ ਬੰਦ ਕਰ ਦਿੱਤਾ ਹੈ, ਜੋ ਭਾਰਤ ਵਿਚ ਪਲੇਅ ਸਟੋਰ 'ਤੇ ਅਜੇ ਉਪਲੱਬਧ ਹਨ।

ਹਾਲਾਂਕਿ ਬੁਲਾਰੇ ਨੇ ਉਨ੍ਹਾਂ ਐਪਸ ਦਾ ਬਿਓਰਾ ਨਹੀਂ ਦਿੱਤਾ, ਜਿਨ੍ਹਾਂ ਨੂੰ ਗੂਗਲ ਨੇ ਬਲਾਕ ਕੀਤਾ ਹੈ। ਸੂਤਰਾਂ ਨੇ ਕਿਹਾ ਕਿ ਇਸੇ ਤਰ੍ਹਾਂ ਦੀ ਕਾਰਵਾਈ ਐਪਲ ਪਲੇਅ ਸਟੋਰ ਨੇ ਵੀ ਕੀਤੀ ਹੈ। ਪਲੇਅ ਸਟੋਰ ਅਤੇ ਐਪ ਸਟੋਰ ਤੋਂ ਚੀਨ ਦੇ ਜਿਨ੍ਹਾਂ ਐਪਸ ਨੂੰ ਹਟਾਇਆ ਗਿਆ ਹੈ, ਉਨ੍ਹਾਂ ਵਿਚ ਯੂਸੀ ਬਰਾਊਜ਼ਰ, ਸ਼ੇਅਰਇਟ, ਵੀਚੈਟ, ਕੈਮਸਕੈਨਰ ਅਤੇ ਐੱਮ.ਆਈ. ਕਮਿਊਨਿਟੀ ਸ਼ਾਮਲ ਹਨ। ਭਾਰਤ ਵਿਚ ਟਿਕਟਾਕ ਐਪ ਦਾ ਇਸਤੇਮਾਲ ਪੂਰੀ ਤਰ੍ਹਾਂ ਬੰਦ ਹੋ ਗਿਆ ਹੈ। ਇਸ ਦੌਰਾਨ ਟਿਕਟਾਕ ਦੇ ਬੁਲਾਰੇ ਨੇ ਕਿਹਾ ਕਿ ਕੰਪਨੀ ਦੀ ਸਰਕਾਰ ਦੀ ਪਾਬੰਦੀ ਖ਼ਿਲਾਫ ਕਾਨੂੰਨੀ ਕਦਮ ਚੁੱਕਣ ਦੀ ਕੋਈ ਯੋਜਨਾ ਨਹੀਂ ਹੈ। ਉਸ ਨੇ ਕਿਹਾ, 'ਸਾਡੀ ਅਜਿਹੀ ਕੋਈ ਯੋਜਨਾ ਨਹੀਂ ਹੈ। ਅਸੀਂ ਇਸ ਸਮੱਸਿਆ ਦਾ ਹੱਲ ਕੱਢਣ ਲਈ ਸਰਕਾਰ ਨਾਲ ਮਿਲ ਕੇ ਕੰਮ ਕਰਨ ਲਈ ਤਿਆਰ ਹਾਂ। ਅਸੀਂ ਭਾਰਤ ਸਰਕਾਰ ਦੇ ਨਿਯਮਾਂ ਅਤੇ ਕਾਨੂੰਨਾਂ ਦਾ ਪਾਲਣ ਕਰਦੇ ਹਾਂ। ਡੇਟਾ ਦੀ ਪ੍ਰਭੁਸੱਤਾ, ਸੁਰੱਖਿਆ ਅਤੇ ਗੁਪਤਤਾ ਯਕੀਨੀ ਕਰਦੇ ਹੋਏ ਅਸੀਂ ਹਮੇਸ਼ਾ ਹੀ ਉਪਭੋਗਤਾਵਾਂ ਨੂੰ ਸਰਵਉਤਮ ਰੱਖਿਆ ਹੈ।'

ਸੂਤਰਾਂ ਅਨੁਸਾਰ ਜਿਨ੍ਹਾਂ 59 ਐਪਸ 'ਤੇ ਪਾਬੰਦੀ ਲਗਾਈ ਗਈ , ਉਨ੍ਹਾਂ ਵਿਚੋਂ ਕਈਆਂ ਦੇ ਡਿਵੈਲਪਰਸ ਨੇ ਆਪਣੀ ਇੱਛਾ ਨਾਲ ਆਪਣੇ ਐਪਲੀਕੇਸ਼ਨ ਨੂੰ ਗੂਗਲ ਪਲੇਅ ਸਟੋਰ ਤੋਂ ਹਟਾ ਲਿਆ ਸੀ। ਇਸ ਦੌਰਾਨ ਪਾਬੰਦੀਸ਼ੁਦਾ ਐਪ ਬਿਗੋ ਲਾਈਵ ਨੇ ਇਕ ਬਿਆਨ ਵਿਚ ਕਿਹਾ ਕਿ ਉਸ ਨੇ ਭਾਰਤ ਵਿਚ ਗੂਗਲ ਪਲੇਅ ਅਤੇ ਐਪ ਸਟੋਰ ਤੋਂ ਆਪਣੇ ਐਪ ਨੂੰ ਅਸਥਾਈ ਰੂਪ ਨਾਲ ਹਟਾ ਦਿੱਤਾ ਹੈ। ਕੰਪਨੀ ਨੇ ਕਿਹਾ ਕਿ ਉਹ ਸਥਾਨਕ ਕਾਨੂੰਨਾਂ ਦਾ ਪਾਲਣ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਇਕ ਹੋਰ ਪਾਬੰਦੀਸ਼ੁਦਾ ਐਪ ਲਾਇਕੀ ਨੇ ਵੱਖ ਤੋਂ ਬਿਆਨ ਵਿਚ ਕਿਹਾ ਕਿ ਉਸ ਨੇ ਆਪਣੇ ਐਪ ਨੂੰ ਗੂਗਲ ਪਲੇਅ ਅਤੇ ਐੱਪਲ ਐਪ ਸਟੋਰ ਤੋਂ ਅਸਥਾਈ ਤੌਰ 'ਤੇ ਹਟਾ ਲਿਆ ਹੈ। ਉਸ ਨੇ ਕਿਹਾ ਕਿ ਭਾਰਤ ਵਿਚ ਉਸ ਨੇ ਆਪਣੀਆਂ ਸੇਵਾਵਾਂ ਨੂੰ ਵੀ ਮੁਅੱਤਲ ਕਰ ਦਿੱਤਾ ਹੈ। ਕੰਪਨੀ ਨੇ ਕਿਹਾ, 'ਅਸੀਂ ਭਾਰਤ ਸਰਕਾਰ ਦੇ ਹੁਕਮ ਦਾ ਸਨਮਾਨ ਕਰਦੇ ਹਾਂ ਅਤੇ ਇਸ ਕਾਰਨ ਅਸੀਂ ਆਪਣੇ ਐਪ ਨੂੰ ਗੂਗਲ ਪਲੇਅ ਸਟੋਰ ਅਤੇ ਐੱਪਲ ਐਪ ਸਟੋਰ ਤੋਂ ਫਿਲਹਾਲ ਹਟਾ ਲਿਆ ਹੈ। ਅਸੀਂ ਇਸ ਮਾਮਲੇ ਵਿਚ ਸਥਿਤੀ ਜ਼ਿਆਦਾ ਸਪੱਸ਼ਟ ਹੋਣ ਤੱਕ ਭਾਰਤ ਵਿਚ ਆਪਣੀਆਂ ਸੇਵਾਵਾਂ ਵੀ ਮੁਅੱਤਲ ਕਰ ਦਿੱਤੀਆਂ ਹਨ। ਪਾਬੰਦੀ ਲਗਾਏ ਜਾਣ ਦੇ ਕੁੱਝ ਹੀ ਦੇਰ ਬਾਅਦ ਟਿਕਟਾਕ ਗੂਗਲ ਪਲੇਅ ਸਟੋਰ ਅਤੇ ਐੱਪਲ ਐਪ ਸਟੋਰ 'ਤੇ ਦਿਸਣਾ ਬੰਦ ਹੋ ਗਿਆ ਸੀ।


cherry

Content Editor

Related News