ਸੋਨਾ ''ਚ 168 ਰੁਪਏ ਦਾ ਵਾਧਾ ਅਤੇ ਚਾਂਦੀ ''ਚ 135 ਰੁਪਏ ਦੀ ਗਿਰਾਵਟ

Friday, Mar 19, 2021 - 06:07 PM (IST)

ਨਵੀਂ ਦਿੱਲੀ(ਭਾਸ਼ਾ) - ਕੀਮਤੀ ਧਾਤਾਂ ਦੀਆਂ ਗਲੋਬਲ ਕੀਮਤਾਂ ਵਿਚ ਸੁਧਾਰ ਆਉਣ ਦੇ ਸਮਰਥਨ ਨਾਲ ਦਿੱਲੀ ਸਰਾਫਾ ਬਾਜ਼ਾਰ ਵਿਚ ਸੋਨੇ ਦੀ ਕੀਮਤ 168 ਰੁਪਏ ਦੀ ਤੇਜ਼ੀ ਨਾਲ 44,580 ਰੁਪਏ ਪ੍ਰਤੀ ਦਸ ਗ੍ਰਾਮ ਹੋ ਗਈ। ਇਹ ਜਾਣਕਾਰੀ ਐਚ.ਡੀ.ਐਫ.ਸੀ. ਸਿਕਿਓਰਟੀਜ਼ ਨੇ ਦਿੱਤੀ। ਪਿਛਲੀ ਬੰਦ ਕੀਮਤ 44,412 ਰੁਪਏ ਪ੍ਰਤੀ 10 ਗ੍ਰਾਮ ਸੀ।

ਹਾਲਾਂਕਿ ਚਾਂਦੀ ਦੀ ਕੀਮਤ 135 ਰੁਪਏ ਪ੍ਰਤੀ ਕਿਲੋਗ੍ਰਾਮ ਘਟ ਕੇ 66,706 ਰੁਪਏ ਪ੍ਰਤੀ ਕਿਲੋਗ੍ਰਾਮ ਰਹਿ ਗਈ। ਪਿਛਲੇ ਦਿਨ ਦੀ ਬੰਦ ਕੀਮਤ 66,841 ਰੁਪਏ ਪ੍ਰਤੀ ਕਿਲੋਗ੍ਰਾਮ ਸੀ। ਅੰਤਰਰਾਸ਼ਟਰੀ ਬਾਜ਼ਾਰ ਵਿਚ ਸੋਨੇ ਦਾ ਭਾਅ ਵਾਧੇ ਨਾਲ 1,741 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ ਜਦੋਂਕਿ ਚਾਂਦੀ ਲਗਭਗ 26.22 ਡਾਲਰ ਪ੍ਰਤੀ ਔਂਸ 'ਤੇ ਸਥਿਰ ਰਹੀ।

ਇਹ ਵੀ ਪੜ੍ਹੋ : ਸੋਨੂੰ ਸੂਦ 1 ਲੱਖ ਬੇਰੁਜ਼ਗਾਰਾਂ ਨੂੰ ਦੇਣਗੇ ਨੌਕਰੀ, ਨਹੀਂ ਆਵੇਗਾ ਕੋਈ ਖ਼ਰਚਾ, ਇੰਝ ਕਰੋ ਅਪਲਾਈ

ਨੋਟ- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News