10 ਗ੍ਰਾਮ ਸੋਨਾ 52 ਹਜ਼ਾਰ ਦੇ ਨਜ਼ਦੀਕ, ਚਾਂਦੀ 71 ਹਜ਼ਾਰ ਰੁਪਏ ਤੋਂ ਪਾਰ

Wednesday, Jan 06, 2021 - 04:07 PM (IST)

ਮੁੰਬਈ- ਵਿਦੇਸ਼ਾਂ ਵਿਚ ਦੋਹਾਂ ਬਹੁਮੁੱਲੀ ਧਾਤਾਂ ਵਿਚ ਤੇਜ਼ੀ ਦੇ ਮੱਦੇਨਜ਼ਰ ਘਰੇਲੂ ਵਾਇਦਾ ਬਾਜ਼ਾਰ ਵਿਚ ਵੀ ਬੁੱਧਵਾਰ ਨੂੰ ਲਗਾਤਾਰ ਤੀਜੇ ਦਿਨ ਸੋਨੇ-ਚਾਂਦੀ ਦੀ ਚਮਕ ਵੱਧ ਗਈ। ਮਲਟੀ ਕਮੋਡਿਟੀ ਐਕਸਚੇਂਜ (ਐੱਮ. ਸੀ. ਐਕਸ.) 'ਤੇ ਸੋਨਾ 129 ਰੁਪਏ ਦੀ ਮਜਬੂਤੀ ਨਾਲ 51,849 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਿਆ। ਪਿਛਲੇ ਕਾਰੋਬਾਰੀ ਸੈਸ਼ਨ ਵਿਚ ਇਹ 51,720 ਰੁਪਏ ਪ੍ਰਤੀ ਗ੍ਰਾਮ 'ਤੇ ਸੀ।

ਉੱਥੇ ਹੀ, ਚਾਂਦੀ ਇਸ ਦੌਰਾਨ 552 ਰੁਪਏ ਚੜ੍ਹ ਕੇ 71,414 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ, ਜੋ ਪਿਛਲੇ ਸੈਸ਼ਨ ਵਿਚ 70,858 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਸੀ। ਪਿਛਲੇ ਦੋ ਕਾਰੋਬਾਰੀ ਸੈਸ਼ਨ ਵਿਚ ਸੋਨਾ 1,500 ਰੁਪਏ ਪ੍ਰਤੀ ਦਸ ਗ੍ਰਾਮ ਮਹਿੰਗਾ ਹੋ ਚੁੱਕਾ ਹੈ।

ਕੌਮਾਂਤਰੀ ਬਾਜ਼ਾਰ ਵਿਚ ਸੋਨਾ 0.3 ਫ਼ੀਸਦੀ ਦੀ ਤੇਜ਼ੀ ਨਾਲ 1,960 ਡਾਲਰ ਪ੍ਰਤੀ ਔਂਸ 'ਤੇ ਸੀ, ਜਦੋਂ ਕਿ ਚਾਂਦੀ 1.2 ਫ਼ੀਸਦੀ ਦੀ ਚਮਕ ਨਾਲ 27.98 ਡਾਲਰ ਔਂਸ 'ਤੇ ਸੀ। 2020 ਵਿਚ ਤਕਰੀਬਨ 25 ਫ਼ੀਸਦੀ ਦੀ ਤੇਜ਼ੀ ਦਰਜ ਕਰਨ ਤੋਂ ਬਾਅਦ ਵਿਸ਼ਵ ਦੇ ਕੁਝ ਹਿੱਸਿਆਂ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਵਧਣ ਕਾਰਨ ਸੋਨੇ ਦੀਆਂ ਕੀਮਤਾਂ ਨੂੰ ਤਾਜ਼ਾ ਸਮਰਥਨ ਮਿਲ ਰਿਹਾ ਹੈ। ਟੀਕਾਕਰਨ ਸ਼ੁਰੂ ਹੋਣ ਵਿਚਕਾਰ ਕੋਵਿਡ-19 ਦੇ ਮਾਮਲੇ ਵਧਣ ਕਾਰਨ ਕਈ ਦੇਸ਼ਾਂ ਵਿਚ ਤਾਲਾਬੰਦੀ ਲਾਈ ਜਾ ਰਹੀ ਹੈ। ਹਾਲ ਹੀ ਵਿਚ ਯੂ. ਕੇ. ਨੇ ਰਾਸ਼ਟਰ ਪੱਧਰੀ ਤਾਲਾਬੰਦੀ ਲਾਈ ਹੈ। ਯੂ. ਕੇ. ਵਿਚ ਇਹ ਤੀਜੀ ਵਾਰ ਹੈ ਜਦੋਂ ਕੋਰੋਨਾ ਮਹਾਮਾਰੀ ਕਾਰਨ ਤਾਲਾਬੰਦੀ ਲਾਉਣੀ ਪਈ ਹੈ। ਨਵੇਂ ਕੋਰੋਨਾ ਸਟ੍ਰੇਨ ਦੀ ਵਜ੍ਹਾ ਨਾਲ ਬ੍ਰਿਟੇਨ ਵਿਚ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਕੋਰੋਨਾ ਵਾਇਰਸ ਕਾਰਨ ਕਈ ਦੇਸ਼ਾਂ ਵਿਚ ਤਾਲਾਬੰਦੀ ਫਿਰ ਲੱਗਣ ਕਾਰਨ ਆਰਥਿਕਤਾ ਵਿਚ ਤੇਜ਼ੀ ਦੇ ਸੁਧਾਰ ਮੱਧਣ ਪੈਣ ਕਾਰਨ ਕੌਮਾਂਤਰੀ ਬਾਜ਼ਾਰ ਵਿਚ ਸੋਨਾ ਚੜ੍ਹਿਆ ਹੈ, ਜਿਸ ਦਾ ਅਸਰ ਘਰੇਲੂ ਕੀਮਤਾਂ 'ਤੇ ਵੀ ਦੇਖਣ ਨੂੰ ਮਿਲ ਰਿਹਾ ਹੈ।


Sanjeev

Content Editor

Related News