ਭਾਰਤ 'ਚ ਗੂਗਲ 'ਤੇ 216 ਕਰੋੜ ਦਾ ਜੁਰਮਾਨਾ, ਜਾਣੋ ਕੀ ਹੈ ਪੂਰਾ ਮਾਮਲਾ
Sunday, Mar 30, 2025 - 10:52 AM (IST)

ਨਵੀਂ ਦਿੱਲੀ : ਨੈਸ਼ਨਲ ਕੰਪਨੀ ਲਾਅ ਅਪੀਲੀ ਟ੍ਰਿਬਿਊਨਲ (ਐੱਨ. ਸੀ. ਐੱਲ. ਏ. ਟੀ.) ਨੇ ਪਲੇ ਸਟੋਰ ਦੀਆਂ ਨੀਤੀਆਂ ਨਾਲ ਸਬੰਧਤ ਦਬਦਬੇ ਦੀ ਦੁਰਵਰਤੋਂ ਲਈ ਗੂਗਲ ਵਿਰੁੱਧ ਭਾਰਤੀ ਮੁਕਾਬਲੇਬਾਜ਼ੀ ਕਮਿਸ਼ਨ (ਸੀ. ਸੀ. ਆਈ.) ਦੇ ਫੈਸਲੇ ਨੂੰ ਅੰਸ਼ਕ ਤੌਰ ’ਤੇ ਬਰਕਰਾਰ ਰੱਖਿਆ ਹੈ। ਐੱਨ. ਸੀ. ਐੱਲ. ਏ. ਟੀ. ਨੇ ਕਿਹਾ ਕਿ ਸਰਚ ਇੰਜਣ ਦਿੱਗਜ ਨੇ ਅਸਲ ’ਚ ਐਂਡਰੌਇਡ ਮੋਬਾਈਲ ਈਕੋਸਿਸਟਮ ’ਚ ਆਪਣੇ ਦਬਦਬੇ ਦੀ ਦੁਰਵਰਤੋਂ ਕੀਤੀ ਹੈ, ਖਾਸ ਤੌਰ ’ਤੇ ਇਸਦੇ ਪਲੇ ਸਟੋਰ ਬਿਲਿੰਗ ਸਿਸਟਮ ਦੁਆਰਾ। ਪਰ ਐੱਨ. ਸੀ. ਐੱਲ. ਏ. ਟੀ. ਨੇ ਗੂਗਲ ’ਤੇ ਲਗਾਏ ਗਏ ਜੁਰਮਾਨੇ ਨੂੰ 936.44 ਕਰੋੜ ਰੁਪਏ ਤੋਂ ਘਟਾ ਕੇ 216 ਕਰੋੜ ਰੁਪਏ ਕਰ ਦਿੱਤਾ ਹੈ। ਹੁਕਮਾਂ ’ਚ ਕਿਹਾ ਗਿਆ ਹੈ, \"ਅਪੀਲਕਰਤਾ (ਗੂਗਲ) ਨੇ ਮੌਜੂਦਾ ਅਪੀਲ ’ਚ ਜੁਰਮਾਨੇ ਦਾ 10 ਫੀਸਦੀ ਜਮ੍ਹਾ ਕਰ ਦਿੱਤਾ ਹੈ ਤੇ ਜੁਰਮਾਨੇ ਦੀ ਬਾਕੀ ਰਕਮ ਅੱਜ ਤੋਂ 30 ਦਿਨਾਂ ਦੇ ਅੰਦਰ ਅਪੀਲਕਰਤਾ ਨੂੰ ਜਮ੍ਹਾਂ ਕਰਾਉਣੀ ਪਵੇਗੀ।\"
ਇਹ ਵੀ ਪੜ੍ਹੋ : ATM ਤੋਂ ਨਕਦੀ ਕਢਵਾਉਣਾ ਹੋਵੇਗਾ ਮਹਿੰਗਾ, RBI ਨੇ ਦਿੱਤੀ ਮਨਜ਼ੂਰੀ, ਜਾਣੋ ਕਿੰਨਾ ਹੋਵੇਗਾ ਵਾਧੂ ਚਾਰਜ
ਐੱਨ. ਸੀ. ਐੱਲ. ਏ. ਟੀ. ਨੇ ਆਪਣੇ ਆਦੇਸ਼ ’ਚ ਕਿਹਾ ਕਿ ਗੂਗਲ ਐਪ ਡਿਵੈਲਪਰਾਂ ਨੂੰ ਐਪ ’ਚ ਖਰੀਦਦਾਰੀ ਜਾਂ ਐਪ ਖਰੀਦਦਾਰੀ ਲਈ ਕਿਸੇ ਵੀ ਤੀਜੀ ਧਿਰ ਦੀ ਬਿਲਿੰਗ/ਭੁਗਤਾਨ ਪ੍ਰੋਸੈਸਿੰਗ ਸੇਵਾਵਾਂ ਦੀ ਵਰਤੋਂ ਕਰਨ ਦੀ ਇਜਾਜ਼ਤ ਦੇਵੇਗਾ ਅਤੇ ਉਹਨਾਂ ਨੂੰ ਅਜਿਹਾ ਕਰਨ ਤੋਂ ਰੋਕ ਨਹੀਂ ਦੇਵੇਗਾ, ਐਪ ਡਿਵੈਲਪਰਾਂ ’ਤੇ ਕੋਈ ਐਂਟੀ ਸਟੀਅਰਿੰਗ ਪ੍ਰਬੰਧ ਨਹੀਂ ਲਗਾਏਗਾ ਤੇ ਉਹਨਾਂ ਨੂੰ ਉਹਨਾਂ ਦੇ ਐਪਸ ਅਤੇ ਪੇਸ਼ਕਸ਼ਾਂ ਨੂੰ ਪ੍ਰਮੋਟ ਕਰਨ ਲਈ ਉਹਨਾਂ ਦੇ ਉਪਭੋਗਤਾਵਾਂ ਨਾਲ ਸੰਚਾਰ ਕਰਨ ਤੋਂ ਕਿਸੇ ਵੀ ਤਰੀਕੇ ਨਾਲ ਪਾਬੰਦੀ ਨਹੀਂ ਲਗਾਏਗਾ।
ਇਹ ਵੀ ਪੜ੍ਹੋ : ਮਹਿੰਗਾਈ ਦਾ ਇਕ ਹੋਰ ਝਟਕਾ੍ ! 1 ਅਪ੍ਰੈਲ ਤੋਂ ਮਹਿੰਗੀਆਂ ਹੋਣਗੀਆਂ ਇਹ ਜ਼ਰੂਰੀ ਦਵਾਈਆਂ
ਗੂਗਲ ਨੇ ਆਰਡਰ ’ਤੇ ਰੋਕ ਲਗਾਉਣ ਦੀ ਮੰਗ ਕੀਤੀ ਸੀ
ਗੂਗਲ ਨੇ ਐੱਨ. ਸੀ. ਐੱਲ. ਏ. ਟੀ. ਤੋਂ ਸੰਪਰਕ ਕਰ ਸੀ.ਸੀ.ਆਈ. ਦੇ 25 ਅਕਤੂਬਰ, 2022 ਦੇ ਆਦੇਸ਼ ’ਤੇ ਰੋਕ ਲਗਾਉਣ ਦੀ ਮੰਗ ਕੀਤੀ ਸੀ, ਜਿਸ ਨੇ ਇਸ ’ਤੇ 936.44 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਸੀ ਅਤੇ ਗੂਗਲ ਨੂੰ ਪਲੇ ਸਟੋਰ ’ਤੇ ਇਤਰਾਜ਼ਯੋਗ ਗਤੀਵਿਧੀਆਂ ਨੂੰ ਰੋਕਣ ਤੇ ਦੂਰ ਰਹਿਣ ਲਈ ਕਿਹਾ ਸੀ। ਇਹ ਮਾਮਲਾ ਗੂਗਲ ਪਲੇ ਸਟੋਰ ਦੀ ਨੀਤੀ ਨਾਲ ਜੁੜਿਆ ਹੋਇਆ ਹੈ, ਜਿਸ ਦੇ ਤਹਿਤ ਸਾਰੇ ਐਪ ਡਿਵੈਲਪਰਾਂ ਨੂੰ ਗਾਹਕਾਂ ਤੋਂ ਚਾਰਜ ਕਰਨ ਲਈ ਸਿਰਫ ਗੂਗਲ ਪਲੇ ਬਿਲਿੰਗ ਸਿਸਟਮ (ਜੀ. ਪੀ. ਬੀ. ਐੱਸ.) ਦੀ ਵਰਤੋਂ ਕਰਨੀ ਪੈਂਦੀ ਹੈ। ਜੀ. ਪੀ. ਬੀ. ਐਸ. ਦੀ ਵਰਤੋਂ ਨਾ ਸਿਰਫ਼ ਐਪ ਤੋਂ ਭੁਗਤਾਨ ਪ੍ਰਾਪਤ ਕਰਨ ਲਈ ਕੀਤੀ ਗਈ ਸੀ, ਸਗੋਂ ਐਪ ’ਚ ਖਰੀਦਦਾਰੀ ਕਰਨ ਲਈ ਵੀ ਕੀਤੀ ਗਈ ਸੀ।
ਇਹ ਵੀ ਪੜ੍ਹੋ : Delhi Airport ਤੋਂ ਫਲਾਈਟ ਹੋਈ ਮਹਿੰਗੀ, ਯਾਤਰੀਆਂ ਨੂੰ ਕਰਨਾ ਪਵੇਗਾ 400% ਜ਼ਿਆਦਾ ਭੁਗਤਾਨ
ਇਹ ਵੀ ਪੜ੍ਹੋ : ਟਾਇਲਟ ਵਾਟਰ ਤੋਂ ਸਾਲਾਨਾ 300 ਕਰੋੜ ਦੀ ਕਮਾਈ... ਨਿਤਿਨ ਗਡਕਰੀ ਨੇ ਦਿੱਤੀ ਵੱਡੀ ਜਾਣਕਾਰੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8