5,000 ਰੁਪਏ ਸਸਤਾ ਹੋ ਗਿਆ ਸੋਨਾ ! ਚਾਂਦੀ ਦੀਆਂ ਕੀਮਤਾਂ ''ਚ ਵੀ ਆਈ ਗਿਰਾਵਟ, ਜਾਣੋ ਕੀ ਹੈ ਤਾਜ਼ਾ ਭਾਅ
Sunday, Jun 14, 2026 - 04:38 PM (IST)
ਨਵੀਂ ਦਿੱਲੀ- ਮਿਡਲ ਈਸਟ 'ਚ ਛਿੜੀ ਜੰਗ ਕਾਰਨ ਤੇਲ-ਗੈਸ ਦੇ ਨਾਲ-ਨਾਲ ਸੋਨਾ ਚਾਂਦੀ ਦੀਆਂ ਕੀਮਤਾਂ ਵੀ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਇਸੇ ਦੌਰਾਨ ਜੰਗਬੰਦੀ ਦੀਆਂ ਖ਼ਬਰਾਂ ਵਿਚਾਲੇ ਸੋਨਾ-ਚਾਂਦੀ ਦੀਆਂ ਕੀਮਤਾਂ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਅਗਲੇ ਹਫ਼ਤੇ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਦੇ ਇਕ ਰੇਂਜ 'ਚ ਰਹਿਣ ਦੀ ਉਮੀਦ ਹੈ।
ਬਾਜ਼ਾਰ ਮਾਹਿਰਾਂ ਮੁਤਾਬਕ, ਦੁਨੀਆ ਦੇ ਵੱਡੇ ਕੇਂਦਰੀ ਬੈਂਕਾਂ ਦੇ ਮੁਦਰਾ ਨੀਤੀ ਸੰਬੰਧੀ ਫ਼ੈਸਲੇ, ਅਮਰੀਕਾ-ਇਰਾਨ ਗੱਲਬਾਤ ਦੇ ਨਤੀਜੇ ਅਤੇ ਕੱਚੇ ਤੇਲ ਦੀਆਂ ਕੀਮਤਾਂ ਤੈਅ ਕਰਨਗੀਆਂ ਕਿ ਸੋਨਾ-ਚਾਂਦੀ ਦੀਆਂ ਕੀਮਤਾਂ ਉੱਪਰ ਵੱਲ ਜਾਣਗੀਆਂ ਜਾਂ ਹੇਠਾਂ ਆਉਣਗੀਆਂ।
ਮਲਟੀ ਕਮੋਡਿਟੀ ਐਕਸਚੇਂਜ (MCX) 'ਤੇ ਅਗਸਤ ਡਿਲੀਵਰੀ ਵਾਲਾ ਸੋਨਾ ਇਸ ਹਫ਼ਤੇ 5,066 ਰੁਪਏ ਭਾਵ 3.2 ਫ਼ੀਸਦੀ ਦੀ ਵੱਡੀ ਗਿਰਾਵਟ ਨਾਲ 1.50 ਲੱਖ ਰੁਪਏ ਪ੍ਰਤੀ 10 ਗ੍ਰਾਮ ਦੇ ਆਸ-ਪਾਸ ਬੰਦ ਹੋਇਆ। ਇਸੇ ਤਰ੍ਹਾਂ ਜੁਲਾਈ ਡਿਲੀਵਰੀ ਵਾਲੀ ਚਾਂਦੀ ਵੀ 2,351 ਰੁਪਏ (ਲਗਭਗ 1 ਫ਼ੀਸਦੀ) ਟੁੱਟ ਕੇ 2.46 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ ਹੈ।
ਇਹ ਵੀ ਪੜ੍ਹੋ- ਰੋਮਾਨੀਆ 'ਚ ਭਾਰਤੀ ਨੌਜਵਾਨ ਨੇ ਕੀਤਾ ਦਲੇਰੀ ਵਾਲਾ ਕੰਮ ! Impress ਹੋ ਕੇ ਸਰਕਾਰ ਨੇ ਦਿੱਤੀ PR
ਗਲੋਬਲ ਮਾਰਕੀਟ ਵਿੱਚ ਵੀ ਇਸ ਹਫ਼ਤੇ ਮੰਦੀ ਦਾ ਅਸਰ ਰਿਹਾ। ਕਾਮੈਕਸ (Comex) 'ਤੇ ਸੋਨਾ ਲਗਭਗ 126.5 ਡਾਲਰ ਦੀ ਗਿਰਾਵਟ ਨਾਲ 4,238.8 ਡਾਲਰ ਪ੍ਰਤੀ ਔਂਸ ਅਤੇ ਚਾਂਦੀ 1.6 ਫ਼ੀਸਦੀ ਡਿੱਗ ਕੇ 67.97 ਡਾਲਰ ਪ੍ਰਤੀ ਔਂਸ 'ਤੇ ਬੰਦ ਹੋਈ।
ਮਾਹਿਰਾਂ ਮੁਤਾਬਕ ਜੇਕਰ ਅਮਰੀਕਾ ਅਤੇ ਇਰਾਨ ਵਿਚਾਲੇ ਸ਼ਾਂਤੀ ਸਮਝੌਤਾ ਨੇਪਰੇ ਚੜ੍ਹ ਜਾਂਦਾ ਹੈ ਤਾਂ ਬਾਜ਼ਾਰ ਵਿੱਚ ਤੇਜ਼ੀ ਆ ਸਕਦੀ ਹੈ। ਹਾਲਾਂਕਿ, ਜਦੋਂ ਤੱਕ ਦੋਵੇਂ ਧਿਰਾਂ ਸਮਝੌਤੇ 'ਤੇ ਦਸਤਖਤ ਨਹੀਂ ਕਰ ਦਿੰਦੀਆਂ, ਉਦੋਂ ਤੱਕ ਨਿਵੇਸ਼ਕ ਸਾਵਧਾਨ ਰਹਿਣਗੇ। ਇਸ ਤੋਂ ਇਲਾਵਾ ਆਉਣ ਵਾਲੇ ਹਫ਼ਤੇ ਵਿੱਚ ਯੂ.ਐੱਸ. ਫੈਡਰਲ ਰਿਜ਼ਰਵ, ਬੈਂਕ ਆਫ ਇੰਗਲੈਂਡ ਅਤੇ ਬੈਂਕ ਆਫ ਜਾਪਾਨ ਦੀਆਂ ਮੀਟਿੰਗਾਂ ਹੋਣ ਜਾ ਰਹੀਆਂ ਹਨ। ਨਾਲ ਹੀ ਯੂ.ਕੇ., ਯੂਰੋਜ਼ੋਨ ਅਤੇ ਜਾਪਾਨ ਦੇ ਮਹਿੰਗਾਈ ਦੇ ਅੰਕੜੇ ਅਤੇ ਫਰਾਂਸ ਵਿੱਚ ਹੋਣ ਵਾਲਾ G7 ਸੰਮੇਲਨ ਵੀ ਸੋਨੇ-ਚਾਂਦੀ ਦੀਆਂ ਕੀਮਤਾਂ 'ਤੇ ਡੂੰਘਾ ਅਸਰ ਪਾਉਣਗੇ।
ਇਹ ਵੀ ਪੜ੍ਹੋ- ਬੰਜੀ ਜੰਪਿੰਗ ਕਰਨ ਗਈ ਕੁੜੀ ਨੂੰ ਬਿਨਾਂ ਰੱਸੀ ਦੇ ਦੇ'ਤਾ ਧੱਕਾ ! ਹੋਈ ਦਰਦਨਾਕ ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
