ਗੋਲਡੀ ਸੋਲਰ ਕੰਪਨੀ ਵਧਾਏਗੀ ਨਿਰਮਾਣ ਸਮਰੱਥਾ, ਕੀਤਾ 5,000 ਕਰੋੜ ਰੁਪਏ ਦਾ ਨਿਵੇਸ਼
Monday, Sep 26, 2022 - 04:34 PM (IST)
ਨਵੀਂ ਦਿੱਲੀ : ਗੁਜਰਾਤ ਸਥਿਤ ਗੋਲਡੀ ਸੋਲਰ ਆਪਣੀ ਮਾਡਿਊਲ ਨਿਰਮਾਣ ਸਮਰੱਥਾ ਨੂੰ ਵਧਾਉਣਾ ਚਾਹੁੰਦਾ ਹੈ। ਇਸ ਲਈ ਕੰਪਨੀ 5,000 ਕਰੋੜ ਰੁਪਏ ਦਾ ਨਿਵੇਸ਼ ਕਰੇਗੀ। ਕੰਪਨੀ ਆਪਣੀ ਮਾਡਿਊਲ ਨਿਰਮਾਣ ਸਮਰੱਥਾ ਨੂੰ 6 ਗੀਗਾਵਾਟ ਤੱਕ ਵਧਾਉਣਾ ਚਾਹੁਦੀ ਹੈ। ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਈਸ਼ਵਰ ਢੋਲਕੀਆ ਨੇ ਦੱਸਿਆ ਕਿ ਗੋਲਡੀ ਸੋਲਰ ਇਸ ਲਈ ਯੋਜਨਾ ਬਣਾ ਰਿਹਾ ਹੈ। ਵਰਤਮਾਨ ਵਿੱਚ, ਗੁਜਰਾਤ ਵਿੱਚ ਪਿਪੋਦਰਾ ਅਤੇ ਨਵਸਾਰੀ ਵਿੱਚ ਉਸਦੇ ਪਲਾਂਟਾਂ ਦੀ ਕੁੱਲ ਮੋਡੀਊਲ ਨਿਰਮਾਣ ਸਮਰੱਥਾ 2.5 ਗੀਗਾਵਾਟ ਹੈ।
ਉਨ੍ਹਾਂ ਅੱਗੇ ਕਿਹਾ ਕਿ ਉਹ ਨਿਰਮਾਣ ਸਮਰੱਥਾ ਨੂੰ 2.5 ਗੀਗਾਵਾਟ ਤੋਂ 6 ਗੀਗਾਵਾਟ ਤੱਕ ਵਧਾਉਣ ਦੀ ਯੋਜਨਾ ਬਣਾ ਰਹੇ ਹਨ ਅਤੇ ਹੇਟਰੋਜੰਕਸ਼ਨ ਟੈਕਨਾਲੋਜੀ ਦੇ ਨਾਲ HELOC + (ਘੱਟ ਕਾਰਬਨ 'ਤੇ ਉੱਚ ਕੁਸ਼ਲਤਾ) ਮੋਡੀਊਲ ਰੇਂਜ ਦੀ ਸ਼ੁਰੂਆਤ ਕਰਦੇ ਹੋਏ, ਸਹਾਇਕ ਉਤਪਾਦਨ ਵਿੱਚ ਸ਼ਾਮਲ ਹੋਵੇਗਾ, ਜਿਸ ਵਿੱਚ ਐਲੂਮੀਨੀਅਮ ਫਰੇਮ, ਜੰਕਸ਼ਨ ਬਾਕਸ ਸ਼ਾਮਲ ਹਨ।।ਉਨ੍ਹਾਂ ਕਿਹਾ ਕਿ ਇਹ ਨਿਵੇਸ਼ 2025 ਤੱਕ ਕੀਤਾ ਜਾਵੇਗਾ ਅਤੇ ਉਨ੍ਹਾਂ ਦਾ ਟੀਚਾ 2025 ਤੱਕ 4500 ਤੋਂ ਵੱਧ ਲੋਕਾਂ ਨੂੰ ਵੱਖ-ਵੱਖ ਨੌਕਰੀਆਂ ਵਿੱਚ ਭਰਤੀ ਕਰਨ ਦਾ ਹੈ।