ਸੋਨਾ ਨਵੇਂ ਰਿਕਾਰਡ ਪੱਧਰ ''ਤੇ, ਚਾਂਦੀ ਵੀ ਚਮਕੀ

08/21/2019 3:18:44 PM

ਨਵੀਂ ਦਿੱਲੀ—ਸੰਸਾਰਕ ਪੱਧਰ 'ਤੇ ਦੋਵਾਂ ਕੀਮਤੀ ਧਾਤੂਆਂ 'ਚ ਰਹੀ ਗਿਰਾਵਟ ਦੇ ਦੌਰਾਨ ਗਹਿਣਾ ਨਿਰਮਾਤਾਵਾਂ ਵਲੋਂ ਗਾਹਕੀ ਆਉਣ ਨਾਲ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ ਬੁੱਧਵਾਰ ਨੂੰ 50 ਰੁਪਏ ਚਮਕ ਕੇ 38,820 ਰੁਪਏ ਪ੍ਰਤੀ ਗ੍ਰਾਮ ਦੇ ਰਿਕਾਰਡ ਪੱਧਰ 'ਤੇ ਪਹੁੰਚ ਗਿਆ ਹੈ। ਚਾਂਦੀ ਵੀ 30 ਰੁਪਏ ਚੜ੍ਹ ਕੇ 45,040 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਭਾਅ ਵਿਕੀ। ਸਥਾਨਕ ਬਾਜ਼ਾਰ 'ਚ ਉਲਟ ਵਿਦੇਸ਼ਾਂ 'ਚ ਸੋਨੇ-ਚਾਂਦੀ 'ਤੇ ਦਬਾਅ ਰਿਹਾ। ਲੰਡਨ ਅਤੇ ਨਿਊਯਾਰਕ ਤੋਂ ਮਿਲੀ ਜਾਣਕਾਰੀ ਮੁਤਾਬਕ ਸੋਨਾ ਹਾਜ਼ਿਰ 8.20 ਡਾਲਰ ਟੁੱਟ ਕੇ 1,498.50 ਡਾਲਰ ਪ੍ਰਤੀ ਓਂਸ 'ਤੇ ਆ ਗਿਆ ਹੈ। ਦਸੰਬਰ ਦਾ ਅਮਰੀਕੀ ਸੋਨਾ ਵਾਇਦਾ ਵੀ 7.10 ਡਾਲਰ ਦੀ ਗਿਰਾਵਟ 'ਚ 1,508.60 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਬਾਜ਼ਾਰ ਵਿਸ਼ਲੇਸ਼ਕਾਂ ਨੇ ਦੱਸਿਆ ਕਿ ਫੈਡਰਲ ਰਿਜ਼ਰਵ ਦੀ ਪਿਛਲੀ ਮੀਟਿੰਗ ਦਾ ਵੇਰਵਾ ਜਾਰੀ ਹੋਣ ਤੋਂ ਪਹਿਲਾਂ ਨਿਵਸ਼ੇਕਾਂ ਦੀ ਸਾਵਧਾਨ ਦੇ ਕਾਰਨ ਪੀਲੀ ਧਾਤੂ 'ਤੇ ਦਬਾਅ ਰਿਹਾ। ਅਮਰੀਕੀ ਕੇਂਦਰੀ ਬੈਂਕ ਨੇ 2008 ਦੇ ਬਾਅਦ ਪਹਿਲੀ ਵਾਰ ਪਿਛਲੇ ਮਹੀਨੇ ਨੀਤੀਗਤ ਵਿਆਜ ਦਰਾਂ 'ਚ ਕਟੌਤੀ ਕੀਤੀ ਸੀ। ਕੌਮਾਂਤਰੀ ਬਾਜ਼ਾਰ 'ਚ ਚਾਂਦੀ ਹਾਜ਼ਿਰ ਵੀ 0.06 ਡਾਲਰ ਡਿੱਗ ਕੇ 17.04 ਡਾਲਰ ਪ੍ਰਤੀ ਔਂਸ 'ਤੇ ਆ ਗਿਆ ਹੈ।


Aarti dhillon

Content Editor

Related News