ਹਾਂ-ਪੱਖੀ ਸੰਸਾਰਕ ਸੰਕੇਤਾਂ ਦੌਰਾਨ ਸੋਨੇ ''ਚ ਮਜ਼ਬੂਤੀ, ਚਾਂਦੀ ''ਚ ਵੀ ਤੇਜ਼ੀ

12/09/2018 11:44:59 AM

ਨਵੀਂ ਦਿੱਲੀ—ਸੰਸਾਰਕ ਬਾਜ਼ਾਰਾਂ ਦੇ ਹਾਂ-ਪੱਖੀ ਸੰਕੇਤ ਅਤੇ ਵਿਆਹਾਂ ਦੇ ਮੌਸਮ 'ਚ ਸਥਾਨਕ ਗਹਿਣਾ ਕਾਰੋਬਾਰੀਆਂ ਦੀ ਮੰਗ ਨਾਲ ਬੀਤੇ ਹਫਤੇ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ 890 ਰੁਪਏ ਉਛਲ ਕੇ 32,350 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ ਹੈ। ਇਸ ਤਰ੍ਹਾਂ ਉਦਯੋਗਿਕ ਇਕਾਈਆਂ ਅਤੇ ਸਿੱਕਾ ਨਿਰਮਾਤਾਵਾਂ ਦੀ ਮੰਗ ਵਧਣ ਨਾਲ ਚਾਂਦੀ ਦੀ ਕੀਮਤ ਵੀ 1,940 ਰੁਪਏ ਦੀ ਤੇਜ਼ੀ ਨਾਲ 38,500 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ। ਬਾਜ਼ਾਰ ਦੇ ਸੂਤਰਾਂ ਨੇ ਕਿਹਾ ਕਿ ਵਿਦੇਸ਼ੀ ਬਾਜ਼ਾਰਾਂ 'ਚ ਹਾਂ-ਪੱਖੀ ਰੁਖ ਨਾਲ ਇਥੇ ਸੋਨੇ ਦੀਆਂ ਕੀਮਤਾਂ 'ਚ ਤੇਜ਼ੀ ਰਹੀ। ਸੰਸਾਰਕ ਪੱਧਰ 'ਤੇ ਨਿਊਯਾਰਕ 'ਚ ਸੋਨਾ ਹਫਤਾਵਾਰ 'ਚ ਤੇਜ਼ੀ ਦਰਸਾਉਂਦਾ 1,247.46 ਡਾਲਰ ਪ੍ਰਤੀ ਔਂਸ ਪ੍ਰਤੀ ਅਤੇ ਚਾਂਦੀ 14.62 ਡਾਲਰ ਪ੍ਰਤੀ ਟਰਾਈ ਔਂਸ 'ਤੇ ਬੰਦ ਹੋਈ। ਘਰੇਲੂ ਹਾਜ਼ਿਰ ਬਾਜ਼ਾਰ 'ਚ ਗਹਿਣਾ ਵਿਕਰੇਤਾਵਾਂ ਅਤੇ ਫੁਟਕਰ ਕਾਰੋਬਾਰੀਆਂ ਦੀ ਵਧੀ ਮੰਗ ਨਾਲ ਵੀ ਤੇਜ਼ੀ ਨੂੰ ਹੋਰ ਬਲ ਮਿਲਿਆ। ਰਾਸ਼ਟਰੀ ਰਾਜਧਾਨੀ 'ਚ 99.9 ਅਤੇ 99.5 ਫੀਸਦੀ ਸ਼ੁੱਧਤਾ ਵਾਲੇ ਸੋਨੇ ਦੀ ਹਫਤਾਵਾਰ ਦੇ ਦੌਰਾਨ ਹਾਂ-ਪੱਖੀ ਸ਼ੁਰੂਆਤ ਹੋਈ। ਮੰਗਲਵਾਰ ਅਤੇ ਸ਼ੁੱਕਰਵਾਰ ਨੂੰ ਛੱਡ ਕੇ ਪੂਰੇ ਹਫਤੇ ਦੇ ਦੌਰਾਨ ਸੋਨੇ 'ਚ ਤੇਜ਼ੀ ਬਣੀ ਰਹੀ ਅਤੇ ਪੂਰੇ ਹਫਤਾਵਾਰ 'ਚ ਇਨ੍ਹਾਂ ਦੀਆਂ ਕੀਮਤਾਂ 890-890 ਰੁਪਏ ਦੀ ਤੇਜ਼ੀ ਦਰਸਾਉਂਦੀ ਕਰਮਵਾਰ 35,350 ਰੁਪਏ ਅਤੇ 32,200 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਈ। 
ਗਿੰਨੀ ਦੀ ਹਫਤਾਵਾਰ 'ਚ 100 ਰੁਪਏ ਦੀ ਤੇਜ਼ੀ ਦਰਸਾਉਂਦੀ 25,000 ਰੁਪਏ ਪ੍ਰਤੀ ਅੱਠ ਗ੍ਰਾਮ 'ਤੇ ਬੰਦ ਹੋਈ। ਸੋਨੇ 'ਚ ਬਣੀ ਤੇਜ਼ੀ ਦੇ ਰੁਖ ਨਾਲ ਚਾਂਦੀ 'ਚ ਵੀ ਤੇਜ਼ੀ ਦਾ ਦੌਰ ਰਿਹਾ ਅਤੇ ਹਫਤਾਵਾਰ 'ਚ ਇਹ 1,940 ਰੁਪਏ ਉਛਲ ਕੇ 38,500 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ।


Aarti dhillon

Content Editor

Related News