ਆਮ ਆਦਮੀ ਦੀ ਪਹੁੰਚ ਤੋਂ ਬਹੁਤ ਦੂਰ ਹੋਇਆ ਸੋਨਾ, ਸਭ ਤੋਂ ਉੱਚੇ ਪੱਧਰ ’ਤੇ ਪਹੁੰਚਿਆ ਗੋਲਡ
Thursday, Apr 17, 2025 - 11:44 AM (IST)

ਨਵੀਂ ਦਿੱਲੀ (ਭਾਸ਼ਾ) - ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ ਅਤੇ ਲਾੜਾ-ਲਾੜੀ ਦੇ ਪਰਿਵਾਰ ਵਾਲਿਆਂ ਦੇ ਪਸੀਨੇ ਛੁੱਟ ਰਹੇ ਹਨ। ਸੋਨਾ ਮਹਿੰਗਾ ਹੋਣ ਨਾਲ ਵਿਆਹਾਂ ਦਾ ਬਜਟ ਬੁਰੀ ਤਰ੍ਹਾਂ ਵਿਗੜ ਗਿਆ ਹੈ। ਆਮ ਆਦਮੀ ਦੀ ਪਹੁੰਚ ਤੋਂ ਤਾਂ ਸੋਨਾ ਬਹੁਤ ਦੂਰ ਚਲਾ ਗਿਆ ਹੈ। ਸੋਨੇ ਦੀ ਘਰੇਲੂ ਵਾਅਦਾ ਕੀਮਤਾਂ ਨੇ ਅੱਜ ਨਵਾਂ ਰਿਕਾਰਡ ਬਣਾਇਆ ਹੈ।
ਇਹ ਵੀ ਪੜ੍ਹੋ : ਟ੍ਰੇਨ 'ਚ ਯਾਤਰਾ ਦਰਮਿਆਨ ਨਹੀਂ ਹੋਵੇਗੀ ਨਕਦੀ ਦੀ ਟੈਂਸ਼ਨ, ਚਲਦੀ Train 'ਚ ਵੀ ਮਿਲੇਗਾ Cash
ਕੌਮਾਂਤਰੀ ਕੀਮਤਾਂ ’ਚ ਤੇਜ਼ੀ ਕਾਰਨ ਘਰੇਲੂ ਮਾਰਕੀਟ ’ਚ ਵੀ ਭਾਅ ਲਗਾਤਾਰ ਵੱਧ ਰਹੇ ਹਨ । ਟੈਰਿਫ ਨੂੰ ਲੈ ਕੇ ਬੇਯਕੀਨੀ ਅਤੇ ਅਮਰੀਕਾ-ਚੀਨ ਟਰੇਡ ਵਾਰ ਦੇ ਵਧਣ ਨਾਲ ਸੋਨਾ ਸੇਫ ਹੈਵਨ ਐਸੈੱਟ ਦੇ ਰੂਪ ’ਚ ਮਜ਼ਬੂਤ ਹੋ ਰਿਹਾ ਹੈ। ਵਾਅਦਾ ਹੀ ਨਹੀਂ, ਹਾਜ਼ਰ ਮਾਰਕੀਟ ’ਚ ਵੀ ਸੋਨੇ ਦੀਆਂ ਕੀਮਤਾਂ 7ਵੇਂ ਅਸਮਾਨ ’ਤੇ ਹਨ।
ਰਾਸ਼ਟਰੀ ਰਾਜਧਾਨੀ ਦੇ ਸਰਾਫਾ ਬਾਜ਼ਾਰ ’ਚ ਸੋਨੇ ਦੀ ਕੀਮਤ 1,900 ਰੁਪਏ ਵਧ ਕੇ 98,100 ਰੁਪਏ ਪ੍ਰਤੀ 10 ਗ੍ਰਾਮ ਦੇ ਸਭ ਤੋਂ ਉੱਚੇ ਪੱਧਰ ’ਤੇ ਪਹੁੰਚ ਗਈ। ਆਲ ਇੰਡੀਆ ਸਰਾਫਾ ਫੈੱਡਰੇਸ਼ਨ ਅਨੁਸਾਰ ਸੋਨੇ ਦੀਆਂ ਕੀਮਤਾਂ ’ਚ 11 ਅਪ੍ਰੈਲ ਨੂੰ ਸਭ ਤੋਂ ਵੱਡੀ ਇਕ ਦਿਨਾ ਤੇਜ਼ੀ ਦਰਜ ਕੀਤੀ ਗਈ ਸੀ, ਜਦੋਂ ਸਥਾਨਕ ਬਾਜ਼ਾਰਾਂ ’ਚ ਇਸ ਦੀ ਕੀਮਤ 6,250 ਰੁਪਏ ਉਛਲ ਗਈ ਸੀ। ਇਸ ਸਾਲ ਹੁਣ ਤੱਕ ਸੋਨੇ ਦੀਆਂ ਕੀਮਤਾਂ ’ਚ 1 ਜਨਵਰੀ ਦੇ 79,390 ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ ਤੋਂ 18,710 ਰੁਪਏ ਜਾਂ 23.56 ਫੀਸਦੀ ਦਾ ਵਾਧਾ ਹੋਇਆ ਹੈ।
ਇਹ ਵੀ ਪੜ੍ਹੋ : 100000 ਰੁਪਏ ਤੱਕ ਪਹੁੰਚ ਜਾਵੇਗਾ ਸੋਨਾ! ਇਸ ਸਾਲ ਹੁਣ ਤੱਕ 20 ਵਾਰ ਤੋੜ ਚੁੱਕੈ ਰਿਕਾਰਡ
ਇਸ ਤੋਂ ਇਲਾਵਾ ਚਾਂਦੀ ਦੀ ਕੀਮਤ 1,300 ਰੁਪਏ ਵਧ ਕੇ 99,600 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ। ਐੱਲ. ਕੇ. ਪੀ. ਸਕਿਓਰਿਟੀਜ਼ ਦੇ ਜਿਣਸ ਅਤੇ ਮੁਦਰਾ ਦੇ ਉਪ-ਪ੍ਰਧਾਨ (ਖੋਜ ਵਿਸ਼ਲੇਸ਼ਕ) ਜਤਿਨ ਤ੍ਰਿਵੇਦੀ ਨੇ ਕਿਹਾ,‘‘ਸੋਨੇ ’ਚ ਇਕ ਵਾਰ ਫਿਰ ਜ਼ੋਰਦਾਰ ਤੇਜ਼ੀ ਆਈ।
ਕੋਟਕ ਸਕਿਓਰਿਟੀਜ਼ ਦੀ ਐਸੋਸੀਏਟ ਉਪ-ਪ੍ਰਧਾਨ (ਜਿਣਸ ਖੋਜ) ਕਾਇਨਾਤ ਚੈਨਵਾਲਾ ਨੇ ਕਿਹਾ,‘‘ਅਮਰੀਕੀ ਸਰਕਾਰ ਦੁਆਰਾ ਚੀਨ ਨੂੰ ਬਰਾਮਦ ਨਿਯਮਾਂ ਨੂੰ ਸਖਤ ਕਰਨ ਤੋਂ ਬਾਅਦ ਵਪਾਰ ਜੰਗ ਦੀਆਂ ਵਧਦੀਆਂ ਚਿੰਤਾਵਾਂ ਕਾਰਨ ਸੋਨਾ ਰਿਕਾਰਡ ਉੱਚੇ ਪੱਧਰ ’ਤੇ ਪਹੁੰਚ ਗਿਆ। ਏਬਾਂਸ ਫਾਈਨਾਂਸ਼ੀਅਲ ਸਰਵਿਸਿਜ਼ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਚਿੰਤਨ ਮਹਿਤਾ ਅਨੁਸਾਰ ਸੋਨੇ ਦੀਆਂ ਕੀਮਤਾਂ ਰਿਕਾਰਡ ਉਚਾਈ ’ਤੇ ਪਹੁੰਚ ਗਈਆਂ ਕਿਉਂਕਿ ਅਮਰੀਕੀ ਡਾਲਰ ਸੂਚਕ ਅੰਕ 100 ਅੰਕ ਤੋਂ ਹੇਠਾਂ ਡਿੱਗ ਗਿਆ, ਜੋ 3 ਸਾਲ ਦੇ ਹੇਠਲੇ ਪੱਧਰ ਦੇ ਕਰੀਬ ਹੈ।
ਇਹ ਵੀ ਪੜ੍ਹੋ : ਪਿਛਲੇ ਸਾਰੇ ਰਿਕਾਰਡ ਤੋੜਦਿਆ Gold ਪਹੁੰਚਿਆ ਨਵੇਂ ਸਿਖ਼ਰਾਂ 'ਤੇ, ਜਾਣੋ ਅੱਜ ਦੇ ਭਾਅ
ਐੱਮ. ਸੀ. ਐੱਕਸ. ’ਤੇ ਸੋਨੇ ਦਾ ਭਾਅ
ਮਲਟੀ ਕਮੋਡਿਟੀ ਐਕਸਚੇਂਜ (ਐੱਮ. ਸੀ. ਐੱਕਸ.) ’ਤੇ ਸੋਨੇ ਦੀ ਕੀਮਤ ’ਚ ਜ਼ਬਰਦਸਤ ਤੇਜ਼ੀ ਦੇਖਣ ਨੂੰ ਮਿਲੀ ਹੈ। ਬੁੱਧਵਾਰ ਨੂੰ ਸਮਾਚਾਰ ਲਿਖੇ ਜਾਣ ਤੱਕ ਐੱਮ. ਸੀ. ਐੱਕਸ. ’ਤੇ 5 ਜੂਨ 2025 ਦੀ ਡਲਿਵਰੀ ਵਾਲਾ ਸੋਨਾ 2.03 ਫੀਸਦੀ ਦਾ ਵਾਧਾ ਲੈ ਕੇ 95,352 ਰੁਪਏ ਪ੍ਰਤੀ 10 ਗ੍ਰਾਮ ’ਤੇ ਪਹੁੰਚ ਗਿਆ।
ਸੋਨੇ ਦੇ ਨਾਲ ਹੀ ਚਾਂਦੀ ਦੀਆਂ ਕੀਮਤਾਂ ’ਚ ਵੀ ਜ਼ਬਰਦਸਤ ਤੇਜ਼ੀ ਦੇਖਣ ਨੂੰ ਮਿਲੀ ਹੈ । ਐੱਮ. ਸੀ. ਐੱਕਸ. ’ਤੇ 5 ਮਈ 2025 ਦੀ ਡਲਿਵਰੀ ਵਾਲੀ ਚਾਂਦੀ ਸਮਾਚਾਰ ਲਿਖੇ ਜਾਣ ਤੱਕ 2.12 ਫੀਸਦੀ ਦੇ ਵਾਧੇ ਨਾਲ 96,784 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਪਹੁੰਚ ਗਈ।
ਇਹ ਵੀ ਪੜ੍ਹੋ : 2 ਲੱਖ ਰੁਪਏ ਤੋਂ ਮਹਿੰਗਾ ਹੋ ਜਾਵੇਗਾ 10 ਗ੍ਰਾਮ ਸੋਨਾ, ਕੀਮਤਾਂ ਬਾਰੇ ਆਈ ਹੈਰਾਨ ਕਰਨ ਵਾਲੀ ਰਿਪੋਰਟ
ਸੋਨੇ-ਚਾਂਦੀ ਦਾ ਕੌਮਾਂਤਰੀ ਭਾਅ
ਸੋਨੇ ਦੀਆਂ ਕੌਮਾਂਤਰੀ ਕੀਮਤਾਂ ’ਚ ਭਾਰੀ ਤੇਜ਼ੀ ਦੇਖਣ ਨੂੰ ਮਿਲੀ ਹੈ। ਕਮੋਡਿਟੀ ਮਾਰਕੀਟ ਯਾਨੀ ਕਾਮੈਕਸ ’ਤੇ ਸੋਨੇ ਦਾ ਕੌਮਾਂਤਰੀ ਭਾਅ 2.56 ਫੀਸਦੀ ਦੇ ਵਾਧੇ ਨਾਲ 3,323.20 ਡਾਲਰ ਪ੍ਰਤੀ ਔਂਸ ’ਤੇ ਟਰੇਡ ਕਰਦਾ ਵਿਖਾਈ ਦਿੱਤਾ। ਉਥੇ ਹੀ, ਗੋਲਡ ਸਪਾਟ 2.28 ਫੀਸਦੀ ਜਾਂ 73.72 ਡਾਲਰ ਦਾ ਵਾਧਾ ਲੈ ਕੇ 3,304 ਡਾਲਰ ਪ੍ਰਤੀ ਔਂਸ ’ਤੇ ਟਰੇਡ ਕਰਦਾ ਵਿਖਿਆ।
ਕਿਉਂ ਵਧ ਰਹੇ ਸੋਨੇ ਦੇ ਭਾਅ?
ਜਦੋਂ ਵੀ ਕੌਮਾਂਤਰੀ ਅਰਥਵਿਵਸਥਾ ’ਚ ਸੁਸਤੀ ਆਉਂਦੀ ਹੈ, ਭੂ-ਰਾਜਨੀਤਕ ਤਣਾਅ ਪੈਦਾ ਹੁੰਦੇ ਹਨ, ਕੌਮਾਂਤਰੀ ਵਪਾਰ ’ਤੇ ਕੋਈ ਸੰਕਟ ਆਉਂਦਾ ਹੈ ਜਾਂ ਦੁਨੀਆ ਦੇ ਸਾਹਮਣੇ ਕੋਈ ਨਵੀਂ ਸਮੱਸਿਆ ਆਉਂਦੀ ਹੈ, ਤਾਂ ਸੋਨਾ ਸੇਫ ਹੈਵਨ ਦੇ ਰੂਪ ’ਚ ਮਜ਼ਬੂਤ ਹੋਣ ਲੱਗਦਾ ਹੈ। ਇਨ੍ਹਾਂ ਹਾਲਾਤ ’ਚ ਨਿਵੇਸ਼ਕ ਅਤੇ ਕੇਂਦਰੀ ਬੈਂਕ ਸੋਨੇ ਦੀ ਵੱਡੀ ਖਰੀਦਦਾਰੀ ਕਰਦੇ ਹਨ, ਜਿਸ ਨਾਲ ਸੋਨੇ ਦੇ ਭਾਅ ਵਧਦੇ ਹਨ।
ਇਸ ਸਮੇਂ ਕੌਮਾਂਤਰੀ ਵਪਾਰ ਦੇ ਸਾਹਮਣੇ ਟੈਰਿਫ ਦੇ ਰੂਪ ’ਚ ਇਕ ਨਵੀਂ ਚੁਣੌਤੀ ਸਾਹਮਣੇ ਆਈ ਹੈ। ਟੈਰਿਫ ਨੂੰ ਲੈ ਕੇ ਬੇਯਕੀਨੀ ਦਾ ਮਾਹੌਲ ਹੈ ਅਤੇ ਯੂ. ਐੱਸ.-ਚੀਨ ’ਚ ਟਰੇਡ ਵਾਰ ਵਧ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8