ਆਮ ਜਨਤਾ ਲਈ ਚੰਗੀ ਖਬਰ, ਲਾਗੂ ਹੋਇਆ ਇਹ ਨਵਾਂ ਨਿਯਮ ਹੁਣ ਖਰੀਦਦਾਰੀ ਕਰੋ ਬੇਫਿਕਰ

Sunday, Oct 15, 2017 - 09:50 AM (IST)

ਨਵੀਂ ਦਿੱਲੀ— ਦੀਵਾਲੀ ਤੋਂ ਪਹਿਲਾਂ ਲੋਕਾਂ ਲਈ ਚੰਗੀ ਖਬਰ ਹੈ।ਜੇਕਰ ਤੁਹਾਡਾ ਖਰੀਦਿਆ ਹੋਇਆ ਸਾਮਾਨ ਖਰਾਬ ਨਿਕਲਦਾ ਹੈ, ਤਾਂ ਕੰਪਨੀ ਨੂੰ ਉਹ ਸਾਮਾਨ ਵਾਪਸ ਲੈਣਾ ਹੀ ਪਵੇਗਾ।ਕੇਂਦਰ ਸਰਕਾਰ ਦੇ ਖਪਤਕਾਰ ਮਾਮਲਿਆਂ ਦੇ ਮੰਤਰਾਲੇ ਨੇ ਇਸ ਨਾਲ ਜੁੜਿਆ ਨਵਾਂ ਨਿਯਮ ਲਾਗੂ ਕਰ ਦਿੱਤਾ ਹੈ।ਇਸ ਤਹਿਤ ਕੰਪਨੀ ਨੂੰ ਖਰਾਬ ਸਾਮਾਨ ਵਾਪਸ ਲੈਣਾ ਕਾਨੂੰਨੀ ਤੌਰ 'ਤੇ ਜ਼ਰੂਰੀ ਹੋਵੇਗਾ।ਨਵਾਂ ਭਾਰਤੀ ਸਟੈਂਡਰਡ ਬਿਊਰੋ (ਬੀ. ਆਈ. ਐੱਸ.) ਐਕਟ 12 ਅਕਤੂਬਰ ਤੋਂ ਲਾਗੂ ਕੀਤਾ ਗਿਆ ਹੈ।ਇਸ ਨਾਲ ਆਮ ਜਨਤਾ ਨੂੰ ਵੱਡੀ ਰਾਹਤ ਮਿਲੇਗੀ ਕਿਉਂਕਿ ਗਾਹਕ ਆਪਣੇ ਅਧਿਕਾਰਾਂ ਦਾ ਜ਼ਿਆਦਾ ਇਸਤੇਮਾਲ ਕਰ ਸਕੇਗਾ।
ਮਿਲਾਵਟੀ ਮਠਿਆਈਆਂ ਅਤੇ ਨਕਲੀ ਗਹਿਣੇ ਵੇਚਣ 'ਤੇ ਵੀ ਕਨੂੰਨ ਸਖਤ ਕੀਤਾ ਗਿਆ ਹੈ।ਲਾਈਸੈਂਸ ਵਾਲੇ ਗਹਿਣੇ ਵਿਕਰੇਤਾ ਹੁਣ ਬਿਨਾਂ ਹਾਲਮਾਰਕਿੰਗ ਦੇ ਸੋਨੇ ਦੇ ਗਹਿਣੇ ਨਹੀਂ ਵੇਚ ਸਕਣਗੇ।ਇਸ ਨਿਯਮ ਤਹਿਤ ਸਾਰੇ ਗਹਿਣੇ ਵਿਕਰੇਤਾਵਾਂ ਨੂੰ ਬੀ. ਆਈ. ਐੱਸ ਕੋਲ ਰਜਿਸਟਰੇਸ਼ਨ ਕਰਾਉਣਾ ਹੋਵੇਗਾ।ਦੇਸ਼ ਭਰ ਵਿੱਚ ਕਰੀਬ 3 ਲੱਖ ਜ਼ਿਵੈਲਰਜ਼ ਹਨ, ਜਿਨ੍ਹਾਂ 'ਚੋਂ ਸਿਰਫ 20,000 ਨੇ ਬੀ. ਆਈ. ਐੱਸ ਕੋਲ ਰਜਿਸਟਰੇਸ਼ਨ ਕਰਾ ਰੱਖਿਆ ਹੈ।ਇਸ ਨੂੰ ਵੇਖਦੇ ਹੋਏ ਹਾਲਮਾਰਕਿੰਗ ਸੈਂਟਰਾਂ ਦੀ ਗਿਣਤੀ ਵਧਾਈ ਜਾਵੇਗੀ।

ਬੀ. ਆਈ. ਐੱਸ ਦੇ ਏ. ਡੀ. ਜੀ., ਸੀ. ਵੀ. ਸਿੰਘ ਨੇ ਦੱਸਿਆ ਕਿ ਇਸ ਕਨੂੰਨ ਨੂੰ ਲਾਗੂ ਕਰ ਦਿੱਤਾ ਗਿਆ ਹੈ।ਇਸ ਨ੍ਹੂੰ ਠੀਕ ਤਰੀਕੇ ਨਾਲ ਅਮਲ ਵਿੱਚ ਲਿਆਉਣ ਲਈ ਅਸੀ ਨਵੇਂ ਨਿਯਮ ਛੇਤੀ ਐਲਾਨ ਕਰਾਂਗੇ।ਸਾਮਾਨ ਦੀ ਖਰਾਬ ਕਵਾਲਿਟੀ ਦੀ ਸ਼ਿਕਾਇਤ ਸੁਣਨ ਲਈ ਅਥਾਰਿਟੀ ਦੀ ਗਿਣਤੀ ਵਧਾਈ ਜਾਵੇਗੀ, ਤਾਂ ਕਿ ਗਾਹਕਾਂ ਨੂੰ ਸਾਮਾਨ ਠੀਕ ਕਵਾਲਿਟੀ ਦੇ ਨਾਲ ਮਿਲ ਸਕਣ ਅਤੇ ਉਨ੍ਹਾਂ ਨੂੰ ਖਰਾਬ ਕਵਾਲਿਟੀ ਦੀ ਸ਼ਿਕਾਇਤ ਕਰਨ ਲਈ ਦੂਰ ਨਾ ਜਾਣਾ ਪਵੇ।ਉਹ ਸਿੱਧੇ ਅਥਾਰਿਟੀ ਜਾ ਕੇ ਆਪਣੀ ਸ਼ਿਕਾਇਤ ਦਰਜ ਕਰਾ ਸਕਣਗੇ।ਜ਼ਿਕਰਯੋਗ ਹੈ ਕਿ ਲੋਕ ਸਭਾ ਵਿੱਚ ਖਪਤਕਾਰ ਮਾਮਲਿਆਂ ਦੇ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਕਿਹਾ ਸੀ ਕਿ ਗਹਿਣਾ ਵਿਕਰੇਤਾ ਹੁਣ ਗਾਹਕਾਂ ਨੂੰ ੂਚੂਨਾ ਨਹੀਂ ਲਾ ਸਕਣਗੇ।ਸਰਕਾਰ ਛੇਤੀ ਹੀ ਇਸ ਦੇ ਸਖਤ ਸਟੈਂਡਰਡ (ਮਿਆਰ) ਤੈਅ ਕਰਨ ਜਾ ਰਹੀ ਹੈ।ਸਰਕਾਰ ਹਾਲਮਾਰਕਿੰਗ ਕਨੂੰਨ ਵਿੱਚ ਪਹਿਲਾਂ ਹੀ ਸੋਧ ਕਰ ਚੁੱਕੀ ਹੈ। 
ਹਾਲਮਾਰਕਿੰਗ ਦੇ ਫਾਇਦੇ
ਹਾਲਮਾਰਕਿੰਗ ਦੇ ਫਾਇਦੇ ਦੀ ਗੱਲ ਕਰੀਏ ਤਾਂ ਤਿੰਨ ਕੈਟੇਗਿਰੀ 14, 18, 22 ਕੈਰਟ ਵਿੱਚ ਹਾਲਮਾਰਕਿੰਗ ਕੀਤੀ ਜਾਵੇਗੀ।ਹਾਲਮਾਰਕਿੰਗ ਨਾਲ ਸ਼ੁੱਧਤਾ ਪੱਕੀ ਹੋਵੇਗੀ।  ਗਹਿਣੇ ਨੂੰ ਦੁਬਾਰਾ ਵੇਚਣ 'ਤੇ ਚੰਗੀ ਕੀਮਤ ਮਿਲੇਗੀ।ਮਿਲਾਵਟੀ ਸੋਨੇ ਦਾ ਡਰ ਖਤਮ ਹੋਵੇਗਾ।ਹਾਲਮਾਰਕਿੰਗ ਦੀ ਫੀਸ ਸੋਨੇ-ਚਾਂਦੀ ਦੇ ਭਾਰ ਦੇ ਆਧਾਰ 'ਤੇ ਨਹੀਂ ਲਈ ਜਾਵੇਗੀ ਸਗੋਂ ਹਰ ਪੀਸ ਲਈ 35 ਰੁਪਏ ਚਾਰਜ ਲੱਗੇਗਾ।ਇੰਡਿਅਨ ਹਾਲਮਾਰਕਿੰਗ ਐਸੋਸੀਏਸ਼ਨ ਦੇ ਹਰਸ਼ਦ ਅਜਮੇਰਾ ਦਾ ਕਹਿਣਾ ਹੈ ਕਿ ਸਰਕਾਰ ਨੇ ਗਾਹਕਾਂ ਦੀ ਸਹੂਲਤ ਲਈ 3 ਤਰੀਕੇ ਨਾਲ ਹਾਲਮਾਰਕਿੰਗ ਕਰਨ ਦਾ ਫੈਸਲਾ ਕੀਤਾ ਹੈ।ਇਸ ਨਾਲ ਸੋਨੇ ਦੀ ਸ਼ੁੱਧਤਾ ਕਾਇਮ ਰਹੇਗੀ ਅਤੇ ਗਾਹਕ ਨਾਲ ਧੋਖਾ ਨਹੀਂ ਹੋਵੇਗੀ।


Related News