ਸੋਨਾ 350 ਰੁਪਏ ਚਮਕਿਆ, ਚਾਂਦੀ 450 ਰੁਪਏ ਉਛਲੀ

11/15/2018 3:08:46 PM

ਨਵੀਂ ਦਿੱਲੀ—ਵਿਦੇਸ਼ੀ ਬਾਜ਼ਾਰਾਂ 'ਚ ਰਹੀ ਤੇਜ਼ੀ ਦੇ ਦੌਰਾਨ ਘੱਟ ਕੀਮਤ 'ਤੇ ਖੁਦਰਾ ਗਹਿਣਾ ਮੰਗ ਆਉਣ ਨਾਲ ਦਿੱਲੀ ਸਰਾਫਾ ਬਾਜ਼ਾਰ 'ਚ ਵੀਰਵਾਰ ਨੂੰ ਸੋਨਾ 350 ਰੁਪਏ ਦੀ ਛਲਾਂਗ ਲਗਾ ਕੇ 32,250 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਿਆ ਹੈ। ਇਸ ਦੌਰਾਨ ਉਦਯੌਗਿਕ ਮੰਗ ਆਉਣ ਨਾਲ ਚਾਂਦੀ ਵੀ 450 ਰੁਪਏ ਉਛਲ ਕੇ 37,900 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ ਹੈ। ਕੌਮਾਂਤਰੀ ਬਾਜ਼ਾਰ 'ਚ ਲੰਡਨ ਦਾ ਸੋਨਾ ਹਾਜ਼ਿਰ ਅੱਜ 3.15 ਡਾਲਰ ਦੀ ਤੇਜ਼ੀ 'ਚ 1,213.95 ਡਾਲਰ ਪ੍ਰਤੀ ਔਂਸ ਬੋਲਿਆ ਹੈ। ਦਸੰਬਰ ਦਾ ਅਮਰੀਕੀ ਸੋਨਾ ਵਾਇਦਾ ਵੀ 3.70 ਡਾਲਰ ਦੀ ਤੇਜ਼ੀ 'ਚ 1,213.80 ਡਾਲਰ ਪ੍ਰਤੀ ਔਂਸ ਬੋਲਿਆ ਗਿਆ ਹੈ। ਇਸ ਦੌਰਾਨ ਚਾਂਦੀ 0.58 ਡਾਲਰ ਦੇ ਵਾਧੇ 'ਚ 14.91 ਡਾਲਰ ਪ੍ਰਤੀ ਔਂਸ ਬੋਲੀ ਗਈ। ਬਾਜ਼ਾਰ ਵਿਸ਼ਲੇਸ਼ਕਾਂ ਦੇ ਮੁਤਾਬਕ ਦੁਨੀਆ ਦੀਆਂ ਹੋਰ ਮੁਦਰਾਵਾਂ ਦੇ ਬਾਸਕੇਟ 'ਚ ਡਾਲਰ ਦੇ ਕਮਜ਼ੋਰ ਪੈਣ ਨਾਲ ਨਿਵੇਸ਼ਕਾਂ ਦਾ ਰੁਝਾਣ ਪੀਲੀ ਧਾਤੂ 'ਚ ਵਧਿਆ ਹੈ। ਸਥਾਨਕ ਬਾਜ਼ਾਰ 'ਚ ਪਿਛਲੇ ਦਿਨੀਂ ਸੋਨੇ ਦੇ ਇਕ ਮਹੀਨੇ ਤੋਂ ਜ਼ਿਆਦਾ ਦੇ ਹੇਠਲੇ ਪੱਧਰ 'ਤੇ ਆਉਣ ਨਾਲ ਖੁਦਰਾ ਗਹਿਣਾ ਮੰਗ 'ਚ ਤੇਜ਼ੀ ਆਈ ਹੈ ਜਿਸ ਨਾਲ ਪੀਲੀ ਧਾਤੂ ਦੀ ਚਮਕ ਵਧੀ ਹੈ। ਹਾਲਾਂਕਿ ਦਸੰਬਰ 'ਚ ਅਮਰੀਕੀ ਫੈਡਰਲ ਰਿਜ਼ਰਵ ਵਲੋਂ ਵਿਆਜ ਦਰ ਵਧਾਉਣ ਦੀ ਸੰਭਾਵਨਾ ਦੇ ਕਾਰਨ ਪੀਲੀ ਧਾਤੂ ਦੀ ਚਮਕ ਸੀਮਿਤ ਰਹੀ ਹੈ।


Aarti dhillon

Content Editor

Related News