ਸੋਨਾ 300 ਰੁਪਏ ਅਤੇ ਚਾਂਦੀ 25 ਰੁਪਏ ਫਿਸਲੀ

Saturday, May 18, 2019 - 02:20 PM (IST)

ਸੋਨਾ 300 ਰੁਪਏ ਅਤੇ ਚਾਂਦੀ 25 ਰੁਪਏ ਫਿਸਲੀ

ਨਵੀਂ ਦਿੱਲੀ—ਘਰੇਲੂ ਬਾਜ਼ਾਰ 'ਚ ਵਿਵਾਹਿਕ ਗਹਿਣਾ ਮੰਗ ਕਮਜ਼ੋਰ ਪੈਣ ਨਾਲ ਸ਼ਨੀਵਾਰ ਨੂੰ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ 300 ਰੁਪਏ ਫਿਸਲ ਕੇ 33,000 ਦੇ ਅੰਕੜੇ ਤੋਂ ਹੇਠਾਂ 32,870 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਆ ਗਿਆ ਹੈ। ਸਿੱਕਾ ਨਿਰਮਾਤਾਵਾਂ ਦੇ ਉਠਾਅ 'ਚ ਆਈ ਕਮੀ ਨਾਲ ਚਾਂਦੀ ਵੀ 25 ਰੁਪਏ ਦੀ ਗਿਰਾਵਟ 'ਚ 37,600 ਰੁਪਏ ਪ੍ਰਤੀ ਕਿਲੋਗ੍ਰਾਮ ਬੋਲੀ ਗਈ। ਲੰਡਨ ਅਤੇ ਨਿਊਯਾਰਕ ਤੋਂ ਮਿਲੀ ਜਾਣਕਾਰੀ ਮੁਤਾਬਕ ਸੋਨਾ ਹਾਜ਼ਿਰ ਸ਼ੁੱਕਰਵਾਰ ਨੂੰ ਤੇਜ਼ ਗਿਰਾਵਟ 'ਚ 1,277.25 ਡਾਲਰ ਪ੍ਰਤੀ ਔਂਸ 'ਤੇ ਆ ਗਿਆ। ਜੂਨ ਦਾ ਅਮਰੀਕੀ ਸੋਨਾ ਵਾਇਦਾ ਵੀ ਗਿਰਾਵਟ ਨਾਲ 1,277.40 ਡਾਲਰ ਪ੍ਰਤੀ ਔਂਸ 'ਤੇ ਰਿਹਾ। ਬਾਜ਼ਾਰ ਵਿਸ਼ਲੇਸ਼ਕਾਂ ਨੇ ਦੱਸਿਆ ਕਿ ਦੁਨੀਆ ਦੀਆਂ ਹੋਰ ਮੁੱਖ ਮੁਦਰਾਵਾਂ ਦੇ ਬਾਸਕੇਟ 'ਚ ਡਾਲਰ ਦੇ ਦੋ ਹਫਤੇ ਦੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚਣ ਨਾਲ ਹਫਤਾਵਾਰ 'ਤੇ ਪੀਲੀ ਧਾਤੂ ਦੀ ਮੰਗ ਕਮਜ਼ੋਰ ਪੈਣ 'ਤੇ ਡਿੱਗੀ। ਇਸ ਦੇ ਇਲਾਵਾ ਇਸ 'ਤੇ ਮੁਨਾਫਾਵਸੂਲੀ ਦਾ ਦਬਾਅ ਵੀ ਰਿਹਾ। ਕੌਮਾਂਤਰੀ ਬਾਜ਼ਾਰਾਂ 'ਚ ਚਾਂਦੀ ਹਾਜ਼ਿਰ ਵੀ ਗਿਰਾਵਟ ਦੇ ਨਾਲ 14.55 ਡਾਲਰ ਪ੍ਰਤੀ ਔਂਸ ਦੇ ਭਾਅ ਵਿਕੀ।


author

Aarti dhillon

Content Editor

Related News