YouTube ਕ੍ਰਿਏਟਰਾਂ ਲਈ ਖ਼ੁਸ਼ਖ਼ਬਰੀ! ਹੁਣ ਵਿਊਜ਼ ਵਧਾਉਣ ਦਾ ਮਿਲੇਗਾ ਮੌਕਾ, ਜਾਣੋ ਕੀ ਹੈ ਨਵਾਂ ਬਦਲਾਅ
Friday, Mar 28, 2025 - 05:11 PM (IST)

ਗੈਜੇਟ ਡੈਸਕ- ਯੂਟਿਊਬ ਸ਼ਾਰਟਸ 'ਤੇ ਵੀਡੀਓ ਪਾਉਣ ਵਾਲਿਆਂ ਲਈ ਵੱਡੀ ਖ਼ੁਸ਼ਖ਼ਬਰੀ ਹੈ। ਹੁਣ ਉਨ੍ਹਾਂ ਦੀਆਂ ਵੀਡੀਓਜ਼ 'ਤੇ ਜ਼ਿਆਦਾ ਵਿਊਜ਼ ਮਿਲਣਗੇ ਕਿਉਂਕਿ ਯੂਟਿਊਬ ਨੇ ਵਿਊਜ਼ ਕਾਊਂਟਿੰਗ ਦੇ ਸਿਸਟਮ 'ਚ ਬਦਲਾਅ ਕਰਨ ਦਾ ਐਲਾਨ ਕੀਤਾ ਹੈ। ਇਹ ਨਵਾਂ ਨਿਯਮ 31 ਮਾਰਚ 2025 ਤੋਂ ਲਾਗੂ ਹੋਵੇਗਾ, ਜਿਸ ਨਾਲ ਕ੍ਰਿਏਟਰਾਂ ਨੂੰ ਆਪਣੀ ਵੀਡੀਓ ਦੀ ਪਰਫਾਰਮੈਂਸ ਨੂੰ ਬਿਹਤਰ ਤਰੀਕੇ ਨਾਲ ਸਮਝਣ 'ਚ ਮਦਦ ਮਿਲੇਗੀ।
ਕਿਵੇਂ ਬਦਲੇਗਾ ਵਿਊ ਕਾਊਂਟਿੰਗ ਦਾ ਤਰੀਕਾ
ਯੂਟਿਊਬ ਨੇ ਸਪਸ਼ਟ ਕੀਤਾ ਹੈ ਕਿ ਹੁਣ ਸ਼ਾਰਟਸ ਵੀਡੀਓ ਨੂੰ ਕਿੰਨੀ ਵਾਰ ਪਲੇਅ ਜਾਂ ਰਿਪਲੇਅ ਕੀਤਾ ਗਿਆ ਹੈ, ਉਸੇ ਆਧਾਰ 'ਤੇ ਵਿਊਜ਼ ਕਾਊਂਟ ਹੋਣਗੇ। ਪਹਿਲਾਂ ਦੀ ਤਰ੍ਹਾਂ ਇਹ ਜ਼ਰੂਰੀ ਨਹੀਂ ਹੋਵੇਗਾ ਕਿ ਵੀਡੀਓ ਕਿੰਨੇ ਸਕਿੰਟਾਂ ਤਕ ਦੇਖੀ ਗਈ ਹੈ। ਇਸ ਨਾਲ ਸਿੱਧਾ ਫਾਇਦਾ ਇਹ ਹੋਵੇਗਾ ਕਿ ਕ੍ਰਿਏਟਰਾਂ ਦੇ ਸ਼ਾਰਟਸ 'ਤੇ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਵਿਊਜ਼ ਦਿਸਗੇ। ਇਹ ਅਪਡੇਟ ਟਿਕਟਾਕ ਅਤੇ ਇੰਸਟਾਗ੍ਰਾਮ ਰੀਲਜ਼ ਦੀ ਤਰ੍ਹਾਂ ਵਿਊਜ਼ ਕਾਊਂਟਿੰਗ ਨੂੰ ਜ਼ਿਆਦਾ ਲਚਕਦਾਰ ਬਣਆ ਦੇਵੇਗਾ।
ਕ੍ਰਿਏਟਰਾਂ ਦੀ ਕਮਾਈ 'ਤੇ ਕੀ ਪਵੇਗਾ ਅਸਰ
ਕ੍ਰਿਏਟਰਾਂ ਦੀ ਆਮਦਨੀ ਨੂੰ ਲੈ ਕੇ ਵੀ ਯੂਟਿਊਬ ਨੇ ਸਥਿਤੀ ਸਾਫ ਕਰ ਦਿੱਤੀ ਹੈ। ਕੰਪਨੀ ਦਾ ਕਹਿਣਾ ਹੈ ਕਿ ਨਵੇਂ ਬਦਲਾਅ ਨਾਲ YouTube Partner Program (YPP) ਜਾਂ ਮੋਨੀਜਾਈਜੇਸ਼ਨ ਸਿਸਟਮ 'ਤੇ ਕੋਈ ਅਸਰ ਨਹੀਂ ਪਵੇਗਾ। ਯਾਨੀ ਕ੍ਰਿਏਟਰਾਂ ਦੀ ਕਮਾਈ ਦੇ ਨਿਯਮ ਪਹਿਲਾਂ ਦੀ ਤਰ੍ਹਾਂ ਹੀ ਬਣੇ ਰਹਿਣਗੇ। ਹਾਲਾਂਕਿ, ਨਵੇਂ ਮੈਟ੍ਰਿਕਸ ਨਾਲ ਉਨ੍ਹਾਂ ਨੂੰ ਆਪਣੀ ਵੀਡੀਓ ਦੀ ਰੀਚ ਅਤੇ ਅੰਗੇਜ਼ਮੈਂਟ ਦਾ ਬਿਹਤਰ ਅੰਦਾਜ਼ਾ ਹੋਵੇਗਾ, ਜਿਸ ਨਾਲ ਉਹ ਆਪਣੀ ਕੰਟੈਂਟ ਰਣਨੀਤੀ ਨੂੰ ਹੋਰ ਮਜਬੂਤ ਕਰ ਸਕਦੇ ਹਨ।
ਯੂਟਿਊਬ ਨੇ ਕਿਹਾ ਹੈ ਕਿ ਕ੍ਰਿਏਟਰਾਂ ਨੂੰ ਪੁਰਾਣੇ ਵਿਊ ਡਾਟਾ ਨੂੰ ਦੇਖਣ ਦਾ ਆਪਸ਼ਨ ਵੀ ਮਿਲੇਗਾ। ਉਹ ਯੂਟਿਊਬ ਐਨਾਲਿਟਿਕਸ ਦੇ ਐਡਵਾਂਸਡ ਮੋਡ 'ਚ ਜਾ ਕੇ ਵਿਊ ਕਾਊਂਟਿੰਗ ਸਿਸਟਮ ਨਾਲ ਤੁਲਨਾ ਕਰ ਸਕਣਗੇ।
ਕ੍ਰਿਏਟਰਾਂ ਨੂੰ ਨਵੇਂ ਨਿਯਮ ਦਾ ਫਾਇਦਾ ਹੋਣ ਵਾਲਾ ਹੈ। ਹੁਣ ਛੋਟੇ ਅਤੇ ਨਵੇਂ ਕ੍ਰਿਏਟਰਾਂ ਨੂੰ ਜ਼ਿਆਦਾ ਵਿਊ ਮਿਲਣ ਦੀ ਸੰਭਾਵਨਾ ਵੱਧ ਜਾਵੇਗੀ। ਸ਼ਾਰਟਸ 'ਤੇ ਵੀਡੀਓ ਨੂੰ ਵਾਰ-ਵਾਰ ਦੇਖਣ ਵਾਲੇ ਯੂਜ਼ਰਜ਼ ਨਾਲ ਅੰਗੇਂਜ਼ਮੈਂਟ ਗ੍ਰੋਥ ਹੋਵੇਗੀ। ਕ੍ਰਿਏਟਰ ਆਪਣੇ ਕੰਟੈਂਟ ਨੂੰ ਹੋਰ ਜ਼ਿਆਦਾ ਇੰਟਰਐਕਟਿਵ ਅਤੇ ਆਕਰਸ਼ਕ ਬਣਾ ਸਕਣਗੇ।