ਦਿੱਲੀ ਸਰਾਫਾ ਸਮੀਖਿਆ: ਲਗਾਤਾਰ ਚੌਥੇ ਹਫਤੇ ਵਧੀ ਸੋਨੇ ਦੀ ਚਮਕ

01/05/2020 3:27:07 PM

ਨਵੀਂ ਦਿੱਲੀ—ਅਮਰੀਕਾ ਅਤੇ ਇਰਾਨ ਦੇ ਵਿਚਕਾਰ ਜਾਰੀ ਭੂ-ਰਾਜਨੀਤਿਕ ਤਣਾਅ ਨਾਲ ਬੀਤੇ ਹਫਤੇ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ 895 ਰੁਪਏ ਮਹਿੰਗਾ ਹੋ ਕੇ 41,290 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਿਆ ਹੈ। ਇਹ ਲਗਾਤਾਰ ਚੌਥਾ ਹਫਤਾ ਹੈ ਜਦੋਂ ਪੀਲੀ ਧਾਤੂ ਮਹਿੰਗੀ ਹੋਈ ਹੈ। ਇਰਾਕ 'ਚ ਅਮਰੀਕੀ ਹਵਾਈ ਹਮਲੇ 'ਚ ਇਰਾਨ ਇਸਲਾਮਿਕ ਰਿਵਲਿਊਸ਼ਨਰੀ ਗਾਡਰ ਕਾਪਰਸ ਦੀ ਸੈਨਾ ਦੇ ਕਮਾਂਡਰ ਮੇਜਰ ਕਾਸਿਮ ਸੁਲੇਮਾਨੀ ਦੀ ਮੌਤ ਹੋ ਗਈ ਹੈ। ਇਸ ਦੇ ਬਾਅਦ ਅਮਰੀਕਾ ਅਤੇ ਇਰਾਨ ਦੇ ਵਿਚਕਾਰ ਤਣਾਅ ਵਧ ਗਿਆ ਹੈ।
ਪੱਛਮੀ ਏਸ਼ੀਆ 'ਚ ਵਧੇ ਭੂ-ਰਾਜਨੀਤਿਕ ਤਣਾਅ ਦੇ ਮੱਦੇਨਜ਼ਰ ਨਿਵੇਸ਼ਕਾਂ ਨੇ ਪੂੰਜੀ ਬਾਜ਼ਾਰ 'ਚ ਪੈਸਾ ਲਗਾਉਣ ਦੀ ਬਜਾਏ ਸੁਰੱਖਿਅਤ ਨਿਵੇਸ਼ ਮੰਨੀ ਜਾਣ ਵਾਲੀ ਪੀਲੀ ਧਾਤੂ ਦੀ ਖਰੀਦ ਵਧਾ ਦਿੱਤੀ। ਇਸ ਨਾਲ ਵਿਦੇਸ਼ੀ ਬਾਜ਼ਾਰਾਂ ਦੇ ਨਾਲ ਘਰੇਲੂ ਬਾਜ਼ਾਰ 'ਚ ਵੀ ਸੋਨੇ 'ਚ ਤੇਜ਼ੀ ਰਹੀ।
ਲੰਡਨ ਅਤੇ ਨਿਊਯਾਰਕ ਤੋਂ ਮਿਲੀ ਜਾਣਕਾਰੀ ਮੁਤਾਬਕ ਸੋਨਾ ਹਾਜ਼ਿਰ ਪਿਛਲੇ ਹਫਤੇ 2.72 ਫੀਸਦੀ ਦੀ ਤੇਜ਼ੀ ਦੇ ਨਾਲ 1,552 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ ਜੋ ਚਾਰ ਮਹੀਨੇ ਦਾ ਸਭ ਤੋਂ ਉੱਚਾ ਪੱਧਰ ਹੈ। ਫਰਵਰੀ ਦਾ ਅਮਰੀਕੀ ਸੋਨਾ ਵਾਇਦਾ ਵੀ 39.60 ਡਾਲਰ ਚਮਕ ਕੇ ਹਫਤਾਵਾਰ 'ਤੇ 1,555.20 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਚਾਂਦੀ ਹਾਜ਼ਿਰ 1.58 ਫੀਸਦੀ ਦੇ ਵਾਧੇ ਨਾਲ 18.03 ਡਾਲਰ ਪ੍ਰਤੀ ਔਂਸ ਦੇ ਭਾਅ 'ਤੇ ਰਹੀ।


Aarti dhillon

Content Editor

Related News