ਸੋਨੇ ਦੀਆਂ ਕੀਮਤਾਂ 'ਚ ਆਈ ਭਾਰੀ ਗਿਰਾਵਟ, ਚਾਂਦੀ ਵੀ ਹੋਈ 3,112 ਰੁਪਏ ਸਸਤੀ

08/19/2020 5:42:31 PM

ਨਵੀਂ ਦਿੱਲੀ (ਭਾਸ਼ਾ) : ਅੰਤਰਰਾਸ਼ਟਰੀ ਬਾਜ਼ਾਰਾਂ ਵਿਚ ਕਮਜ਼ੋਰੀ ਦੇ ਦੌਰਾਨ ਬੁੱਧਵਾਰ ਨੂੰ ਸਥਾਨਕ ਸਰਾਫਾ ਬਾਜ਼ਾਰ ਵਿਚ ਸੋਨਾ 640 ਰੁਪਏ ਦੀ ਗਿਰਾਵਟ ਨਾਲ 54,269 ਰੁਪਏ ਪ੍ਰਤੀ 10 ਗ੍ਰਾਮ ਰਹਿ ਗਿਆ। ਐਚ.ਡੀ.ਐਫ.ਸੀ. ਸਕਿਓਰਿਟੀਜ਼ ਨੇ ਇਹ ਜਾਣਕਾਰੀ ਦਿੱਤੀ। ਪਿਛਲੇ ਕਾਰੋਬਾਰੀ ਸੈਸ਼ਨ ਵਿਚ ਸੋਨਾ 54,909 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ । ਸਥਾਨਕ ਸਰਾਫਾ ਬਾਜ਼ਾਰ ਵਿਚ ਚਾਂਦੀ ਨੂੰ ਬਿਕਵਾਲੀ ਦਬਾਅ ਦਾ ਸਾਹਮਣਾ ਕਰਣਾ ਪਿਆ ਅਤੇ ਇਸ ਦੀ ਕੀਮਤ ਵੀ 3,112 ਰੁਪਏ ਦੀ ਗਿਰਾਵਟ ਨਾਲ 69,450 ਰੁਪਏ ਪ੍ਰਤੀ ਕਿੱਲੋਗ੍ਰਾਮ ਰਹਿ ਗਈ। ਪਿਛਲੇ ਕਾਰੋਬਾਰੀ ਸੈਸ਼ਨ ਵਿਚ ਚਾਂਦੀ 72,562 ਰੁਪਏ ਪ੍ਰਤੀ ਕਿੱਲੋਗ੍ਰਾਮ 'ਤੇ ਬੰਦ ਹੋਈ ਸੀ। ਗਲੋਬਲ ਬਾਜ਼ਾਰ ਵਿਚ ਸੋਨੇ ਦਾ ਭਾਅ ਕਮਜੋਰੀ ਦੇ ਰੁਖ਼ ਨਾਲ 1,988 ਡਾਲਰ ਪ੍ਰਤੀ ਓਂਸ ਸੀ, ਜਦੋਂਕਿ ਚਾਂਦੀ ਦਾ ਭਾਅ ਅਪਰਿਵਰਤੀਤ ਰੁਖ਼ ਨਾਲ 27.43 ਡਾਲਰ ਪ੍ਰਤੀ ਓਂਸ ਸੀ।  ਐਚ.ਡੀ.ਐਫ.ਸੀ. ਸਕਿਓਰਿਟੀਜ਼ ਦੇ ਉੱਤਮ ਵਿਸ਼ਲੇਸ਼ਕ (ਜਿੰਸ) ਤਪਨ ਪਟੇਲ ਨੇ ਕਿਹਾ, 'ਅਮਰੀਕੀ ਫੈਡਰਲ ਓਪਨ ਮਾਰਕੀਟ ਕਮੇਟੀ (ਐਫ.ਓ.ਐਮ.ਸੀ.) ਦੇ ਬੈਠਕ ਦੇ ਬਿਓਰੇ ਦੇ ਜਾਰੀ ਹੋਣ ਤੋਂ ਪਹਿਲਾਂ ਬੁੱਧਵਾਰ ਨੂੰ ਡਾਲਰ ਇੰਡੈਕਸ ਵਿਚ ਸੁਧਾਰ ਦੇਖਣ ਨੂੰ ਮਿਲਿਆ, ਜਿਸ ਨਾਲ ਸੋਨਾ ਦਾ ਆਰੰਭਿਕ ਲਾਭ ਕੁੱਝ ਘੱਟ ਹੋ ਗਿਆ।'

ਇਹ ਵੀ ਪੜ੍ਹੋ: ਵੀਡੀਓ ਮੀਟਿੰਗ ਦੌਰਾਨ ਕੈਮਰਾ ਬੰਦ ਕਰਨਾ ਭੁੱਲਿਆ ਜੋੜਾ, ਚਲਦੀ ਵੀਡੀਓ 'ਚ ਬਣਾਉਂਦਾ ਰਿਹਾ ਸਰੀਰਕ ਸਬੰਧ

ਦੀਵਾਲੀ ਤੱਕ 70 ਹਜ਼ਾਰੀ ਹੋ ਸਕਦੈ ਸੋਨਾ
ਪਿਛਲੇ 16 ਦਿਨਾਂ ਤੋਂ ਲਗਾਤਾਰ ਸੋਨੇ ਦੀ ਕੀਮਤ 'ਚ ਤੇਜ਼ੀ ਦਰਜ ਕੀਤੀ ਜਾ ਰਹੀ ਹੈ। ਰਾਜਧਾਨੀ ਦਿੱਲੀ 'ਚ ਸਰਾਫਾ ਬਾਜ਼ਾਰ 'ਚ ਇਹ 57,000 ਰੁਪਏ ਦੇ ਪੱਧਰ ਨੂੰ ਕ੍ਰਾਸ ਕਰ ਚੁੱਕਾ ਹੈ। ਉਥੇ ਹੀ ਇੰਟਰਨੈਸ਼ਨਲ ਮਾਰਕੀਟ 'ਚ ਸੋਨੇ ਦਾ ਰੇਟ 2000 ਡਾਲਰ ਨੂੰ ਕ੍ਰਾਸ ਕਰ ਕੇ ਲਗਾਤਾਰ ਅੱਗੇ ਵੱਲ ਵਧ ਰਿਹਾ ਹੈ। ਚਾਂਦੀ ਦੀ ਕੀਮਤ 77,000 ਰੁਪਏ ਪਾਰ ਕਰ ਕੇ ਬਹੁਤ ਤੇਜ਼ੀ ਨਾਲ 80,000 ਵੱਲ ਵਧ ਰਹੀ ਹੈ। ਮਾਹਰਾਂ ਦਾ ਕਹਿਣਾ ਹੈ ਕਿ ਦੀਵਾਲੀ ਤੱਕ ਸੋਨੇ ਦਾ ਰੇਟ ਨਵਾਂ ਰਿਕਾਰਡ ਬਣਾਏਗਾ। ਉਥੇ ਹੀ ਜੇ. ਪੀ. ਮਾਰਗਨ ਦਾ ਕਹਿਣਾ ਹੈ ਕਿ ਮੌਜੂਦਾ ਸਮੇਂ 'ਚ ਆਰਥਿਕ ਮਹਾਮਾਰੀ ਅਤੇ ਸਿਆਸੀ ਹਾਲਾਤ ਦੇ ਮੱਦੇਨਜ਼ਰ ਇਸ ਦੀ ਪੂਰੀ ਸੰਭਾਵਨਾ ਹੈ ਕਿ ਸੋਨਾ 70,000 ਦੇ ਪੱਧਰ ਨੂੰ ਦੀਵਾਲੀ ਤੱਕ ਛੂੰਹ ਜਾਵੇ। ਉਨ੍ਹਾਂ ਦਾ ਕਹਿਣਾ ਹੈ ਕਿ ਜੇ ਕੋਰੋਨਾ ਵੈਕਸੀਨ ਆ ਵੀ ਜਾਂਦੀ ਹੈ ਤਾਂ ਵੀ ਗਲੋਬਲ ਇਕੋਨੋਮੀ 'ਚ ਸੁਧਾਰ 'ਚ ਹਾਲੇ ਕਾਫੀ ਸਮਾਂ ਹੈ। ਉਦੋਂ ਤੱਕ ਸੋਨੇ ਦੀ ਕੀਮਤ 'ਚ ਤੇਜ਼ੀ ਦਰਜ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਜਲਦ ਇਹ 4 ਸਰਕਾਰੀ ਬੈਂਕ ਹੋਣਗੇ ਪ੍ਰਾਈਵੇਟ, ਸਰਕਾਰ ਨੇ ਤੇਜ਼ ਕੀਤੀ ਹਿੱਸੇਦਾਰੀ ਵੇਚਣ ਦੀ ਪ੍ਰਕਿਰਿਆ​​​​​​​

ਮੁਸੀਬਤ ਦੀ ਘੜੀ 'ਚ ਹਮੇਸ਼ਾ ਵਧੀ ਹੈ ਸੋਨੇ ਦੀ ਚਮਕ!
ਸੋਨਾ ਹਮੇਸ਼ਾ ਹੀ ਮੁਸੀਬਤ ਦੀ ਘੜੀ 'ਚ ਖੂਬ ਚਮਕਿਆ ਹੈ। 1979 'ਚ ਕਈ ਯੁੱਧ ਹੋਏ ਅਤੇ ਉਸ ਸਾਲ ਸੋਨਾ ਕਰੀਬ 120 ਫੀਸਦੀ ਉਛਲਿਆ ਸੀ। ਹਾਲ ਹੀ 'ਚ 2014 'ਚ ਸੀਰੀਆ 'ਤੇ ਅਮਰੀਕਾ ਦਾ ਖਤਰਾ ਮੰਡਰਾ ਰਿਹਾ ਸੀ ਤਾਂ ਵੀ ਸੋਨੇ ਦੇ ਰੇਟ ਅਸਮਾਨ ਛੂੰਹਣ ਲੱਗੇ ਸਨ। ਹਾਲਾਂਕਿ ਬਾਅਦ 'ਚ ਇਹ ਆਪਣੇ ਪੁਰਾਣੇ ਪੱਧਰ 'ਤੇ ਆ ਗਿਆ। ਜਦੋਂ ਇਰਾਨ ਤੋਂ ਅਮਰੀਕਾ ਦਾ ਤਨਾਅ ਵਧਿਆ ਜਾਂ ਫਿਰ ਜਦੋਂ ਚੀਨ-ਅਮਰੀਕਾ ਦਰਮਿਆਨ ਟ੍ਰੇਡ ਵਾਰ ਦੀ ਸਥਿਤੀ ਬਣੀ, ਉਦੋਂ ਵੀ ਸੋਨੇ ਦੀ ਕੀਮਤ ਵਧੀ।

ਇਹ ਵੀ ਪੜ੍ਹੋ: SBI ਖਾਤਾਧਾਰਕਾਂ ਲਈ ਅਹਿਮ ਖ਼ਬਰ, ਬੈਂਕ ਨੇ ਇਨ੍ਹਾਂ ਨਿਯਮਾਂ 'ਚ ਕੀਤਾ ਬਦਲਾਅ


cherry

Content Editor

Related News