ਸੋਨੇ ਨਾਲੋਂ ਵਧ ਚਮਕੀ ਚਾਂਦੀ

02/23/2019 3:14:08 PM

ਨਵੀਂ ਦਿੱਲੀ—ਸਥਾਨਕ ਗਹਿਣਾ ਮੰਗ ਨਿਕਲਣ ਨਾਲ ਸ਼ਨੀਵਾਰ ਨੂੰ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ 90 ਰੁਪਏ ਚਮਕ ਕੇ 34,590 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਿਆ। ਇਸ ਦੌਰਾਨ ਉਦਯੋਗਿਕ ਗਾਹਕੀ ਆਉਣ ਅਤੇ ਸਿੱਕਾ ਨਿਰਮਾਤਾਵਾਂ ਦੇ ਉਠਾਅ 'ਚ ਆਈ ਤੇਜ਼ੀ ਨਾਲ ਚਾਂਦੀ ਵੀ 140 ਰੁਪਏ ਉਛਲ ਕੇ 41,500 ਰੁਪਏ ਪ੍ਰਤੀ ਕਿਲੋਗਰਾਮ 'ਤੇ ਪਹੁੰਚ ਗਈ। 
ਲੰਡਨ ਦਾ ਸੋਨਾ ਹਾਜ਼ਿਰ ਸ਼ੁੱਕਰਵਾਰ ਨੂੰ ਹਫਤਾਵਾਰ 'ਤੇ ਤੇਜ਼ੀ ਦੇ ਨਾਲ 1,327.35 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਅਪ੍ਰੈਲ ਦਾ ਅਮਰੀਕੀ ਸੋਨਾ ਵਾਇਦਾ ਵੀ ਵਾਧੇ 'ਚ 1,330.70 ਡਾਲਰ ਪ੍ਰਤੀ ਔਂਸ 'ਤੇ ਰਿਹਾ। ਕੌਮਾਂਤਰੀ ਬਾਜ਼ਾਰ 'ਚ ਚਾਂਦੀ ਹਾਜ਼ਿਰ 15.89 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ।


Aarti dhillon

Content Editor

Related News