ਸੋਨਾ-ਚਾਂਦੀ ਦੀਆਂ ਕੀਮਤਾਂ 'ਚ ਇਕ ਵਾਰ ਫਿਰ ਆਈ ਗਿਰਾਵਟ, ਜਾਣੋ ਨਵੇਂ ਭਾਅ

08/19/2020 12:01:15 PM

ਨਵੀਂ ਦਿੱਲੀ : ਕਈ ਦਿਨਾਂ ਦੀ ਗਿਰਾਵਟ ਦੇ ਬਾਅਦ ਮੰਗਲਵਾਰ ਨੂੰ ਸੋਨਾ-ਚਾਂਦੀ ਵਿਚ ਕੁੱਝ ਤੇਜੀ ਦੇਖਣ ਨੂੰ ਮਿਲੀ ਸੀ ਪਰ ਅੱਜ ਫਿਰ ਤੋਂ ਸੋਨਾ-ਚਾਂਦੀ ਗਿਰਾਵਟ ਨਾਲ ਖੁੱਲ੍ਹੇ। ਮੰਗਲਵਾਰ ਨੂੰ 5 ਅਕਤੂਬਰ ਦੀ ਡਿਲਿਵਰੀ ਵਾਲਾ ਸੋਨਾ 53,571 ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ 'ਤੇ ਖੁੱਲ੍ਹਿਆ ਸੀ, ਜੋ ਅੱਜ ਯਾਨੀ ਕਿ ਬੁੱਧਵਾਰ ਨੂੰ 121 ਰੁਪਏ ਦੀ ਗਿਰਾਵਟ ਨਾਲ 53,450 ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ 'ਤੇ ਖੁੱਲ੍ਹਿਆ। ਪਰੇਸ਼ਾਨੀ ਦੀ ਗੱਲ ਇਹ ਹੈ ਕਿ ਇਹ ਗਿਰਾਵਟ ਰੁਕਣ ਜਾਂ ਰਿਕਵਰ ਹੋਣ ਦੀ ਬਜਾਏ ਵੱਧਦੀ ਹੀ ਜਾ ਰਹੀ ਹੈ। ਬਾਜ਼ਾਰ ਖੁੱਲ੍ਹਣ ਦੇ ਕੁਝ ਮਿੰਟਾਂ ਵਿਚ ਹੀ ਸੋਨੇ ਵਿਚ ਗਿਰਾਵਟ ਨੇ 350 ਦਾ ਪੱਧਰ ਵੀ ਛੂ ਲਿਆ ਅਤੇ ਸੋਨਾ 53,125 ਤੱਕ ਦੇ ਹੇਠਲੇ ਪੱਧਰ 'ਤੇ ਜਾ ਪਹੁੰਚਿਆ। ਸੋਨਾ ਦਾ ਉੱਚਾ ਪੱਧਰ ਓਪਨਿੰਗ ਪ੍ਰਾਇਸ ਤੋਂ ਉੱਤੇ ਨਹੀਂ ਜਾ ਸਕਿਆ ਯਾਨੀ ਉਹ 53,450 ਰੁਪਏ ਪ੍ਰਤੀ 10 ਗ੍ਰਾਮ ਦਾ ਪੱਧਰ ਤੋੜਨ ਵਿਚ ਅਸਫ਼ਲ ਰਿਹਾ।

ਇਹ ਵੀ ਪੜ੍ਹੋ: ਜਲਦ ਇਹ 4 ਸਰਕਾਰੀ ਬੈਂਕ ਹੋਣਗੇ ਪ੍ਰਾਈਵੇਟ, ਸਰਕਾਰ ਨੇ ਤੇਜ਼ ਕੀਤੀ ਹਿੱਸੇਦਾਰੀ ਵੇਚਣ ਦੀ ਪ੍ਰਕਿਰਿਆ

ਉਥੇ ਹੀ ਚਾਂਦੀ ਮੰਗਲਵਾਰ ਨੂੰ ਐਮ.ਸੀ.ਐਕਸ. 'ਤੇ 69,505 ਰੁਪਏ ਪ੍ਰਤੀ ਕਿਲੋ 'ਤੇ ਬੰਦ ਹੋਈ ਸੀ, ਜੋ ਅੱਜ ਯਾਨੀ ਕਿ ਬੁੱਧਵਾਰ ਨੂੰ 722 ਰੁਪਏ ਦੀ ਗਿਰਾਵਟ ਨਾਲ 68,783 ਰੁਪਏ ਦੇ ਪੱਧਰ 'ਤੇ ਖੁੱਲ੍ਹੀ ਹੈ। ਮੰਗਲਵਾਰ ਨੂੰ ਹਾਜ਼ਿਰ ਮੰਗ ਕਾਰਨ ਕਾਰੋਬਾਰੀਆਂ ਨੇ ਆਪਣੇ ਸੌਦਿਆਂ ਦੇ ਆਕਾਰ ਨੂੰ ਵਧਾਇਆ, ਜਿਸ ਨਾਲ ਵਾਇਦਾ ਕਾਰੋਬਾਰ ਵਿਚ ਮੰਗਲਵਾਰ ਨੂੰ ਚਾਂਦੀ ਦੀ ਕੀਮਤ 1,845 ਰੁਪਏ ਦੀ ਤੇਜ਼ੀ ਨਾਲ 71,000 ਰੁਪਏ ਪ੍ਰਤੀ ਕਿਲੋਗਰਾਮ ਹੋ ਗਈ। ਮਲਟੀ ਕਮੋਡਿਟੀ ਐਕਸਚੇਂਜ ਵਿਚ ਚਾਂਦੀ ਦੇ ਸਿਤੰਬਰ ਮਹੀਨੇ ਵਿਚ ਡਿਲਿਵਰੀ ਚਾਂਦੀ ਦੀ ਕੀਮਤ 1,845 ਰੁਪਏ ਅਤੇ 2.67 ਫ਼ੀਸਦੀ ਦੀ ਤੇਜ਼ੀ ਨਾਲ 71,000 ਰੁਪਏ ਪ੍ਰ੍ਰਤੀ ਕਿਲੋਗਰਾਮ ਹੋ ਗਈ, ਜਿਸ ਵਿਚ 10,432 ਲਾਟ ਲਈ ਕਾਰੋਬਾਰ ਹੋਇਆ। ਬਾਜ਼ਾਰ ਵਿਸ਼ਲੇਸ਼ਕਾਂ ਨੇ ਕਿਹਾ ਕਿ ਚਾਂਦੀ ਵਾਇਦਾ ਕੀਮਤਾਂ ਵਿਚ ਤੇਜ਼ੀ ਆਉਣ ਕਾਰਨ ਮੁੱਖ ਰੂਪ ਨਾਲ ਸਕਾਰਾਤਮਕ ਘਰੇਲੂ ਰੁਖ ਕਾਰਨ ਕਾਰੋਬਾਰੀਆਂ ਵੱਲੋਂ ਤਾਜ਼ਾ ਸੌਦਿਆਂ ਦੀ ਲਿਵਾਲੀ ਕਰਨਾ ਸੀ। ਗਲੋਬਲ ਪੱਧਰ 'ਤੇ ਨਿਊਯਾਰਕ ਵਿਚ  ਚਾਂਦੀ ਦੀ ਕੀਮਤ 2.34 ਫ਼ੀਸਦੀ ਦੀ ਤੇਜ਼ੀ ਨਾਲ 28.49 ਡਾਲਰ ਪ੍ਰਤੀ ਓਂਸ ਹੋ ਗਈ। ਉਥੇ ਹੀ ਦਿੱਲੀ ਸਰਾਫਾ ਬਾਜ਼ਾਰ ਵਿਚ ਚਾਂਦੀ 1,587 ਰੁਪਏ ਦੀ ਬੜਤ ਨਾਲ 72,547 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ। ਪਿਛਲੇ ਕਾਰੋਬਾਰ ਸੈਸ਼ਨ ਵਿਚ ਚਾਂਦੀ 70,960 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ ਸੀ। ਕਲ ਤਾਂ ਸਰਾਫਾ ਬਾਜ਼ਾਰ ਵਿਚ ਚਾਂਦੀ ਚਮਕੀ ਸੀ ਪਰ ਅੱਜ ਉਮੀਦ ਹੈ ਕਿ ਸਰਾਫਾ ਬਾਜ਼ਾਰ ਵਿਚ ਚਾਂਦੀ ਦਾ ਕਾਰੋਬਾਰ ਫਿੱਕਾ ਹੀ ਰਹੇਗਾ। ਕੌਮਾਂਤਰੀ ਬਾਜ਼ਾਰ ਵਿਚ ਵੀ ਕੱਲ ਚਾਂਦੀ ਬੜਤ ਨਾਲ 28.15 ਡਾਰਲ ਪ੍ਰਤੀ ਓਂਸ ਰਹੀ ਸੀ।

ਇਹ ਵੀ ਪੜ੍ਹੋ: WWE ਦੀ ਲੈਸਬੀਅਨ ਰੈਸਲਰ ਨੂੰ ਅਗਵਾ ਕਰਨ ਦੀ ਕੋਸ਼ਿਸ਼, ਘਰ 'ਚ ਦਾਖ਼ਲ ਹੋਇਆ 'ਸਿਰਫਿਰਾ ਆਸ਼ਿਕ'

ਰੂਸ ਵੱਲੋਂ ਕੋਰੋਨਾ ਵੈਕਸੀਨ ਬਣਾਉਣ ਦਾ ਦਾਅਵਾ ਕਰਣ ਦੇ ਬਾਅਦ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿਚ ਬੀਤੇ ਹਫ਼ਤੇ ਭਾਰੀ ਗਿਰਾਵਟ ਆਈ ਪਰ ਆਰਥਕ ਸੁਸਤੀ, ਅਮਰੀਕਾ-ਚੀਨ ਵਿਚਾਲੇ ਤਣਾਅ ਅਤੇ ਡਾਲਰ ਵਿਚ ਕਮਜੋਰੀ ਨਾਲ ਸੋਨਾ ਅਤੇ ਚਾਂਦੀ ਦੀ ਤੇਜੀ ਨੂੰ ਅੱਗੇ ਵੀ ਸਪੋਰਟ ਮਿਲਣ ਦੇ ਆਸਾਰ ਹਨ। ਕਮੋਡਿਟੀ ਮਾਹਰਾਂ ਦੀ ਮੰਨੋ ਤਾਂ ਸੋਨਾ ਅਤੇ ਚਾਂਦੀ ਪ੍ਰਤੀ ਨਿਵੇਸ਼ਕਾਂ ਵਿਚ ਖਿੱਚ ਅਜੇ ਵੀ ਕਾਇਮ ਹੈ, ਕਿਉਂਕਿ ਕੋਰੋਨਾ ਦਾ ਕਹਿਰ ਅਜੇ ਟਲਿਆ ਨਹੀਂ ਹੈ ਅਤੇ ਸ਼ੇਅਰ ਬਾਜ਼ਾਰ ਵਿਚ ਅਨਿਸ਼ਚਿਤਤਾ ਬਣੀ ਹੋਈ ਹੈ। ਮਾਹਰ ਦੱਸਦੇ ਹਨ ਕਿ ਮਹਿੰਗੀਆਂ ਧਾਤਾਂ ਦੇ ਪ੍ਰਤੀ ਨਿਵੇਸ਼ਕਾਂ ਦੀ ਖਿੱਚ ਘੱਟ ਨਹੀਂ ਹੋਈ ਹੈ।

ਇਹ ਵੀ ਪੜ੍ਹੋ: SBI ਖਾਤਾਧਾਰਕਾਂ ਲਈ ਅਹਿਮ ਖ਼ਬਰ, ਬੈਂਕ ਨੇ ਇਨ੍ਹਾਂ ਨਿਯਮਾਂ 'ਚ ਕੀਤਾ ਬਦਲਾਅ

ਦੀਵਾਲੀ ਤੱਕ 70 ਹਜ਼ਾਰੀ ਹੋ ਸਕਦੈ ਸੋਨਾ
ਪਿਛਲੇ 16 ਦਿਨਾਂ ਤੋਂ ਲਗਾਤਾਰ ਸੋਨੇ ਦੀ ਕੀਮਤ 'ਚ ਤੇਜ਼ੀ ਦਰਜ ਕੀਤੀ ਜਾ ਰਹੀ ਹੈ। ਰਾਜਧਾਨੀ ਦਿੱਲੀ 'ਚ ਸਰਾਫਾ ਬਾਜ਼ਾਰ 'ਚ ਇਹ 57,000 ਰੁਪਏ ਦੇ ਪੱਧਰ ਨੂੰ ਕ੍ਰਾਸ ਕਰ ਚੁੱਕਾ ਹੈ। ਉਥੇ ਹੀ ਇੰਟਰਨੈਸ਼ਨਲ ਮਾਰਕੀਟ 'ਚ ਸੋਨੇ ਦਾ ਰੇਟ 2000 ਡਾਲਰ ਨੂੰ ਕ੍ਰਾਸ ਕਰ ਕੇ ਲਗਾਤਾਰ ਅੱਗੇ ਵੱਲ ਵਧ ਰਿਹਾ ਹੈ। ਚਾਂਦੀ ਦੀ ਕੀਮਤ 77,000 ਰੁਪਏ ਪਾਰ ਕਰ ਕੇ ਬਹੁਤ ਤੇਜ਼ੀ ਨਾਲ 80,000 ਵੱਲ ਵਧ ਰਹੀ ਹੈ। ਮਾਹਰਾਂ ਦਾ ਕਹਿਣਾ ਹੈ ਕਿ ਦੀਵਾਲੀ ਤੱਕ ਸੋਨੇ ਦਾ ਰੇਟ ਨਵਾਂ ਰਿਕਾਰਡ ਬਣਾਏਗਾ। ਉਥੇ ਹੀ ਜੇ. ਪੀ. ਮਾਰਗਨ ਦਾ ਕਹਿਣਾ ਹੈ ਕਿ ਮੌਜੂਦਾ ਸਮੇਂ 'ਚ ਆਰਥਿਕ ਮਹਾਮਾਰੀ ਅਤੇ ਸਿਆਸੀ ਹਾਲਾਤ ਦੇ ਮੱਦੇਨਜ਼ਰ ਇਸ ਦੀ ਪੂਰੀ ਸੰਭਾਵਨਾ ਹੈ ਕਿ ਸੋਨਾ 70,000 ਦੇ ਪੱਧਰ ਨੂੰ ਦੀਵਾਲੀ ਤੱਕ ਛੂੰਹ ਜਾਵੇ। ਉਨ੍ਹਾਂ ਦਾ ਕਹਿਣਾ ਹੈ ਕਿ ਜੇ ਕੋਰੋਨਾ ਵੈਕਸੀਨ ਆ ਵੀ ਜਾਂਦੀ ਹੈ ਤਾਂ ਵੀ ਗਲੋਬਲ ਇਕੋਨੋਮੀ 'ਚ ਸੁਧਾਰ 'ਚ ਹਾਲੇ ਕਾਫੀ ਸਮਾਂ ਹੈ। ਉਦੋਂ ਤੱਕ ਸੋਨੇ ਦੀ ਕੀਮਤ 'ਚ ਤੇਜ਼ੀ ਦਰਜ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਰੋਮਾਂਟਿਕ ਹੋਏ ਹਾਰਦਿਕ ਪੰਡਯਾ ਅਤੇ ਨਤਾਸ਼ਾ, ਪ੍ਰਸ਼ੰਸਕ ਬੋਲੇ- 'ਬਸ ਕਰ ਪਗਲੇ, ਮਾਰ ਡਾਲੇਗਾ ਕਿਆ'

ਮੁਸੀਬਤ ਦੀ ਘੜੀ 'ਚ ਹਮੇਸ਼ਾ ਵਧੀ ਹੈ ਸੋਨੇ ਦੀ ਚਮਕ!
ਸੋਨਾ ਹਮੇਸ਼ਾ ਹੀ ਮੁਸੀਬਤ ਦੀ ਘੜੀ 'ਚ ਖੂਬ ਚਮਕਿਆ ਹੈ। 1979 'ਚ ਕਈ ਯੁੱਧ ਹੋਏ ਅਤੇ ਉਸ ਸਾਲ ਸੋਨਾ ਕਰੀਬ 120 ਫੀਸਦੀ ਉਛਲਿਆ ਸੀ। ਹਾਲ ਹੀ 'ਚ 2014 'ਚ ਸੀਰੀਆ 'ਤੇ ਅਮਰੀਕਾ ਦਾ ਖਤਰਾ ਮੰਡਰਾ ਰਿਹਾ ਸੀ ਤਾਂ ਵੀ ਸੋਨੇ ਦੇ ਰੇਟ ਅਸਮਾਨ ਛੂੰਹਣ ਲੱਗੇ ਸਨ। ਹਾਲਾਂਕਿ ਬਾਅਦ 'ਚ ਇਹ ਆਪਣੇ ਪੁਰਾਣੇ ਪੱਧਰ 'ਤੇ ਆ ਗਿਆ। ਜਦੋਂ ਇਰਾਨ ਤੋਂ ਅਮਰੀਕਾ ਦਾ ਤਨਾਅ ਵਧਿਆ ਜਾਂ ਫਿਰ ਜਦੋਂ ਚੀਨ-ਅਮਰੀਕਾ ਦਰਮਿਆਨ ਟ੍ਰੇਡ ਵਾਰ ਦੀ ਸਥਿਤੀ ਬਣੀ, ਉਦੋਂ ਵੀ ਸੋਨੇ ਦੀ ਕੀਮਤ ਵਧੀ।

ਇਹ ਵੀ ਪੜ੍ਹੋ: ਹਾਰਦਿਕ ਪੰਡਯਾ ਦੇ ਬੇਟੇ ਦਾ ਹੋਇਆ ਨਾਮਕਰਣ, ਤੋਹਫ਼ੇ 'ਚ ਨੰਨ੍ਹੇ ਮਹਿਮਾਨ ਨੂੰ ਮਿਲੀ ਮਰਸੀਡੀਜ਼ ਕਾਰ

ਸੋਨੇ ਦੀ ਦਰਾਮਦ 94 ਫੀਸਦੀ ਘਟੀ
ਦੇਸ਼ 'ਚ ਸੋਨੇ ਦੀ ਦਰਾਮਦ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ 'ਚ 94 ਫੀਸਦੀ ਘਟ ਕੇ 68.8 ਕਰੋੜ ਡਾਲਰ ਜਾਂ 5,160 ਕਰੋੜ ਰੁਪਏ 'ਤੇ ਆ ਗਿਆ। ਵਣਜ ਮੰਤਰਾਲਾ ਦੇ ਅੰਕੜਿਆਂ 'ਚ ਇਹ ਜਾਣਕਾਰੀ ਮਿਲੀ ਹੈ। ਸੋਨਾ ਦਰਾਮਦ ਦੇਸ਼ ਦੇ ਚਾਲੂ ਖਾਤੇ ਦੇ ਘਾਟੇ (ਕੈਡ) ਨੂੰ ਪ੍ਰਭਾਵਿਤ ਕਰਦਾ ਹੈ। ਕੋਵਿਡ-19 ਮਹਾਮਾਰੀ ਕਾਰਣ ਸੋਨੇ ਦੀ ਮੰਗ 'ਚ ਗਿਰਾਵਟ ਆਈ ਹੈ, ਜਿਸ ਨਾਲ ਸੋਨੇ ਦੀ ਦਰਾਮਦ ਵੀ ਹੇਠਾਂ ਆ ਗਈ ਹੈ। ਇਸ ਤੋਂ ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ 'ਚ ਪੀਲੀ ਧਾਤ ਦਾ ਦਰਾਮਦ 11.5 ਅਰਬ ਡਾਲਰ ਜਾਂ 86,250 ਕਰੋੜ ਰੁਪਏ ਰਹੀ ਸੀ। ਇਸ ਤਰ੍ਹਾਂ ਸਮੀਖਿਆ ਅਧੀਨ ਤਿਮਾਹੀ 'ਚ ਪੀਲੀ ਧਾਤੂ ਦੀ ਦਰਾਮਦ ਵੀ 45 ਫੀਸਦੀ ਘਟ ਕੇ 57.5 ਕਰੋੜ ਡਾਲਰ ਜਾਂ 4,300 ਕਰੋੜ ਰੁਪਏ ਰਹਿ ਗਿਆ।

ਇਹ ਵੀ ਪੜ੍ਹੋ: ਆਸ਼ੀਸ਼ ਨਹਿਰਾ ਦਾ ਵੱਡਾ ਬਿਆਨ, ਕਿਹਾ- ਧੋਨੀ ਤੋਂ ਜ਼ਿਆਦਾ 'Talented' ਹਨ 22 ਸਾਲ ਦੇ ਰਿਸ਼ਭ ਪੰਤ


cherry

Content Editor

Related News