ਇਕ ਵਾਰ ਫਿਰ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਆਈ ਭਾਰੀ ਗਿਰਾਵਟ, ਜਾਣੋ ਨਵੇਂ ਭਾਅ

Thursday, Aug 27, 2020 - 09:39 AM (IST)

ਇਕ ਵਾਰ ਫਿਰ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਆਈ ਭਾਰੀ ਗਿਰਾਵਟ, ਜਾਣੋ ਨਵੇਂ ਭਾਅ

ਨਵੀਂ ਦਿੱਲੀ (ਭਾਸ਼ਾ) : ਗਲੋਬਲ ਬਾਜ਼ਾਰਾਂ ਵਿਚ ਕਮਜ਼ੋਰੀ ਦੇ ਰੁਖ਼ ਅਤੇ ਰੁਪਏ ਦੇ ਮੁੱਲ ਵਿਚ ਸੁਧਾਰ ਦੇ ਬਾਅਦ ਸਥਾਨਕ ਸਰਾਫ਼ਾ ਬਾਜ਼ਾਰ ਵਿਚ ਬੁੱਧਵਾਰ ਨੂੰ ਸੋਨਾ 210 ਰੁਪਏ ਦੀ ਗਿਰਾਵਟ ਨਾਲ 51,963 ਰੁਪਏ ਪ੍ਰਤੀ 10 ਗ੍ਰਾਮ ਰਹਿ ਗਿਆ । ਐਚ.ਡੀ.ਐਫ.ਸੀ. ਸਕਿਓਰਿਟੀਜ਼ ਨੇ ਇਹ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ: ਅਗਲੇ ਮਹੀਨੇ ਸਿਨੇਮਾਘਰ ਖੁੱਲ੍ਹਣ ਲਈ ਤਿਆਰ, ਮਿਲਣਗੇ ਵਿਸ਼ੇਸ਼ ਆਫ਼ਰ

ਪਿਛਲੇ ਕਾਰੋਬਾਰੀ ਸੈਸ਼ਨ ਦੌਰਾਨ ਸੋਨਾ 52,173 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ। ਚਾਂਦੀ ਵੀ 1,077 ਰੁਪਏ ਦੀ ਗਿਰਾਵਟ ਨਾਲ 65,178 ਰੁਪਏ ਪ੍ਰਤੀ ਕਿੱਲੋਗ੍ਰਾਮ ਰਹਿ ਗਈ। ਪਿਛਲੇ ਕਾਰੋਬਾਰੀ ਸੈਸ਼ਨ ਵਿਚ ਚਾਂਦੀ 66,255 ਰੁਪਏ ਪ੍ਰਤੀ ਕਿੱਲੋਗ੍ਰਾਮ 'ਤੇ ਬੰਦ ਹੋਈ ਸੀ। ਐਚ.ਡੀ.ਐਫ.ਸੀ. ਸਕਿਓਰਿਟੀਜ਼ ਦੇ ਸੀਨੀਅਰ ਵਿਸ਼ਲੇਸ਼ਕ (ਜਿੰਸ) ਤਪਨ ਪਟੇਲ ਨੇ ਕਿਹਾ, 'ਦਿੱਲੀ ਵਿਚ 24 ਕੈਰੇਟ ਸੋਨਾ ਹਾਜ਼ਿਰ ਵਿਚ ਗਿਰਾਵਟ ਜ਼ਾਰੀ ਰਹੀ ਅਤੇ ਰੁਪਏ ਦੇ ਮਜਬੂਤੀ ਅਤੇ ਗਲੋਬਲ ਵਿਕਰੀ ਕਾਰਨ ਇਸ ਵਿਚ 210 ਰੁਪਏ ਦੀ ਗਿਰਾਵਟ ਆਈ।

ਇਹ ਵੀ ਪੜ੍ਹੋ: ਬੇਟਾ ਹੋਣ 'ਤੇ ਵੀ ਵਿਆਹ ਨਹੀਂ ਕਰਾਉਣਾ ਚਾਹੁੰਦੀ ਨਿਕੀ ਬੇਲਾ, ਕਿਹਾ- ਮਜ਼ਾ ਖ਼ਰਾਬ ਹੋ ਜਾਏਗਾ

ਮੋਤੀਲਾਲ ਓਸਵਾਲ ਫਾਈਨੈਂਸ਼ੀਅਲ ਸਰਵੀਸਜ ਦੇ ਉਪ-ਪ੍ਰਧਾਨ (ਜਿੰਸ ਅਨੁਸੰਧਾਨ) ਨਵਨੀਤ ਦਮਾਨੀ ਨੇ ਕਿਹਾ ਕਿ 'ਕੋਵਿਡ-19 ਦੀ ਵੈਕਸੀਨ ਦੀਆਂ ਸੰਭਾਵਨਾਵਾਂ ਨਾਲ ਜੁੜੀ ਆਸ ਅਤੇ ਅਮਰੀਕਾ-ਚੀਨ ਦੇ ਅਧਿਕਾਰੀਆਂ ਵਿਚਾਲੇ ਪੈਦਾ ਸਕਾਰਾਤਮਕ ਸੰਕੇਤਾਂ ਨਾਲ ਅਰਥ ਵਿਵਸਥਾ ਦੇ ਬਾਰੇ ਵਿਚ ਉਤਸ਼ਾਹ ਜਗਿਆ ਹੈ, ਇਹੀ ਕਾਰਨ ਹੈ ਕਿ ਸੋਨੇ ਵਿਚ ਲਗਾਤਾਰ ਗਿਰਾਵਟ ਵਿਖ ਰਹੀ ਹੈ। ਘਰੇਲੂ ਸ਼ੇਅਰ ਬਾਜ਼ਾਰ ਦੀ ਤੇਜ਼ੀ ਅਤੇ ਵਿਦੇਸ਼ੀ ਫੰਡਾਂ ਦੇ ਨਿਰੰਤਰ ਨਿਵੇਸ਼ ਕਾਰਨ ਬੁੱਧਵਾਰ ਨੂੰ ਰੁਪਿਆ 3 ਪੈਸੇ ਦੀ ਮਜਬੂਤੀ ਨਾਲ 74.30 ਪ੍ਰਤੀ ਡਾਲਰ 'ਤੇ ਬੰਦ ਹੋਇਆ। ਅੰਤਰਰਾਸ਼ਟਰਟੀ ਬਾਜ਼ਾਰ ਵਿਚ ਸੋਨੇ ਦਾ ਮੁੱਲ ਗਿਰਾਵਟ ਨਾਲ 1,918 ਡਾਲਰ ਪ੍ਰਤੀ ਓਂਸ ਬੋਲਿਆ ਜਾ ਰਿਹਾ ਸੀ, ਜਦੋਂਕਿ ਚਾਂਦੀ ਦਾ ਭਾਅ 26.45 ਡਾਲਰ ਪ੍ਰਤੀ ਓਂਸ ਸੀ। ਪਟੇਲ ਨੇ ਵੀ ਕਿਹਾ ਕਿ ਕੋਵਿਡ-19 ਦੇ ਟੀਕਾ ਨੂੰ ਲੈ ਕੇ ਉਮੀਦ ਵਧਣ ਅਤੇ ਅਮਰੀਕੀ-ਚੀਨ ਵਪਾਰ ਤਣਾਅ ਘੱਟ ਹੋਣ ਨਾਲ ਬੁੱਧਵਾਰ ਨੂੰ ਸੋਨੇ ਵਿਚ ਗਿਰਾਵਟ ਜ਼ਾਰੀ ਰਹੀ।


author

cherry

Content Editor

Related News