ਸੋਨਾ 1,400 ਰੁਪਏ ਉਛਲ ਕੇ 45 ਹਜ਼ਾਰ ਦੇ ਕਰੀਬ

Wednesday, Mar 04, 2020 - 04:01 PM (IST)

ਨਵੀਂ ਦਿੱਲੀ—ਅਮਰੀਕੀ ਫੈਡਰਲ ਰਿਜ਼ਰਵ ਦੀਆਂ ਨੀਤੀਗਤ ਵਿਆਜ਼ ਦਰਾਂ 'ਚ 0.5 ਫੀਸਦੀ ਦੀ ਕਟੌਤੀ ਦੇ ਬਾਅਦ ਵਿਦੇਸ਼ਾਂ 'ਚ ਰਹੀ ਜ਼ਬਰਦਸਤ ਤੇਜ਼ੀ ਨਾਲ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ ਅੱਜ 1,400 ਰੁਪਏ ਦੀ ਛਲਾਂਗ ਲਗਾ ਕੇ 44,870 ਰੁਪਏ ਪ੍ਰਤੀ ਦਸ ਗ੍ਰਾਮ ਦੇ ਰਿਕਾਰਡ ਪੱਧਰ 'ਤੇ ਪਹੁੰਚ ਗਿਆ ਹੈ | ਸੋਨੇ 'ਚ ਲਗਾਤਾਰ ਤੀਜੇ ਦਿਨ ਤੇਜ਼ੀ ਰਹੀ | ਚਾਂਦੀ ਵੀ 1,250 ਰੁਪਏ ਉਛਲ ਕੇ ਕਰੀਬ ਇਕ ਹਫਤੇ ਦੇ ਸਭ ਤੋਂ ਉੱਚੇ ਪੱਧਰ 47,700 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ | ਅਮਰੀਕੀ ਫੈਡਰਲ ਰਿਜ਼ਰਵ ਦੇ ਵਿਆਜ਼ ਦਰਾਂ 'ਚ ਕਟੌਤੀ ਦੀ ਘੋਸ਼ਣਾ ਦੇ ਬਾਅਦ ਵਿਦੇਸ਼ੀ ਬਾਜ਼ਾਰਾਂ 'ਚ ਮੰਗਲਵਾਰ ਨੂੰ ਸੋਨਾ ਹਾਜ਼ਿਰ ਤਿੰਨ ਫੀਸਦੀ ਮਜ਼ਬੂਤ ਹੋਇਆ ਜੋ 2016 ਦੇ ਬਾਅਦ ਦੀ ਸਭ ਤੋਂ ਵੱਡੀ ਇਕ ਦਿਨ ਦੀ ਤੇਜ਼ੀ ਹੈ | ਇਸ ਦਾ ਅਸਰ ਅੱਜ ਸਥਾਨਕ ਬਾਜ਼ਾਰ ਖੁੱਲਣ 'ਤੇ ਦਿਸਿਆ | ਲੰਡਨ ਅਤੇ ਨਿਊਯਾਰਕ ਤੋਂ ਮਿਲੀ ਜਾਣਕਾਰੀ ਮੁਤਾਬਕ ਪਿਛਲੇ ਦਿਨ ਦੀ ਵੱਡੀ ਤੇਜ਼ੀ ਦੇ ਬਾਅਦ ਅੱਜ ਦੋਵਾਂ ਕੀਮਤੀ ਧਾਤੂਆਂ 'ਚ ਨਰਮੀ ਰਹੀ | ਸੋਨਾ ਹਾਜ਼ਿਰ 8.60 ਡਾਲਰ ਫਿਸਲ ਕੇ 1,636.95 ਡਾਲਰ ਪ੍ਰਤੀ ਔਾਸ ਰਹਿ ਗਿਆ | ਅਪ੍ਰੈਲ ਦਾ ਅਮਰੀਕੀ ਸੋਨਾ ਵਾਇਦਾ ਵੀ 7.50 ਡਾਲਰ ਦੀ ਗਿਰਾਵਟ 'ਚ 1,636.90 ਡਾਲਰ ਪ੍ਰਤੀ ਔਾਸ ਬੋਲਿਆ ਗਿਆ | ਚਾਂਦੀ ਹਾਜ਼ਿਰ 0.04 ਡਾਲਰ ਟੁੱਟ ਕੇ 17.19 ਡਾਲਰ ਪ੍ਰਤੀ ਔਾਸ ਰਿਹਾ | 


Aarti dhillon

Content Editor

Related News