‘ਭਾਰਤ ’ਚ ਪਰਤੇਗਾ ਉੱਚ ਤਨਖਾਹਾਂ ਦਾ ਦੌਰ, 2022 ’ਚ ਕਰਮਚਾਰੀਆਂ ਨੂੰ ਮਿਲੇਗਾ 9.3 ਫੀਸਦੀ ਦਾ ਤਨਖਾਹ ਵਾਧਾ’

Thursday, Oct 21, 2021 - 02:14 AM (IST)

‘ਭਾਰਤ ’ਚ ਪਰਤੇਗਾ ਉੱਚ ਤਨਖਾਹਾਂ ਦਾ ਦੌਰ, 2022 ’ਚ ਕਰਮਚਾਰੀਆਂ ਨੂੰ ਮਿਲੇਗਾ 9.3 ਫੀਸਦੀ ਦਾ ਤਨਖਾਹ ਵਾਧਾ’

ਮੁੰਬਈ (ਭਾਸ਼ਾ)–ਭਾਰਤ ’ਚ ਉੱਚ ਤਨਖਾਹਾਂ ਦਾ ਦੌਰ ਅਗਲੇ ਸਾਲ ਮੁੜ ਪਰਤਣ ਦੀ ਉਮੀਦ ਹੈ। ਇਕ ਰਿਪੋਰਟ ’ਚ ਕਿਹਾ ਗਿਆ ਹੈ ਕਿ 2022 ’ਚ ਭਾਰਤ ’ਚ ਕਰਮਚਾਰੀਆਂ ਦੀ ਤਨਖਾਹ ’ਚ ਔਸਤਨ 9.3 ਫੀਸਦੀ ਦਾ ਵਾਧਾ ਹੋਵੇਗਾ। 2021 ’ਚ ਇਸ ਦੇ 8 ਫੀਸਦੀ ਰਹਿਣ ਦਾ ਅਨੁਮਾਨ ਹੈ। ਕੌਮਾਂਤਰੀ ਸਲਾਹਕਾਰ, ਬ੍ਰੋਕਿੰਗ ਅਤੇ ਸਲਿਊਸ਼ਨ ਕੰਪਨੀ ਵਿਲਿਸ ਟਾਵਰਸ ਵਾਟਸਨ ਦੀ ‘ਤਨਖਾਹ ਬਜਟ ਯੋਜਨਾ ਰਿਪੋਰਟ’ ਵਿਚ ਕਿਹਾ ਗਿਆ ਹੈ ਕਿ ਕੰਪਨੀਆਂ ਦੇ ਸਾਹਮਣੇ ਕਰਮਚਾਰੀਆਂ ਨੂੰ ਆਕਰਸ਼ਿਤ ਕਰਨ ਅਤੇ ਉਨ੍ਹਾਂ ਨੂੰ ਆਪਣੇ ਨਾਲ ਜੋੜੇ ਰੱਖਣ ਦੀ ਚੁਣੌਤੀ ਹੈ।

ਇਹ ਵੀ ਪੜ੍ਹੋ : ਅਮਰੀਕੀ ਵਿਗਿਆਨੀਆਂ ਦਾ ਸਭ ਤੋਂ ਵੱਡਾ ਚਮਤਕਾਰ, ਸੂਰ ਦੀ ਕਿਡਨੀ ਮਨੁੱਖੀ ਸਰੀਰ ’ਚ ਟਰਾਂਸਪਲਾਂਟ

ਅਜਿਹੇ ’ਚ 2022 ’ਚ ਕੰਪਨੀਆਂ ਕਰਮਚਾਰੀਆਂ ਨੂੰ ਆਕਰਸ਼ਿਤ ਕਰਨ ਅਤੇ ਉਨ੍ਹਾਂ ਨੂੰ ਆਪਣੇ ਨਾਲ ਜੋੜੇ ਰੱਖਣ ਦੀ ਚੁਣੌਤੀ ਹੈ। ਅਜਿਹੇ ’ਚ 2022 ’ਚ ਕੰਪਨੀਆਂ ਕਰਮਚਾਰੀਆਂ ਨੂੰ ਵਧੇਰੇ ਤਨਖਾਹ ਵਾਧਾ ਦੇਣਗੀਆਂ। ਰਿਪੋਰਟ ’ਚ ਕਿਹਾ ਗਿਆ ਹੈ ਕਿ ਏਸ਼ੀਆ-ਪ੍ਰਸ਼ਾਂਤ ’ਚ ਅਗਲੇ ਸਾਲ ਸਭ ਤੋਂ ਵੱਧ ਤਨਖਾਹ ਵਾਧਾ ਭਾਰਤ ’ਚ ਹੋਵੇਗਾ। ਅਗਲੇ 12 ਮਹੀਨਿਆਂ ਦੌਰਾਨ ਕਾਰੋਬਾਰੀ ਦ੍ਰਿਸ਼ ’ਚ ਸੁਧਾਰ ਦੀ ਉਮੀਦ ਹੈ।

ਇਹ ਵੀ ਪੜ੍ਹੋ : ਵਧਦੀ ਕੋਰੋਨਾ ਇਨਫੈਕਸ਼ਨ ਦਰਮਿਆਨ ਪੁਤਿਨ ਨੇ ਰੂਸੀ ਕਰਮਚਾਰੀਆਂ ਨੂੰ ਇਕ ਹਫਤੇ ਘਰ ਰਹਿਣ ਨੂੰ ਕਿਹਾ

ਉਦਯੋਗ ਖੇਤਰ ਦੀਆਂ 1405 ਕੰਪਨੀਆਂ ਦਰਮਿਆਨ ਹੋਇਆ ਸਰਵੇ
ਇਹ ਰਿਪੋਰਟ ਛਿਮਾਹੀ ਸਰਵੇ ਦੀ ਹੈ। ਇਹ ਸਰਵੇ ਮਈ ਅਤੇ ਜੂਨ 2021 ਦੌਰਾਨ ਏਸ਼ੀਆ-ਪ੍ਰਸ਼ਾਂਤ ਦੀਆਂ ਵੱਖ-ਵੱਖ ਉਦਯੋਗ ਖੇਤਰਾਂ ਦੀਆਂ 1405 ਕੰਪਨੀਆਂ ਦਰਮਿਆਨ ਕੀਤਾ ਗਿਆ। ਇਨ੍ਹਾਂ ’ਚੋਂ 435 ਕੰਪਨੀਆਂ ਭਾਰਤ ਦੀਆਂ ਹਨ। ਰਿਪੋਰਟ ਮੁਤਾਬਕ 52 ਫੀਸਦੀ ਭਾਰਤੀ ਕੰਪਨੀਆਂ ਦਾ ਮੰਨਣਾ ਹੈ ਕਿ ਅਗਲੇ 12 ਮਹੀਨਿਆਂ ਦੌਰਾਨ ਉਨ੍ਹਾਂ ਦਾ ਮਾਲੀਆ ਦ੍ਰਿਸ਼ ਸਕਾਰਾਤਮਕ ਰਹੇਗਾ। 2020 ਦੀ ਚੌਥੀ ਤਿਮਾਹੀ ’ਚ ਅਜਿਹਾ ਮੰਨਣ ਵਾਲੀਆਂ ਕੰਪਨੀਆਂ ਦੀ ਗਿਣਤੀ 37 ਫੀਸਦੀ ਸੀ। ਕਾਰੋਬਾਰੀ ਦ੍ਰਿਸ਼ ’ਚ ਸੁਧਾਰ ਨਾਲ ਨੌਕਰੀਆਂ ਦੀ ਸਥਿਤੀ ’ਚ ਸੁਧਾਰ ਹੋਵੇਗਾ।

ਇਹ ਵੀ ਪੜ੍ਹੋ : ਜੈਸ਼ੰਕਰ ਨੇ ਇਜ਼ਰਾਈਲ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਕਰ ਕੇ ਦੋ-ਪੱਖੀ ਸਬੰਧਾਂ ’ਤੇ ਕੀਤੀ ਚਰਚਾ

30 ਫੀਸਦੀ ਕੰਪਨੀਆਂ ਕਰਨਗੀਆਂ ਨਵੀਆਂ ਨਿਯੁਕਤੀਆਂ
ਰਿਪੋਰਟ ’ਚ ਕਿਹਾ ਗਿਆ ਹੈ ਕਿ 30 ਫੀਸਦੀ ਕੰਪਨੀਆਂ ਅਗਲੇ ਇਕ ਸਾਲ ਦੌਰਾਨ ਨਵੀਆਂ ਨਿਯੁਕਤੀਆਂ ਦੀ ਤਿਆਰੀ ਕਰ ਰਹੀਆਂ ਹਨ। ਇਹ 2020 ਦੀ ਤੁਲਨਾ ’ਚ ਲਗਭਗ ਤਿੰਨ ਗੁਣਾ ਵੱਧ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਵੱਖ-ਵੱਖ ਖੇਤਰਾਂ ’ਚ ਅਹਿਮ ਕੰਮਕਾਜ ਜਿਵੇਂ-ਇੰਜੀਨੀਅਰਿੰਗ (57.5 ਫੀਸਦੀ), ਸੂਚਨਾ ਤਕਨਾਲੋਜੀ (53.3 ਫੀਸਦੀ), ਤਕਨੀਕੀ ਹੁਨਰ (34.2 ਫੀਸਦੀ), ਵਿਕਰੀ (37 ਫੀਸਦੀ) ਅਤੇ ਵਿੱਤ (11.6 ਫੀਸਦੀ) ਵਿਚ ਸਭ ਤੋਂ ਵੱਧ ਭਰਤੀਆਂ ਦੇਖਣ ਨੂੰ ਮਿਲਣਗੀਆਂ। ਇਨ੍ਹਾਂ ਨੌਕਰੀਆਂ ’ਚ ਕੰਪਨੀਆਂ ਉੱਚ ਤਨਖਾਹ ਦੀ ਪੇਸ਼ਕਸ਼ ਕਰਨਗੀਆਂ। ਰਿਪੋਰਟ ’ਚ ਦੱਸਿਆ ਗਿਆ ਹੈ ਕਿ ਭਾਰਤ ’ਚ ਨੌਕਰੀ ਛੱਡਣ ਦੀ ਦਰ ਵੀ ਖੇਤਰ ਦੇ ਹੋਰ ਦੇਸ਼ਾਂ ਦੀ ਤੁਲਨਾ ’ਚ ਘੱਟ ਰਹੀ ਹੈ।

ਇਹ ਵੀ ਪੜ੍ਹੋ : ਅਫਗਾਨਿਸਤਾਨ 'ਚ ਸਥਾਈ ਸ਼ਾਂਤੀ ਲਈ ਸਮਾਵੇਸ਼ੀ ਸਰਕਾਰ ਬਣਾਏ ਤਾਲਿਬਾਨ : ਰੂਸ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News