ਫਿਨਟੈਕ ਕਾਰੋਬਾਰ ’ਚ ਉਤਰਨ ਦੀ ਤਿਆਰੀ ’ਚ LIC, ਰਣਨੀਤਕ ਨਿਵੇਸ਼ ’ਤੇ ਵੀ ਨਜ਼ਰ

Monday, Jun 01, 2026 - 06:27 PM (IST)

ਫਿਨਟੈਕ ਕਾਰੋਬਾਰ ’ਚ ਉਤਰਨ ਦੀ ਤਿਆਰੀ ’ਚ LIC, ਰਣਨੀਤਕ ਨਿਵੇਸ਼ ’ਤੇ ਵੀ ਨਜ਼ਰ

ਬਿਜ਼ਨੈੱਸ ਡੈਸਕ - ਲਾਈਫ ਇੰਸ਼ੋਰੈਂਸ ਕਾਰਪੋਰੇਸ਼ਨ ਆਫ ਇੰਡੀਆ (ਐੱਲ. ਆਈ. ਸੀ.) ਆਪਣੀ ਡਿਜੀਟਲ ਸਮਰੱਥਾ ਨੂੰ ਮਜ਼ਬੂਤ ਕਰਨ ਅਤੇ ਬਦਲਦੀਆਂ ਵਿੱਤੀ ਲੋੜਾਂ ਦੇ ਅਨੁਕੂਲ ਖੁਦ ਨੂੰ ਤਿਆਰ ਕਰਨ ਲਈ ਵਿੱਤੀ ਤਕਨਾਲੋਜੀ (ਫਿਨਟੈਕ) ਖੇਤਰ ’ਚ ਪ੍ਰਵੇਸ਼ ਕਰਨ ਦੀ ਯੋਜਨਾ ਬਣਾ ਰਹੀ ਹੈ।

ਇਹ ਵੀ ਪੜ੍ਹੋ :    1 ਜੂਨ ਤੋਂ ਬਦਲ ਜਾਣਗੇ ATM ਤੋਂ ਲੈ ਕੇ UPI ਤੱਕ ਸਮੇਤ ਕਈ ਹੋਰ ਨਿਯਮ, ਤੁਹਾਡੀ ਜੇਬ 'ਤੇ ਪਵੇਗਾ ਸਿੱਧਾ ਅਸਰ

ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਮੈਨੇਜਿੰਗ ਡਾਇਰੈਕਟਰ (ਐੱਮ. ਡੀ.) ਆਰ. ਦੁਰਈਸਵਾਮੀ ਨੇ ਕਿਹਾ ਕਿ ਐੱਲ. ਆਈ. ਸੀ. ਰਣਨੀਤਕ ਨਿਵੇਸ਼ ਜ਼ਰੀਏ ਜਾਂ ਖੁਦ ਨਵੀਂ ਇਕਾਈ ਸਥਾਪਿਤ ਕਰ ਕੇ ਫਿਨਟੈਕ ਕਾਰੋਬਾਰ ਸ਼ੁਰੂ ਕਰਨ ਦੇ ਬਦਲਾਂ ’ਤੇ ਵਿਚਾਰ ਕਰ ਰਹੀ ਹੈ।

ਇਹ ਵੀ ਪੜ੍ਹੋ :  ਤੁਹਾਡੇ ਨਾਂ 'ਤੇ ਕਿਥੇ-ਕਿਥੇ ਤੇ ਕਿੰਨਾ ਪਿਆ ਪੈਸਾ, ਬੱਸ ਹੁਣ ਇਕ CLICK ਨਾਲ ਲੱਗੇਗਾ ਪਤਾ, ਨਵਾਂ ਪੋਰਟਲ ਲਾਂਚ

ਦੁਰਈਸਵਾਮੀ ਨੇ ਦੱਸਿਆ ਕਿ ਐੱਲ. ਆਈ. ਸੀ. ਪਹਿਲਾਂ ਤੋਂ ਹੀ ਫਿਨਟੈੱਕ ਅਤੇ ਇੰਸ਼ੋਰਟੈੱਕ ਕੰਪਨੀਆਂ ਦੇ ਨਾਲ ਮਿਲ ਕੇ ਕੰਮ ਕਰ ਰਹੀ ਹੈ ਅਤੇ ਨਵੀਨਤਾ ਨੂੰ ਉਤਸ਼ਾਹ ਦੇਣ ਲਈ ਵੱਖ-ਵੱਖ ਮੌਕਿਆਂ ਦਾ ਮੁਲਾਂਕਣ ਕਰ ਰਹੀ ਹੈ।

ਇਹ ਵੀ ਪੜ੍ਹੋ22 ਰੁਪਏ ਸਸਤਾ ਹੋ ਗਿਆ ਪੈਟਰੋਲ-ਡੀਜ਼ਲ, ਜਾਣੋ ਗੁਆਂਢੀ ਮੁਲਕ 'ਚ ਕਿੰਨੀ ਹੋਈ ਤੇਲ ਦੀ ਕੀਮਤ

ਉਨ੍ਹਾਂ ਕਿਹਾ ਕਿ ਕੰਪਨੀ ਦਾ ਉਦੇਸ਼ ਆਪਣੀਆਂ ਸੂਚਨਾ ਤਕਨਾਲੋਜੀ (ਆਈ. ਟੀ.) ਪ੍ਰਣਾਲੀਆਂ ਦਾ ਆਧੁਨਿਕੀਕਰਨ ਕਰਨਾ ਅਤੇ ਮੁਕਾਬਲੇਬਾਜ਼ੀ ਵਾਲੇ ਮਾਹੌਲ ’ਚ ਵਧੇਰੇ ਚੁਸਤ ਅਤੇ ਪ੍ਰਭਾਵਸ਼ਾਲੀ ਬਣਨਾ ਹੈ।

ਉਨ੍ਹਾਂ ਕਿਹਾ ਕਿ ਐੱਲ. ਆਈ. ਸੀ. ਕੋਲ ਆਪਣਾ ਸਾਫਟਵੇਅਰ ਵਿਕਾਸ ਕੇਂਦਰ ਹੈ ਪਰ ਆਧੁਨਿਕ ਡਿਜੀਟਲ ਮੰਚਾਂ ਅਤੇ ਨਵੀਆਂ ਤਕਨੀਕਾਂ ਦੇ ਵਿਕਾਸ ਲਈ ਬਾਹਰੀ ਤਕਨਾਲੋਜੀ ਭਾਈਵਾਲਾਂ ਦਾ ਸਹਿਯੋਗ ਵੀ ਲਿਆ ਜਾ ਰਿਹਾ ਹੈ। ਕੰਪਨੀ ਭਵਿੱਖ ’ਚ ਕਿਸੇ ਰਣਨੀਤਕ ਭਾਈਵਾਲੀ ਜਾਂ ਨਵੀਂ ਪਹਿਲਕਦਮੀ ਦਾ ਐਲਾਨ ਕਰ ਸਕਦੀ ਹੈ।

ਸਰਕਾਰ ਦੀ ਸੰਭਾਵਿਤ ਹਿੱਸੇਦਾਰੀ ਵਿਕਰੀ ’ਤੇ ਦੁਰਈਸਵਾਮੀ ਨੇ ਕਿਹਾ ਕਿ ਐੱਲ. ਆਈ. ਸੀ. ਇਸ ਲਈ ਤਿਆਰ ਹੈ।

ਇਹ ਵੀ ਪੜ੍ਹੋ :  31 ਜੁਲਾਈ ਤੋਂ ਪਹਿਲਾਂ ਨਿਪਟਾ ਲਓ ਇਹ ਕੰਮ ਨਹੀਂ ਤਾਂ ਹੋਵੇਗਾ ਭਾਰੀ ਨੁਕਸਾਨ

ਇਹ ਵੀ ਪੜ੍ਹੋ :  ਪੈਨਸ਼ਨਰਾਂ ਦੀ ਲਾਟਰੀ ਲੱਗੀ! DR ਵਧ ਕੇ ਹੋਇਆ 483%, ਜਾਣੋ ਕਦੋਂ ਤੋਂ ਮਿਲੇਗਾ ਫਾਇਦਾ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News