ਸੋਨੇ ''ਚ ਗਿਰਾਵਟ, 10 ਗ੍ਰਾਮ ਦੀ ਕੀਮਤ 11,800 ਰੁ: ਘਟੀ, ਜਾਣੋ ਮੁੱਲ

03/08/2021 5:02:44 PM

ਨਵੀਂ ਦਿੱਲੀ- ਸੋਨੇ ਦੀ ਕੀਮਤ ਹੋਰ ਘੱਟੀ ਗਈ ਹੈ। ਇਹ ਹੁਣ ਰਿਕਾਰਡ ਉੱਚ ਪੱਧਰ ਤੋਂ ਲਗਭਗ 11,800 ਰੁਪਏ ਥੱਲ੍ਹੇ ਉਤਰ ਚੁੱਕੀ ਹੈ। ਸੋਮਵਾਰ ਨੂੰ ਐੱਮ. ਸੀ. ਐਕਸ. 'ਤੇ ਸੋਨੇ ਦੀ ਕੀਮਤ ਕਾਰੋਬਾਰ ਦੌਰਾਨ 288 ਰੁਪਏ ਡਿੱਗ ਕੇ 44,395 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਆ ਗਈ। ਇਸ ਤੋਂ ਪਹਿਲਾਂ ਸਵੇਰ ਦੇ ਕਾਰੋਬਾਰ ਦੌਰਾਨ ਬਹੁਮੁੱਲੀ ਧਾਤਾਂ ਦੀ ਕੀਮਤ ਵਿਚ ਤੇਜ਼ੀ ਦੇਖਣ ਨੂੰ ਮਿਲ ਰਹੀ ਸੀ।

ਪਿਛਲੇ ਸੈਸ਼ਨ ਵਿਚ ਸੋਨੇ ਦੀ ਕੀਮਤ 44,683 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਬੰਦ ਹੋਈ ਸੀ। ਉੱਥੇ ਹੀ, ਚਾਂਦੀ ਇਸ ਦੌਰਾਨ 286 ਰੁਪਏ ਚੜ੍ਹ ਕੇ 65,889 ਰੁਪਏ ਪ੍ਰਤੀ ਕਿਲੋਗ੍ਰਮ 'ਤੇ ਪਹੁੰਚ ਗਈ।

ਇਹ ਵੀ ਪੜ੍ਹੋ- ਸਰਕਾਰ ਵੱਲੋਂ ਵੱਡੀ ਘੋਸ਼ਣਾ, ਪੁਰਾਣੀ ਕਾਰ ਦੇ ਬਦਲੇ ਨਵੀਂ 'ਤੇ ਮਿਲੇਗੀ ਇੰਨੀ ਛੋਟ

ਉੱਥੇ ਹੀ, ਭਾਰਤੀ ਕਰੰਸੀ ਦੀ ਗੱਲ ਕਰੀਏ ਤਾਂ ਅੱਜ ਇਹ ਅਮਰੀਕੀ ਡਾਲਰ ਦੇ ਮੁਕਾਬਲੇ 23 ਪੈਸੇ ਟੁੱਟ ਕੇ 73.25 ਦੇ ਪੱਧਰ 'ਤੇ ਬੰਦ ਹੋਈ ਹੈ। ਗਲੋਬਲ ਪੱਧਰ 'ਤੇ ਸੋਨੇ ਦੀ ਕੀਮਤ 10 ਡਾਲਰ ਡਿੱਗ ਕੇ 1,687 ਡਾਲਰ ਪ੍ਰਤੀ ਔਂਸ 'ਤੇ ਆ ਗਈ, ਜਦੋਂ ਕਿ ਇਸ ਦੌਰਾਨ 25.27 ਡਾਲਰ ਪ੍ਰਤੀ ਔਂਸ ਦੇ ਆਸਪਾਸ ਰਹੀ। ਇੰਡਸਟਰੀ ਦੇ ਅਧਿਕਾਰੀਆਂ ਮੁਤਾਬਕ, ਸੋਨੇ ਦੀਆਂ ਕੀਮਤਾਂ ਘੱਟ ਕੇ ਲਗਭਗ 44,000 ਰੁਪਏ ਪ੍ਰਤੀ 10 ਗ੍ਰਾਮ 'ਤੇ ਆਉਣ ਨਾਲ ਗਹਿਣਿਆਂ ਦੀ ਮੰਗ ਵਿਚ ਵਾਧਾ ਹੋਇਆ ਹੈ। ਹਾਲਾਂਕਿ, ਨਿਵੇਸ਼ ਦੀ ਮੰਗ ਘਟੀ ਹੈ ਕਿਉਂਕਿ ਨਿਵੇਸ਼ਕ ਬਿਹਤਰ ਰਿਟਰਨ ਦੀ ਉਮੀਦ ਵਿਚ ਇਕੁਇਟੀ ਬਾਜ਼ਾਰਾਂ ਵਿਚ ਫੰਡ ਪਾਰਕ ਕਰ ਰਹੇ ਹਨ। ਉੱਥੇ ਹੀ, ਐੱਚ. ਡੀ. ਐੱਫ. ਸੀ. ਸਕਿਓਰਿਟੀਜ਼ ਮੁਤਾਬਕ, ਦਿੱਲੀ ਸਰਾਫਾ ਬਾਜ਼ਾਰ ਵਿਚ ਅੱਜ ਸੋਨੇ ਦੀ ਕੀਮਤ 122 ਰੁਪਏ ਘੱਟ ਕੇ 44,114 ਰੁਪਏ ਪ੍ਰਤੀ ਦਸ ਗ੍ਰਾਮ ਰਹੀ।

ਇਹ ਵੀ ਪੜ੍ਹੋ- ਪੈਟਰੋਲ, ਡੀਜ਼ਲ ਨੂੰ ਲੈ ਕੇ ਲੱਗ ਸਕਦੈ ਜ਼ੋਰ ਦਾ ਝਟਕਾ, 70 ਡਾਲਰ 'ਤੇ ਬ੍ਰੈਂਟ

ਸੋਨੇ 'ਚ ਗਿਰਾਵਟ ਦੇ ਰੁਖ਼ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ


Sanjeev

Content Editor

Related News