PhonePe ਯੂਜ਼ਰਜ਼ ਨੂੰ ਮਿਲੀ ਰਾਹਤ, ਫਿਰ ਸ਼ੁਰੂ ਹੋਈ ਸਰਵਿਸ

03/07/2020 5:12:02 PM

ਗੈਜੇਟ ਡੈਸਕ– ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਹਾਲ ਹੀ ’ਚ ‘ਯੈੱਸ ਬੈਂਕ’ ਦੀਆਂ ਕੁਝ ਸੇਵਾਵਾਂ ’ਤੇ ਰੋਕ ਲਗਾਉਣ ਦਾ ਐਲਾਨ ਕੀਤਾਸੀ। ਨਾਲ ਹੀ ਬੈਂਕ ’ਤੇ 30 ਦਿਨਾਂ ਦੀ ਅਸਥਾਈ ਰੋਕ ਵੀ ਲਗਾਈ ਗਈ ਹੈ। ਇਸ ਕਾਰਨ ਬੈਂਕ ਦੇ ਖਾਤਾਧਾਰਕਾਂ ਨੂੰ ਕਾਫੀ ਪਰੇਸ਼ਾਨੀ ਹੋ ਰਹੀ ਹੈ। ਦੱਸ ਦੇਈਏ ਕਿ ਸਿਰਫ ਬੈਂਕ ’ਤੇ ਲੱਗੀ ਰੋਕ ਤੋਂ ਬਾਅਦ ਸਿਰਫ ਖਾਤਾਧਾਰਕ ਹੀ ਨਹੀਂ ਸਗੋਂ ਡਿਜੀਟਲ ਪੇਮੈਂਟ ਸਰਵਿਸ ਅਤੇ ਬੈਂਕ ਦੀ ਭੁਗਤਾਨ ਭਾਗੀਦਾਰੀ ਫੋਨ ਪੇਅ ਵੀ ਪ੍ਰਭਾਵਿਤ ਹੋਈ ਹੈ। ਕਿਉਂਕਿ ਜਿਨ੍ਹਾਂ ਯੂਜ਼ਰਜ਼ ਦੇ ਅਕਾਊਂਟ ਯੈੱਸ ਬੈਂਕ ’ਚ ਹਨ ਉ ਡਿਜੀਟਲ ਪੇਮੈਂਟ ਰਾਹੀਂ ਭੁਗਤਾਨ ਕਰ ਪਾ ਰਹੇ ਹਨ। 

PhonePe ਯੂਜ਼ਰਜ਼ ਨੂੰ ਪੇਮੈਂਟ ਕਰਨ ਦੀ ਸਮੱਸਿਆ ਹੋ ਰਹੀ ਹੈ ਜਿਸ ਦੀ ਜਾਣਕਾਰੀ ਯੂਜ਼ਰਜ਼ ਨੇ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤੀ। ਉਥੇ ਹੀ PhonePe ਨੇ ਆਪਣੇ ਟਵਿਟਰ ਅਕਾਊਂਟ ਰਾਹੀਂ ਯੂਜ਼ਰਜ਼ ਨੂੰ ਹੋਈ ਸਮੱਸਿਆ ਪ੍ਰਤੀ ਦੁੱਖ ਜਤਾਉਂਦੇ ਹੋਏ ਜਾਣਕਾਰੀ ਦਿੱਤੀ ਸੀ ਕਿ ਆਰ.ਬੀ.ਆਈ. ਦੁਆਰਾ ਕੁਝ ਸੇਵਾਵਾਂ ’ਤੇ ਰੋਕ ਲਗਾਈ ਗਈ ਹੈ ਪਰ ਸਾਨੂੰ ਉਮੀਦ ਹੈ ਕਿ ਇਹ ਸਰਵਿਸ ਕੁਝ ਘੰਟਿਆਂ ’ਚ ਠੀਕ ਹੋ ਜਾਵੇਗੀ। 

 

ਉਥੇ ਹੀ ਹੁਣ PhonePe ਯੂਜ਼ਰਜ਼ ਲਈ ਵੱਡੀ ਰਾਹਤ ਦੀ ਖਬਰ ਹੈ ਕਿ ਇਹ ਸਰਵਿਸ ਫਿਰ ਤੋਂ ਸ਼ੁਰੂ ਹੋ ਗਈ ਹੈ ਅਤੇ ਕੰਪਨੀ ਨੇ ਟਵਿਟਰ ’ਤੇ ਪੋਸਟ ਰਾਹੀਂ ਇਸ ਦੀ ਜਾਣਕਾਰੀ ਦਿੱਤੀ ਹੈ। ਯਾਨੀ ਹੁਣ PhonePe ਯੂਜ਼ਰਜ਼ ਬਿਨਾਂ ਕਿਸੇ ਪਰੇਸ਼ਾਨੀ ਦੇ ਟ੍ਰਾਂਜੈਕਸ਼ਨ ਕਰ ਸਕਦੇ ਹਨ। ਕੰਪਨੀ ਨੇ ਟਵਿਟਰ ’ਤੇ ਲਿਖਿਆ ਹੈ, ‘ਜੋਸ਼ ਦੇ ਨਾਲ ਅਸੀਂ ਪੂਰੀ ਤਰ੍ਹਾਂ ਵਾਪਲ ਆ ਗਏ ਹਾਂ! 24 ਘੰਟੇ ਬਾਅਦ ਯੂ.ਪੀ.ਆਈ. ਪੂਰੀ ਤਰ੍ਹਾਂ PhonePe ’ਤੇ ਰਿਸਟੋਰ ਹੋ ਗਈਹੈ। ਬਹੁਤ-ਬਹੁਤ ਧੰਨਵਾਦ, ਅਸੀਂ PhonePe ਫਿਰ ਤੋਂ ਸ਼ੁਰੂ ਹੋਣ ਨਾਲ ਖੁਸ਼ ਹਾਂ!’ 

ਦੱਸ ਦੇਈਏ ਕਿ PhonePe ਇਕ ਯੂ.ਪੀ.ਆਈ. ਪੇਮੈਂਟ ਐਪ ਹੈ। ਇਸ ਐਪ ਦੀ ਮਦਦ ਨਾਲ ਯੂਜ਼ਰਜ਼ ਆਸਾਨੀ ਨਾਲ ਟ੍ਰਾਂਜੈਕਸ਼ਨ ਕਰ ਸਕਦੇ ਹਨ। ਇਹ ਐਪ ਗੂਗਲ ਪਲੇਅ ਸਟੋਰ ਅਤੇ ਐਪ ਸਟੋਰ ’ਤੇ ਫਰੀ ਡਾਊਨਲੋਡਿੰਗ ਲਈ ਉਪਲੱਬਧ ਹੈ। ਇਸ ਐਪ ’ਚ ਯੂਜ਼ਰਜ਼ ਟ੍ਰਾਂਜੈਕਸ਼ਨ ਕਰਨ ਤੋਂ ਇਲਾਵਾ ਬਿਜਲੀ, ਪਾਣੀ, ਫੋਨ ਆਦਿ ਦੇ ਬਿੱਲ ਦਾ ਵੀ ਭੁਗਤਾਨ ਕਰ ਸਕਦੇ ਹਨ। ਨਾਲ ਹੀ ਇਸ ਐਪ ਦੀ ਮਦਦ ਨਾਲ ਐੱਲ.ਆਈ.ਸੀ. ਪ੍ਰੀਮੀਅਮ ਦਾ ਵੀ ਭੁਗਤਾਨ ਕੀਤਾ ਜਾ ਸਕਦਾ ਹੈ। ਖਾਸ ਗੱਲ ਹੈ ਕਿ PhonePe ਨਾਲ ਕੋਈ ਪੇਮੈਂਟ ਜਾਂ ਟ੍ਰਾਂਜੈਕਸ਼ਨ ਕਰਨ ’ਤੇ ਯੂਜ਼ਰਜ਼ ਨੂੰ ਰਿਵਾਰਡਸ ਜਾਂ ਆਕਰਸ਼ਕ ਆਫਰਜ਼ ਵੀ ਦਿੱਤੇ ਜਾਂਦੇ ਹਨ। 


Related News