ਸੋਨਾ 'ਚ 5ਵੇਂ ਦਿਨ ਗਿਰਾਵਟ, 1,300 ਰੁ: ਡਿੱਗਾ, ਇੰਨੀ ਹੋਈ 10 ਗ੍ਰਾਮ ਦੀ ਕੀਮਤ
Wednesday, Apr 28, 2021 - 10:38 AM (IST)
ਨਵੀਂ ਦਿੱਲੀ- ਭਾਰਤੀ ਬਾਜ਼ਾਰਾਂ ਵਿਚ ਸੋਨੇ ਦੀਆਂ ਕੀਮਤਾਂ ਵਿਚ ਲਗਾਤਾਰ ਪੰਜਵੇਂ ਦਿਨ ਗਿਰਾਵਟ ਜਾਰੀ ਹੈ। ਇਸ ਦੌਰਾਨ ਸੋਨੇ ਵਿਚ ਤਕਰੀਬਨ 1,300 ਰੁਪਏ ਦੀ ਗਿਰਾਵਟ ਆ ਚੁੱਕੀ ਹੈ। ਮਲਟੀ ਕਮੋਡਿਟੀ ਐਕਸਚੇਂਜ (ਐੱਮ. ਸੀ. ਐਕਸ.) 'ਤੇ ਸੋਨੇ ਦੀ ਕੀਮਤ 0.32 ਫ਼ੀਸਦੀ ਡਿੱਗ ਕੇ 47,151 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਆ ਗਈ, ਜਦੋਂ ਕਿ ਚਾਂਦੀ ਇਸ ਦੌਰਾਨ 0.9 ਫ਼ੀਸਦੀ ਡਿੱਗ ਕੇ 69,603 ਰੁਪਏ ਪ੍ਰਤੀ ਕਿਲੋ 'ਤੇ ਕਾਰੋਬਾਰ ਕਰ ਰਹੀ ਸੀ।
ਪਿਛਲੇ ਸੈਸ਼ਨ ਵਿਚ ਸੋਨੇ ਵਿਚ 0.35 ਫ਼ੀਸਦੀ ਗਿਰਾਵਟ ਆਈ ਸੀ। ਉੱਥੇ ਹੀ, ਪਿਛਲੇ ਸੈਸ਼ਨ ਵਿਚ ਚਾਂਦੀ 0.3 ਫ਼ੀਸਦੀ ਮਜਬੂਤ ਹੋਈ ਸੀ।
ਇਹ ਵੀ ਪੜ੍ਹੋ- ਇੰਤਜ਼ਾਰ ਖ਼ਤਮ, ਮਈ ਅੰਤ ਤੱਕ ਭਾਰਤ 'ਚ ਆ ਜਾਏਗਾ ਵਿਦੇਸ਼ੀ ਕੋਰੋਨਾ ਟੀਕਾ
ਸੋਨਾ ਬੀਤੇ ਹਫ਼ਤੇ 48,400 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚਣ ਪਿੱਛੋਂ ਗਲੋਬਲ ਬਾਜ਼ਾਰਾਂ ਤੋਂ ਕਮਜ਼ੋਰ ਰੁਝਾਨਾਂ ਕਾਰਨ ਡਿੱਗਾ ਹੈ। ਡਾਲਰ ਇੰਡੈਕਸ ਵਿਚ ਮਜਬੂਤੀ ਅਤੇ ਯੂ. ਐੱਸ. ਬਾਂਡ ਦਾ ਰਿਟਰਨ ਚੜ੍ਹਨ ਕਾਰਨ ਕੌਮਾਂਤਰੀ ਬਾਜ਼ਾਰਾਂ ਵਿਚ ਸੋਨਾ ਅੱਜ ਡਿੱਗਾ ਹੈ। ਇਸ ਦੇ ਨਾਲ ਹੀ ਨਿਵੇਸ਼ਕ ਯੂ. ਐੱਸ. ਫੈਡਰਲ ਰਿਜ਼ਰਵ ਦੀ ਅੱਜ ਸਮਾਪਤ ਹੋਣ ਵਾਲੀ ਦੋ ਦਿਨਾਂ ਬੈਠਕ ਤੋਂ ਨੀਤੀਗਤ ਸੰਕੇਤਾਂ ਦੀ ਉਡੀਕ ਵਿਚ ਹਨ। ਕੌਮਾਂਤਰੀ ਬਾਜ਼ਾਰ ਵਿਚ ਸੋਨਾ ਤਕਰੀਬਨ 8 ਡਾਲਰ ਯਾਨੀ 0.4 ਫ਼ੀਸਦੀ ਡਿੱਗ ਕੇ 1,770 ਡਾਲਰ ਪ੍ਰਤੀ ਔਸ, ਜਦੋਂ ਕਿ ਚਾਂਦੀ 1.2 ਫ਼ੀਸਦੀ ਦੀ ਗਿਰਾਵਟ ਨਾਲ 26 ਡਾਲਰ ਪ੍ਰਤੀ ਔਂਸ 'ਤੇ ਟ੍ਰੇਡ ਕਰ ਰਹੇ ਸਨ। ਉੱਥੇ ਹੀ, ਬੀਤੇ ਦਿਨ ਦਿੱਲੀ ਸਰਾਫਾ ਬਾਜ਼ਾਰ ਵਿਚ ਸੋਨੇ ਦੀ ਕੀਮਤ 46,906 ਰੁਪਏ ਪ੍ਰਤੀ ਦਸ ਗ੍ਰਾਮ ਰਹੀ ਅਤੇ ਚਾਂਦੀ 67,890 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ।
ਇਹ ਵੀ ਪੜ੍ਹੋ- ਚੰਡੀਗੜ੍ਹ, ਲੁਧਿਆਣਾ ਸਣੇ 19 ਸ਼ਹਿਰਾਂ ਦੇ ਲੋਕਾਂ ਨੂੰ HDFC ਬੈਂਕ ਦੀ ਵੱਡੀ ਸੌਗਾਤ
►ਸੋਨੇ 'ਤੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਇ