ਗੂਗਲ ਦੇ CEO ਸੁੰਦਰ ਪਿਚਾਈ ਨੇ ਪੈਂਟਾਗਨ ਦੇ ਅਧਿਕਾਰੀਆਂ ਨਾਲ ਕੀਤੀ ਬੈਠਕ
Sunday, Oct 07, 2018 - 12:31 PM (IST)
ਨਵੀਂ ਦਿੱਲੀ — ਗੂਗਲ ਦੇ ਭਾਰਤੀ ਮੂਲ ਦੇ ਸੀ.ਈ.ਓ. ਸੁੰਦਰ ਪਿਚਾਈ ਨੇ ਤਣਾਅ ਨੂੰ ਘੱਟ ਕਰਨ ਲਈ ਚੁੱਪਚਾਪ ਤਰੀਕੇ ਨਾਲ ਪੈਂਟਾਗਨ ਦਾ ਦੌਰਾ ਕੀਤਾ। ਜ਼ਿਕਰਯੋਗ ਹੈ ਕਿ ਕਰਮਚਾਰੀਆਂ ਦੇ ਗੁੱਸੇ ਤੋਂ ਬਾਅਦ ਗੂਗਲ ਨੂੰ ਡ੍ਰੋਨ ਵੀਡੀਓ ਦਾ ਵਿਸ਼ਲੇਸ਼ਣ ਕਰਨ ਲਈ ਇਕ ਵਿਵਾਦਤ ਰੱਖਿਆ ਸੌਦਾ ਖਤਮ ਕਰਨਾ ਪਿਆ ਸੀ। 'ਦ ਵਾਸ਼ਿੰਗਟਨ ਪੋਸਟ' ਦੀ ਇਕ ਖਬਰ ਮੁਤਾਬਕ ਪਿਚਾਈ ਨੇ ਰੱਖਿਆ ਮੰਤਰਾਲੇ ਦੇ ਖੁਫੀਆ ਰੱਖਿਆ ਮੰਤਰਾਲੇ ਦੇ ਦਫਤਰ ਦੇ ਮਿਲਟਰੀ ਅਤੇ ਨਾਗਰਿਕਾਂ ਦੇ ਇਕ ਸਮੂਹ ਨਾਲ ਮੁਲਾਕਾਤ ਕੀਤੀ। ਇਹ ਵਿਭਾਗ ਨਕਲੀ ਖੁਫੀਆ ਏਜੰਸੀ ਡ੍ਰੋਨ ਪ੍ਰਣਾਲੀ ਜਿਸ ਨੂੰ 'ਪ੍ਰੋਜੈਕਟ ਮਾਵੇਨ' ਵੀ ਕਿਹਾ ਜਾਂਦਾ ਹੈ ਉਸਦੀ ਨਿਗਰਾਨੀ ਕਰਦਾ ਹੈ। ਗੋਪਨੀਅਤਾ ਦੀ ਸ਼ਰਤ 'ਤੇ ਬੈਠਕ ਦੇ ਬਾਰੇ ਲੋਕਾਂ ਨੇ ਇਹ ਜਾਣਕਾਰੀ ਦਿੱਤੀ।
ਗੂਗਲ ਨੇ ਮਾਵੇਨ ਪ੍ਰੋਜੈਕਟ ਲਈ ਰੱਖਿਆ ਮੰਤਰਾਲੇ ਨਾਲ ਕੰਮ ਕੀਤਾ ਸੀ ਜਿਹੜਾ ਕਿ ਨਕਲੀ ਖੁਫੀਆ ਦਾ ਇਸਤੇਮਾਲ ਕਰਕੇ ਸ਼ੰਘਰਸ਼ ਵਾਲੇ ਖੇਤਰਾਂ 'ਚ ਉੱਡ ਰਹੇ ਡ੍ਰੋਨ ਦੁਆਰਾ ਰਿਕਾਰਡ ਕੀਤੀ ਗਈ ਵੀਡੀਓ 'ਚ ਕਾਰਾਂ, ਇਮਾਰਤਾਂ ਅਤੇ ਹੋਰ ਵਸਤੂਆਂ ਦੀ ਪਛਾਣ ਕਰਦਾ ਹੈ। ਗੂਗਲ ਦੇ ਕਰਮਚਾਰੀਆਂ ਨੇ ਇਸ ਯੋਜਨਾ ਦੀ ਇਹ ਕਹਿ ਕੇ ਅਲੋਚਨਾ ਕੀਤੀ ਕਿ ਇਸ ਨਾਲ ਫੌਜ ਨੂੰ ਫੜੋ ਅਤੇ ਮਾਰੋ ਦੀ ਨੀਤੀ 'ਚ ਮਦਦ ਮਿਲੇਗੀ।
ਕਰਮਚਾਰੀਆਂ ਨੇ ਗੁੱਸੇ ਤੋਂ ਬਾਅਦ ਜੂਨ ਵਿਚ ਗੂਗਲ ਨੇ ਕਿਹਾ ਕਿ ਉਹ ਆਪਣਾ ਕੰਟਰੈਕਟ ਅੱਗੇ ਨਹੀਂ ਵਧਾਏਗੀ। ਗੂਗਲ ਦੇ ਬੁਲਾਰੇ ਨੇ ਇਸ ਬਾਰੇ ਕੋਈ ਵੀ ਟਿੰਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ।