OLA  ਤੋਂ ਮਿਲ ਰਹੀਆਂ ਚੁਣੌਤੀਆਂ ਦੌਰਾਨ Google Maps ਨੇ ਭਾਰਤ ’ਚ ਕਈ ਨਵੀਆਂ ਸਹੂਲਤਾਂ ਪੇਸ਼ ਕੀਤੀਆਂ

Thursday, Jul 25, 2024 - 06:35 PM (IST)

ਨਵੀਂ ਦਿੱਲੀ (ਭਾਸ਼ਾ) - ਟੈਕਨਾਲੋਜੀ ਕੰਪਨੀ ਗੂਗਲ ਨੇ ਆਪਣੇ ਗੂਗਲ ਮੈਪਸ ’ਤੇ ਨਵੀਆਂ ਸਹੂਲਤਾਂ ਦੀ ਪੇਸ਼ਕਸ਼ ਕੀਤੀ ਹੈ। ਇਨ੍ਹਾਂ ’ਚ ਇਲੈਕਟ੍ਰਿਕ ਵਾਹਨ (ਈਵੀ) ਚਾਰਜਿੰਗ ਸਟੇਸ਼ਨ ਦੀ ਸੂਚਨਾ, ਫਲਾਈਓਵਰ ਕਾਲਆਊਟ ਅਤੇ ਚਾਰ ਪਹੀਆ ਵਾਹਨ ਚਾਲਕਾਂ ਲਈ ਤੰਗ ਸੜਕ ਦੀ ਵਰਤੋਂ ਨੂੰ ਘਟ ਕਰਨ ਲਈ ਏ. ਆਈ.-ਸੰਚਾਲਿਤ ਰੂਟਿੰਗ ਸਮਰਥਾ ਸ਼ਾਮਲ ਹੈ। ਗੂਗਲ ਮੈਪਸ ਨੇ ਇਹ ਕਦਮ ਅਜਿਹੇ ਸਮੇਂ ਉਠਾਇਆ ਹੈ, ਜਦੋਂਕਿ ਉਸ ਨੂੰ ਘਰੇਲੂ ਕੰਪਨੀ ਓਲਾ ਮੈਪਸ ਨਾਲ ਸਖਤ ਮੁਕਾਬਲੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਗੂਗਲ ਮੈਪਸ ਨੇ ਵੀਰਵਾਰ ਨੂੰ ਨਵੀਆਂ ਵਿਸ਼ੇਸ਼ਤਾਵਾਂ ਦਾ ਐਲਾਨ ਕਰਦੇ ਹੋਏ ਕਿਹਾ ਕਿ ਇਹ ‘ਮੈਪਿੰਗ’ (ਨਕਸ਼ਾ) ਲਈ ਇਕ ਰੌਮਾਂਚਕ ਸਮਾਂ ਹੈ। ਗੂਗਲ ਨੇ ਹਾਲ ਹੀ ’ਚ ਇਕ ਅਗਸਤ ਤੋਂ ਡਿਵੈੱਲਪਰਸ ਲਈ ਗੂਗਲ ਮੈਪ ਮੰਚ ਦੀਆਂ ਕੀਮਤਾਂ ’ਚ 70 ਫੀਸਦੀ ਤਕ ਕਟੌਤੀ ਕਰਨ ਦਾ ਫੈਸਲਾ ਲਿਆ ਹੈ।

ਇਸ ਤੋਂ ਕੁਝ ਹਫਤੇ ਪਹਿਲਾਂ ਓਲਾ ਦੇ ਸੰਸਥਾਪਕ ਅਤੇ ਮੁੱਖ ਕਰਾਜਕਾਰੀ ਅਧਿਕਾਰੀ (ਸੀ. ਈ. ਓ.) ਭਾਵਿਸ਼ ਅਗਰਵਾਲ ਨੇ ਖੁੱਲ੍ਹ ਕੇ ਕਿਹਾ ਸੀ ਕਿ ਭਾਰਤੀ ਡਿਵੈੱਲਪਰਸ ਨੂੰ ਗੂਗਲ ਮੈਪਸ ਤੋਂ ਦੂਰ ਰਹਿਣਾ ਚਾਹੀਦਾ ਹੈ।

ਉਨ੍ਹਾਂ ਨੇ ਡਿਵੈੱਲਪਰਸ ਨੂੰ ਓਲਾ ਮੈਪਸ ਤਕ ਇਕ ਸਾਲ ਤਕ ਮੁਫਤ ਪਹੁੰਚ ਵਰਗੀ ਆਕਰਸ਼ਕ ਪੇਸ਼ਕਸ਼ ਵੀ ਕੀਤੀ ਸੀ। ਓਲਾ ਤੋਂ ਕਈ ਐਲਾਨ ਆਉਣ ਦੇ ਤੁਰੰਤ ਬਾਅਦ ਕੀਮਤਾਂ ਘਟਾਉਣ ਦੇ ਫੈਸਲੇ ਨੂੰ ਲੈ ਕੇ ਸਵਾਲ ਗੂਗਲ ਮੈਪਸ ਦੇ ਸੀਨੀਅਰ ਅਧਿਕਾਰੀਆਂ ਨੇ ਕਿਹਾ ਕਿ ਹਾਲਾਂਕਿ ‘ਅਜਿਹਾ ਸੋਚਨਾ ਆਕਰਸ਼ਕ ਹੈ, ਪਰ ਅਸਲ ’ਚ ਅਸੀਂ ਮੁਕਾਬਲੇਬਾਜ਼ਾਂ ’ਤੇ ਧਿਆਨ ਕੇਂਦਰਿਤ ਨਹੀਂ ਕਰਦੇ ਹਨ।’’


Harinder Kaur

Content Editor

Related News