ਲਗਾਤਾਰ ਚਾਰ ਦਿਨ ਟੁੱਟਣ ਤੋਂ ਬਾਅਦ ਫਿਰ ਸੰਭਲਿਆ ਸੋਨਾ, ਜਾਣੋ ਤਾਜ਼ਾ ਭਾਅ
Saturday, Sep 26, 2020 - 12:36 PM (IST)
ਨਵੀਂ ਦਿੱਲੀ — ਅੰਤਰਰਾਸ਼ਟਰੀ ਬਾਜ਼ਾਰ ਵਿਚ ਹੋਏ ਸੁਧਾਰ ਕਾਰਨ ਦਿੱਲੀ ਸਰਾਫਾ ਬਾਜ਼ਾਰ ਵਿਚ ਸ਼ੁੱਕਰਵਾਰ ਨੂੰ ਸੋਨੇ ਦੀ ਕੀਮਤ 324 ਰੁਪਏ ਚੜ੍ਹ ਕੇ 50,824 ਰੁਪਏ ਪ੍ਰਤੀ 10 ਗ੍ਰਾਮ ਰਹੀ। ਇਸ ਨੇ ਪਿਛਲੇ ਚਾਰ ਸੈਸ਼ਨਾਂ ਤੋਂ ਚਲੀ ਆ ਰਹੀ ਕੀਮਤੀ ਧਾਤਾਂ ਦੀ ਗਿਰਾਵਟ ਨੂੰ ਰੋਕ ਦਿੱਤਾ। ਐਚ.ਡੀ.ਐਫ.ਸੀ. ਸਿਕਿਓਰਟੀਜ਼ ਨੇ ਇਹ ਜਾਣਕਾਰੀ ਦਿੱਤੀ ਹੈ। ਵੀਰਵਾਰ ਨੂੰ ਸੋਨਾ 50,500 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ। ਐਚ.ਡੀ.ਐਫ.ਸੀ. ਸਕਿਓਰਟੀਜ਼ ਦੇ ਸੀਨੀਅਰ ਐਨਾਲਿਸਟ (ਕਮੋਡਿਟੀਜ਼) ਤਪਨ ਪਟੇਲ ਨੇ ਕਿਹਾ, 'ਦਿੱਲੀ ਵਿਚ 24 ਕੈਰਟ ਸੋਨੇ ਦੀ ਕੀਮਤ 324 ਰੁਪਏ ਚੜ੍ਹ ਗਈ। ਇਸ ਨਾਲ ਚਾਰ ਦਿਨਾਂ ਤੱਕ ਬਾਜ਼ਾਰ ਵਿਚ ਘਾਟੇ ਦਾ ਰੁਝਾਨ ਰੁਕ ਗਿਆ'। ਅੰਤਰਰਾਸ਼ਟਰੀ ਬਾਜ਼ਾਰ 'ਚ ਸੋਨਾ 1,873 ਡਾਲਰ ਪ੍ਰਤੀ ਔਂਸ 'ਤੇ ਮਜ਼ਬੂਤ ਰਿਹਾ ਅਤੇ ਚਾਂਦੀ 23.10 ਡਾਲਰ ਪ੍ਰਤੀ ਔਂਸ 'ਤੇ ਸਥਿਰ ਰਹੀ।
ਇਸ ਕਾਰਨ ਆਈ ਤੇਜ਼ੀ
ਪਟੇਲ ਨੇ ਕਿਹਾ ਕਿ ਡਾਲਰ ਇੰਡੈਕਸ ਦਾ ਮੁਨਾਫਾ ਯੂ.ਐਸ. ਦੇ ਉਤੇਜਕ ਪੈਕੇਜ ਦੀ ਉਮੀਦ ਦੇ ਮੱਦੇਨਜ਼ਰ ਕੁਝ ਘੱਟ ਰਿਹਾ, ਜਿਸ ਕਾਰਨ ਵੀਰਵਾਰ ਦੇ ਮੁਕਾਬਲੇ ਸੋਨੇ ਦੀਆਂ ਕੀਮਤਾਂ ਵਿਚ ਸੁਧਾਰ ਹੋਇਆ। ਮੋਤੀ ਲਾਲ ਓਸਵਾਲ ਵਿੱਤੀ ਸੇਵਾਵਾਂ ਦੇ ਉਪ-ਪ੍ਰਧਾਨ ਨਵਨੀਤ ਦਮਾਨੀ ਨੇ ਕਿਹਾ ਕਿ ਅਜੋਕੇ ਸਮੇਂ ਵਿਚ ਸੋਨਾ 57,000 ਰੁਪਏ ਦੇ ਉੱਚੇ ਪੱਧਰ ਤੋਂ 50,000 ਰੁਪਏ ਦੀ ਗਿਰਾਵਟ ਵਿਚ ਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਉਤਰਾਅ-ਚੜ੍ਹਾਅ ਆਉਣ ਵਾਲੇ ਸਮੇਂ ਵਿਚ ਵੀ ਜਾਰੀ ਰਹਿ ਸਕਦੇ ਹਨ।
ਇਹ ਵੀ ਦੇਖੋ : ਵੋਡਾਫੋਨ ਨੂੰ ਵੱਡੀ ਰਾਹਤ, ਭਾਰਤ ਸਰਕਾਰ ਖ਼ਿਲਾਫ਼ ਜਿੱਤਿਆ 20 ਹਜ਼ਾਰ ਕਰੋੜ ਦਾ ਮੁਕੱਦਮਾ
ਫਿਊਚਰਜ਼ ਵਪਾਰ 'ਚ ਗਿਰਾਵਟ
ਹਾਜਿਰ ਮੰਗ ਕਮਜ਼ੋਰ ਪੈਣ ਦੇ ਕਾਰਨ ਕਾਰੋਬਾਰੀਆਂ ਨੇ ਆਪਣੇ ਜਮ੍ਹਾ ਸੌਦੇ ਨੂੰ ਘੱਟ ਕੀਤਾ ਜਿਸ ਨਾਲ ਵਾਇਦਾ ਬਾਜ਼ਾਰ ਵਿਚ ਸੋਨਾ ਸ਼ੁੱਕਰਵਾਰ ਨੂੰ 0.2 ਫ਼ੀਸਦੀ ਦੀ ਗਿਰਾਵਟ ਨਾਲ 49,806 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ। ਨਿਊਯਾਰਕ ਵਿਚ ਸੋਨੇ ਦੀਆਂ ਕੀਮਤਾਂ 0.09 ਪ੍ਰਤੀਸ਼ਤ ਦੀ ਗਿਰਾਵਟ ਦੇ ਨਾਲ 1,875.30 ਡਾਲਰ ਪ੍ਰਤੀ ਔਂਸ 'ਤੇ ਆ ਗਈ।
ਇਹ ਵੀ ਦੇਖੋ : H1-B ਵੀਜ਼ਾ ਧਾਰਕਾਂ ਲਈ ਵੱਡਾ ਝਟਕਾ, ਅਮਰੀਕਾ ਆਪਣੇ ਨਾਗਰਿਕਾਂ ਨੂੰ ਦੇਵੇਗਾ ਸਿਖਲਾਈ
ਸੋਨਾ ਡਿਲਵਰੀ ਘਟੀ
ਐਮ.ਸੀ.ਐਕਸ. ਸੋਨੇ ਦੀ ਡਿਲਵਰੀ ਵਿਚ ਗਿਰਾਵਟ ਦੇਖੀ ਜਾ ਰਹੀ ਹੈ। ਅਕਤੂਬਰ ਡਲਿਵਰੀ ਲਈ ਸੋਨਾ 238 ਰੁਪਏ ਦੀ ਗਿਰਾਵਟ ਦੇ ਨਾਲ 49666 ਦੇ ਪੱਧਰ 'ਤੇ ਬੰਦ ਹੋਇਆ। ਦਸੰਬਰ ਡਿਲਿਵਰੀ ਵਾਲਾ ਸੋਨਾ 288 ਰੁਪਏ ਦੀ ਗਿਰਾਵਟ ਦੇ ਨਾਲ 49663 ਦੇ ਪੱਧਰ 'ਤੇ ਬੰਦ ਹੋਇਆ। ਹਾਲਾਂਕਿ ਫਰਵਰੀ 2021 ਦੀ ਡਿਲਵਰੀ ਵਾਲੇ ਸੋਨੇ 'ਚ ਤੇਜ਼ੀ ਰਹੀ। 44 ਰੁਪਏ ਦੇ ਮਾਮੂਲੀ ਵਾਧੇ ਨਾਲ ਇਹ 49788 ਦੇ ਪੱਧਰ 'ਤੇ ਬੰਦ ਹੋਇਆ ਹੈ।
ਇਹ ਵੀ ਦੇਖੋ : ਬਦਲ ਗਏ ਹਨ 'ਰਾਸ਼ਟਰੀ ਪੈਨਸ਼ਨ ਪ੍ਰਣਾਲੀ' ਦੇ ਨਿਯਮ, ਜਾਣੋ ਕੀ ਹੋਵੇਗਾ ਇਸ ਦਾ ਅਸਰ