Hero electric scooter ਨੂੰ ਮੁਫਤ 'ਚ ਘਰ ਲੈ ਜਾਣ ਦਾ ਸੁਨਹਿਰੀ ਮੌਕਾ, ਜਾਣੋ ਕਿਵੇਂ

Friday, Jun 05, 2020 - 06:13 PM (IST)

ਨਵੀਂ ਦਿੱਲੀ — ਕੋਵਿਡ -19 ਦੁਨੀਆ ਭਰ ਦੇ ਅਰਥਚਾਰੇ ਸਮੇਤ ਸਾਡੀ ਜ਼ਿੰਦਗੀ ਨੂੰ ਬਹੁਤ ਹੱਦ ਤਕ ਪ੍ਰਭਾਵਤ ਕਰ ਰਿਹਾ ਹੈ। ਦੁਨੀਆ ਭਰ ਦੀਆਂ ਦਿੱਗਜ ਕੰਪਨੀਆਂ ਵੀ ਇਸ ਦੀ ਮਾਰ ਤੋਂ ਬਚ ਨਹੀਂ ਸਕੀਆਂ ਹਨ। ਇਸ ਮੁਸ਼ਕਲ ਸਮੇਂ ਕੰਪਨੀਆਂ ਆਪਣੇ ਉਤਪਾਦਾਂ ਦੀ ਵਿਕਰੀ ਵਧਾਉਣ ਲਈ ਨਵੀਂਆਂ-ਨਵੀਂਆਂ ਸਕੀਮਾਂ ਕੱਢ ਰਹੀਆਂ ਹਨ। 

ਹੁਣ ਹੀਰੋ ਇਲੈਕਟ੍ਰਿਕ ਨੇ ਆਪਣੇ ਵਾਹਨਾਂ ਦੀ ਵਿਕਰੀ ਵਧਾਉਣ ਲਈ 'Keep Your Air as clean as this' ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਜ਼ਿਕਰਯੋਗ ਹੈ ਕਿ ਇਸ ਨਵੀਂ ਮੁਹਿੰਮ ਦੇ ਤਹਿਤ ਹੀਰੋ ਇਲੈਕਟ੍ਰਿਕ ਸਕੂਟਰ ਬੁੱਕ ਕਰਨ ਵਾਲੇ ਕੁੱਲ ਗਾਹਕਾਂ ਵਿਚੋਂ ਹਰ 50ਵੇਂ ਗਾਹਕ ਨੂੰ ਮੁਫ਼ਤ 'ਚ ਹੀਰੋ ਦਾ ਇਲੈਕਟ੍ਰਿਕ ਸਕੂਟਰ ਦਿੱਤਾ ਜਾਵੇਗਾ।

ਇਸ ਤੋਂ ਇਲਾਵਾ ਹਰ ਦੂਜੇ ਆਨਲਾਈਨ ਗਾਹਕ ਨੂੰ ਹੀਰੋ ਇਲੈਕਟ੍ਰਿਕ ਵਾਹਨ 'ਤੇ 3,000 ਰੁਪਏ ਦੀ ਨਕਦ ਛੋਟ ਦਿੱਤੀ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ ਕੰਪਨੀ ਦੀ ਇਹ ਨਵੀਂ ਆਨਲਾਈਨ ਬੁਕਿੰਗ ਸਕੀਮ 1 ਜੂਨ ਤੋਂ 20 ਜੂਨ ਤੱਕ ਦੇ ਵਿਚਕਾਰ ਬੁੱਕ ਕੀਤੇ ਗਏ ਵਾਹਨਾਂ 'ਤੇ ਹੀ ਲਾਗੂ ਹੋਵੇਗੀ। ਇਸ ਸਕੀਮ ਵਿਚ ਕੰਪਨੀ ਨੇ Flash lead acid, Glyde ਅਤੇ Velocity ਨੂੰ ਛੱਡ ਕੇ ਸਾਰੇ ਹੀਰੋ ਇਲੈਕਟ੍ਰਿਕ ਮਾਡਲ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਦੇ ਨਾਲ ਹੀ ਇਲੈਕਟ੍ਰਿਕ ਵਾਹਨ ਖਰੀਦਣ ਵਾਲੇ ਸਾਰੇ ਆਨਲਾਈਨ ਖਰੀਦਦਾਰਾਂ ਨੂੰ 10 ਇਲੈਕਟ੍ਰਿਕ ਪੁਸ਼ ਸਕੂਟਰ ਵੀ ਤੋਹਫੇ ਵਜੋਂ ਦਿੱਤੇ ਜਾਣ ਦਾ ਐਲਾਨ ਕੀਤਾ ਗਿਆ ਹੈ। ਹਾਲਾਂਕਿ ਇਨ੍ਹਾਂ ਸਕੂਟਰਾਂ ਲਈ ਕੰਪਨੀ ਲੱਕੀ ਡਰਾਅ ਦਾ ਸਹਾਰਾ ਲਵੇਗੀ।

ਹੀਰੋ ਇਲੈਕਟ੍ਰਿਕ ਸਕੂਟਰ ਦੀ ਇਨ੍ਹਾਂ ਸਕੀਮਾਂ ਦੇ ਤਹਿਤ ਜੇਕਰ ਤੁਸੀਂ ਸਕੂਟਰ ਖਰੀਦਣਾ ਚਾਹੁੰਦੇ ਹੋ ਤਾਂ ਇਸ ਲਈ ਬੁਕਿੰਗ ਰਾਸ਼ੀ ਸਿਰਫ 2,999 ਰੁਪਏ ਰੱਖੀ ਗਈ ਹੈ। ਯਾਨੀ ਕਿ ਤੁਸੀਂ ਸਿਰਫ 2,999 ਰੁਪਏ ਵਿਚ ਹੀਰੋ ਇਲੈਕਟ੍ਰਿਕ ਸਕੂਟਰ ਨੂੰ ਬੁੱਕ ਕਰਕੇ ਕੰਪਨੀ ਦੀ ਇਸ ਮੁਹਿੰਮ ਨਾਲ ਜੁੜਣ ਦੇ ਨਾਲ ਹੀ ਸਸਤੇ 'ਚ ਸਕੂਟਰ ਘਰ ਲਿਆ ਸਕਦੇ ਹੋ।


Harinder Kaur

Content Editor

Related News