ਸੋਨਾ 40 ਰੁਪਏ ਟੁੱਟਿਆ, ਚਾਂਦੀ 60 ਰੁਪਏ ਸਸਤੀ

01/11/2019 2:51:45 PM

ਨਵੀਂ ਦਿੱਲੀ—ਗਹਿਣਾ ਨਿਰਮਾਤਾਵਾਂ ਵਲੋਂ ਮੰਗ ਕਮਜ਼ੋਰ ਪੈਣ ਨਾਲ ਅੱਜ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ 40 ਰੁਪਏ ਫਿਸਲ ਕੇ 33,030 ਕਰੋੜ ਰੁਪਏ ਪ੍ਰਤੀ ਦਸ ਗ੍ਰਾਮ ਰਹਿ ਗਿਆ। ਚਾਂਦੀ ਵੀ 60 ਰੁਪਏ ਦੀ ਗਿਰਾਵਟ ਦੇ ਨਾਲ 40,450 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ। ਪਿਛਲੇ ਦਿਨ ਸਥਾਨਕ ਬਾਜ਼ਾਰ 'ਚ ਸੋਨਾ ਪਹਿਲੀ ਵਾਰ 33 ਹਜ਼ਾਰ ਦੇ ਪਾਰ ਪਹੁੰਚਿਆ ਸੀ। ਗਹਿਣਾ ਨਿਰਮਾਤਾ ਇਸ ਪੱਧਰ 'ਤੇ ਖਰੀਦ ਕਰਨ ਤੋਂ ਬਚਦੇ ਦਿਸੇ। ਇਸ ਨਾਲ ਪੀਲੀ ਧਾਤੂ 'ਚ ਮਾਮੂਲੀ ਗਿਰਾਵਟ ਦੇਖੀ ਗਈ। ਕਾਰੋਬਾਰੀਆਂ ਦਾ ਕਹਿਣਾ ਹੈ ਕਿ ਸੋਨੇ ਨੂੰ ਵਿਦੇਸ਼ੀ ਬਾਜ਼ਾਰ ਤੋਂ ਸਮਰਥਨ ਮਿਲ ਰਿਹਾ ਹੈ ਅਤੇ ਇਸ ਲਈ ਅੱਗੇ ਇਸ 'ਚ ਤੇਜ਼ੀ ਵਾਪਸ ਆ ਸਕਦੀ ਹੈ। ਵਿਦੇਸ਼ਾਂ 'ਚ ਸ਼ੁੱਕਰਵਾਰ ਨੂੰ ਸੋਨਾ ਹਾਜ਼ਿਰ 4.05 ਡਾਲਰ ਦੇ ਵਾਧੇ 'ਚ 1,292.15 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ। ਫਰਵਰੀ ਦਾ ਅਮਰੀਕੀ ਸੋਨਾ ਵਾਇਦਾ ਅੱਠ ਡਾਲਰ ਦੀ ਮਜ਼ਬੂਤੀ ਦੇ ਨਾਲ 1,295.40 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਬਾਜ਼ਾਰ ਵਿਸ਼ਲੇਸ਼ਕਾਂ ਮੁਤਾਬਕ ਅਮਰੀਕਾ 'ਚ ਆਰਥਿਕ ਸੁਸਤੀ ਦੇ ਮੱਦੇਨਜ਼ਰ ਫੈਡਰਲ ਰਿਜ਼ਰਵ ਵਲੋਂ ਵਿਆਜ ਦਰਾਂ 'ਚ ਵਾਧੇ ਦਾ ਕ੍ਰਮ ਟੁੱਟ ਸਕਦਾ ਹੈ। ਇਸ ਨਾਲ ਡਾਲਰ 'ਤੇ ਦਬਾਅ ਆਇਆ ਹੈ ਅਤੇ ਪੀਲੀ ਧਾਤੂ ਨੂੰ ਬਲ ਮਿਲਿਆ ਹੈ। ਕੌਮਾਂਤਰੀ ਬਾਜ਼ਾਰ 'ਚ ਚਾਂਦੀ ਹਾਜ਼ਿਰ ਵੀ 0.12 ਡਾਲਰ ਦੇ ਵਾਧੇ 'ਚ 15.68 ਡਾਲਰ ਪ੍ਰਤੀ ਔਂਸ 'ਤੇ ਰਹੀ। 
ਸਥਾਨਕ ਬਾਜ਼ਾਰ ਚਾਰ ਦਿਨ ਦੀ ਤੇਜ਼ੀ ਦੇ ਬਾਅਦ ਸੋਨੇ 'ਚ ਗਿਰਾਵਟ ਆਈ ਹੈ। ਸੋਨਾ ਸਟੈਂਡਰਡ 40 ਰੁਪਏ ਫਿਸਲ ਕੇ 33,030 ਰੁਪਏ ਪ੍ਰਤੀ ਦਸ ਗ੍ਰਾਮ ਤੇ ਅਤੇ ਸੋਨਾ ਬਿਠੂਰ ਵੀ ਇੰਨਾ ਹੀ ਟੁੱਟ ਕੇ 32,880 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਿਆ। ਹਾਲਾਂਕਿ ਅੱਠ ਗ੍ਰਾਮ ਵਾਲੀ ਗਿੰਨੀ 25,300 ਰੁਪਏ 'ਤੇ ਟਿਕੀ ਰਹੀ।


Aarti dhillon

Content Editor

Related News