HDFC ਦੇ ਖਾਤਾਧਾਰਕਾਂ ਲਈ ਖੁਸ਼ਖ਼ਬਰੀ, ਬੈਂਕ ਨੇ MCLR ਅਧਾਰਤ ਵਿਆਜ ਦਰ ਘਟਾਈ
Wednesday, Jun 10, 2020 - 07:43 PM (IST)
ਮੁੰਬਈ — ਨਿੱਜੀ ਖੇਤਰ ਦੇ HDFC ਬੈਂਕ ਨੇ ਫੰਡ ਦੀ ਮਾਰਜਨਲ ਲਾਗਤ ਅਧਾਰਤ ਵਿਆਜ ਦਰ (ਐਮਸੀਐਲਆਰ) ਨੂੰ 0.05 ਫੀਸਦੀ ਘਟਾ ਦਿੱਤਾ ਹੈ। ਇਹ ਕਟੌਤੀ ਹਰੇਕ ਮਿਆਦ ਦੇ ਐਮਸੀਐਲਆਰ(MCLR) 'ਤੇ ਕੀਤੀ ਗਈ ਹੈ। ਬੈਂਕ ਦੀ ਵੈਬਸਾਈਟ ਮੁਤਾਬਕ ਨਵੀਆਂ ਦਰਾਂ 8 ਜੂਨ ਤੋਂ ਲਾਗੂ ਹੋਣਗੀਆਂ। ਐਚਡੀਐਫਸੀ ਬੈਂਕ ਮੁਤਾਬਕ ਇੱਕ ਦਿਨ ਲਈ ਐਮਸੀਐਲਆਰ ਘਟ ਕੇ 7.30 ਪ੍ਰਤੀਸ਼ਤ ਅਤੇ ਇੱਕ ਮਹੀਨੇ ਦੀ ਮਿਆਦ ਲਈ ਐਮਸੀਐਲਆਰ 7.35 ਫੀਸਦੀ ਕੀਤਾ ਗਿਆ ਹੈ। ਇਕ ਸਾਲ ਦਾ ਐਮਸੀਐਲਆਰ ਹੁਣ 7.65 ਪ੍ਰਤੀਸ਼ਤ ਹੋਵੇਗਾ। ਜ਼ਿਆਦਾਤਰ ਖਪਤਕਾਰਾਂ ਦੇ ਕਰਜ਼ੇ ਇਕ ਸਾਲ ਦੀ ਮਿਆਦ ਲਈ ਹੁੰਦੇ ਹਨ। ਤਿੰਨ ਸਾਲਾਂ ਲਈ ਐਮਸੀਐਲਆਰ ਹੁਣ 7.85 ਪ੍ਰਤੀਸ਼ਤ ਹੋਵੇਗੀ। ਐਚਡੀਐਫਸੀ ਨੇ ਇਹ ਕਦਮ ਰਿਜ਼ਰਵ ਬੈਂਕ ਦੀ ਨੀਤੀਗਤ ਦਰ ਵਿਚ ਕਟੌਤੀ ਤੋਂ ਬਾਅਦ ਚੁੱਕਿਆ ਹੈ। ਰਿਜ਼ਰਵ ਬੈਂਕ ਨੇ ਕੋਵਿਡ-19 ਮਹਾਮਾਰੀ ਅਤੇ ਤਾਲਾਬੰਦੀ ਦੀ ਮਾਰ ਸਹਿ ਰਹੀ ਭਾਰਤੀ ਆਰਥਿਕਤਾ ਨੂੰ ਮੁੜ ਸੁਰਜੀਤ ਕਰਨ ਲਈ ਮਾਰਚ ਤੋਂ ਲੈ ਕੇ ਹੁਣ ਤੱਕ ਦੀ ਮੁੱਖ ਨੀਤੀ ਦਰ (ਰੇਪੋ) ਵਿਚ 1.15 ਫੀਸਦੀ ਦੀ ਕਟੌਤੀ ਕੀਤੀ ਹੈ। ਜ਼ਿਕਰਯੋਗ ਹੈ ਕਿ ਬੈਂਕ ਹਰ ਮਹੀਨੇ ਆਪਣੇ ਐਮਸੀਐਲਆਰ ਦੀ ਸਮੀਖਿਆ ਕਰਦੇ ਹਨ।
ਇਹ ਵੀ ਪੜ੍ਹੋ: - 'ਕੋਰੋਨਾ ਆਫ਼ਤ ’ਚ ਗੰਨਾ ਕਿਸਾਨਾਂ ਦਾ 22000 ਕਰੋੜ ਬਕਾਇਆ ਜਲਦ ਚੁਕਾਉਣ ਖੰਡ ਮਿੱਲਾਂ'
ਇਹ ਵੀ ਪੜ੍ਹੋ- ਭਾਰਤੀ ਰੇਲਵੇ ਨੇ ਆਪਣੀਆਂ ਕੋਸ਼ਿਸ਼ਾਂ ਸਦਕਾ 166 ਸਾਲਾਂ ਦੇ ਇਤਿਹਾਸ 'ਚ ਕੀਤਾ ਵੱਡਾ ਕਾਰਨਾਮਾ