ਸੋਨਾ ਲਗਭਗ ਸਥਿਰ ਰਿਹਾ, ਚਾਂਦੀ 450 ਰੁ: ਹੋਈ ਮਹਿੰਗੀ, ਜਾਣੋ ਕੀਮਤਾਂ

Tuesday, Nov 17, 2020 - 06:34 PM (IST)

ਸੋਨਾ ਲਗਭਗ ਸਥਿਰ ਰਿਹਾ, ਚਾਂਦੀ 450 ਰੁ: ਹੋਈ ਮਹਿੰਗੀ, ਜਾਣੋ ਕੀਮਤਾਂ

ਨਵੀਂ ਦਿੱਲੀ- ਮੰਗਲਵਾਰ ਨੂੰ ਸਰਾਫਾ ਬਾਜ਼ਾਰ ਵਿਚ ਸੋਨੇ ਦੀ ਕੀਮਤ ਲਗਭਗ ਸਥਿਰ ਰਹੀ। ਸੋਨੇ ਦੀਆਂ ਕੀਮਤਾਂ ਵਿਚ ਤਿੰਨ ਰੁਪਏ ਦੀ ਮਾਮੂਲੀ ਵਾਧਾ ਹੋਇਆ। ਇਸ ਦੇ ਨਾਲ ਹੀ ਚਾਂਦੀ ਵਿਚ 451 ਰੁਪਏ ਦੀ ਤੇਜ਼ੀ ਆਈ। ਐੱਚ. ਡੀ. ਐੱਫ. ਸੀ. ਸਕਿਓਰਟੀਜ਼ ਨੇ ਇਹ ਜਾਣਕਾਰੀ ਦਿੱਤੀ।

ਦਿੱਲੀ ਸਰਾਫਾ ਬਾਜ਼ਾਰ ਵਿਚ ਸੋਨੇ ਦੀ ਕੀਮਤ 3 ਰੁਪਏ ਚੜ੍ਹ ਕੇ 50,114 ਰੁਪਏ ਪ੍ਰਤੀ 10 ਗ੍ਰਾਮ' ਤੇ ਪਹੁੰਚ ਗਈ। ਇਹ ਸੋਮਵਾਰ ਨੂੰ 50,111 ਰੁਪਏ ਦੀ ਕੀਮਤ 'ਤੇ ਬੰਦ ਹੋਇਆ।

ਇਸੇ ਤਰ੍ਹਾਂ ਚਾਂਦੀ 451 ਰੁਪਏ ਚੜ੍ਹ ਕੇ 62,023 ਰੁਪਏ ਪ੍ਰਤੀ ਕਿਲੋਗ੍ਰਾਮ ਰਹੀ। ਪਿਛਲੇ ਕਾਰੋਬਾਰੀ ਸੈਸ਼ਨ 'ਚ ਇਹ 61,572 ਰੁਪਏ ਪ੍ਰਤੀ ਕਿਲੋਗ੍ਰਾਮ' ਤੇ ਬੰਦ ਹੋਇਆ ਸੀ। 

ਐੱਚ. ਡੀ. ਐੱਫ. ਸੀ. ਸਕਿਓਰਟੀਜ਼ ਦੇ ਸੀਨੀਅਰ (ਕਮੋਡਿਟੀਜ਼) ਵਿਸ਼ਲੇਸ਼ਕ ਤਪਨ ਪਟੇਲ ਨੇ ਕਿਹਾ, “ਦਿੱਲੀ ਵਿਚ 24 ਕੈਰਟ ਸੋਨੇ ਦੀ ਕੀਮਤ ਲਗਭਗ ਸਥਿਰ ਰਹੀ, ਇਸ ਵਿਚ 3 ਰੁਪਏ ਦਾ ਵਾਧਾ ਹੋਇਆ ਹੈ।'' ਅੰਤਰਰਾਸ਼ਟਰੀ ਬਾਜ਼ਾਰ ਵਿਚ ਸੋਨਾ 1,877 ਡਾਲਰ ਪ੍ਰਤੀ ਔਸ 'ਤੇ ਸੀ, ਜਦੋਂ ਕਿ ਚਾਂਦੀ 24.20 ਡਾਲਰ ਪ੍ਰਤੀ ਔਸ 'ਤੇ ਸੀ।


author

Sanjeev

Content Editor

Related News