ਸਾਲ 2023 ''ਚ ਅਸਮਾਨੀ ਪੁੱਜੀਆਂ ਸੋਨੇ ਦੀਆਂ ਕੀਮਤਾਂ, ਮੰਗ ''ਚ ਆਈ 5 ਫ਼ੀਸਦੀ ਦੀ ਗਿਰਾਵਟ
Wednesday, Jan 31, 2024 - 05:11 PM (IST)
ਮੁੰਬਈ (ਭਾਸ਼ਾ)– ਸੋਨੇ ਦੀਆਂ ਕੀਮਤਾਂ ਵਧਣ ਕਾਰਨ ਇਸ ਦੀ ਮੰਗ ਘਟ ਗਈ। ਸਾਲ 2023 ਦੌਰਾਨ ਕੁੱਲ 4,448 ਟਨ ਸੋਨੇ ਦੀ ਖਪਤ ਹੋਈ। ਇਹ ਇਕ ਸਾਲ ਪਹਿਲਾਂ ਮਤਲਬ ਕਿ ਸਾਲ 2022 ਦੇ ਮੁਕਾਬਲੇ 5 ਫ਼ੀਸਦੀ ਘੱਟ ਹੈ। ਇਸ ਵਿਚ ਓਵਰ ਦਿ ਕਾਊਂਟਰ ਜਾਂ ਓ. ਟੀ. ਸੀ. ਰਾਹੀਂ ਸੋਨੇ ਦੀ ਵਿਕਰੀ ਦਾ ਅੰਕੜਾ ਸ਼ਾਮਲ ਨਹੀਂ ਹੈ। ਜੇ ਇਸ ਵਿਚ ਓ. ਟੀ. ਸੀ. ਅਤੇ ਹੋਰ ਸ੍ਰੋਤ ਰਾਹੀਂ ਸੋਨੇ ਦੀ ਵਿਕਰੀ ਦੇ ਅੰਕੜਿਆਂ ਨੂੰ ਜੋੜ ਦਿੱਤਾ ਜਾਵੇ ਤਾਂ ਇਹ 4899 ਟਨ ਹੋ ਜਾਂਦਾ ਹੈ। ਦੱਸ ਦੇਈਏ ਕਿ ਇਹ ਰਿਪੋਰਟ ਵਰਲਡ ਗੋਲਡ ਕੌਂਸਲ (ਡਬਲਯੂ. ਜੀ. ਸੀ.) ਦੀ ਹੈ। ਸਾਲ 2023 ਦੌਰਾਨ ਖਾਣਾਂ ਤੋਂ ਸੋਨਾ ਮੁਕਾਬਲਤਨ ਸਥਿਰ ਰਿਹਾ। ਹਾਲਾਂਕਿ ਇਸ ਦੌਰਾਨ ਕੁੱਲ ਸੋਨੇ ਦੇ ਉਤਪਾਦਨ ਵਿਚ ਸਿਰਫ਼ 1 ਫ਼ੀਸਦੀ ਦਾ ਵਾਧਾ ਹੋਇਆ ਪਰ ਇਸ ਵਿਚ 9 ਫ਼ੀਸਦੀ ਦਾ ਵਾਧਾ ਤਾਂ ਸਿਰਫ਼ ਰਿਸਾਈਕਲਡ ਸੋਨੇ ਨਾਲ ਹੋਇਆ ਹੈ। ਇਸ ਤਰ੍ਹਾਂ ਕੁੱਲ ਸੋਨੇ ਦੀ ਸਪਲਾਈ 3 ਫ਼ੀਸਦੀ ਵਧੀ ਹੈ।
ਇਹ ਵੀ ਪੜ੍ਹੋ - Budget 2024: ਬਜਟ ਤੋਂ ਪਹਿਲਾਂ ਕੇਂਦਰ ਸਰਕਾਰ ਦਾ ਵੱਡਾ ਐਲਾਨ, ਸਸਤੇ ਹੋ ਸਕਦੇ ਹਨ ਮੋਬਾਈਲ ਫੋਨ
ਸਾਲ 2022 ’ਚ ਕਿਉਂ ਵਿਕਿਆ ਸੀ ਜ਼ਿਆਦਾ ਸੋਨਾ
ਡਬਲਯੂ. ਜੀ.ਸੀ. ਮੁਤਾਬਕ ਸਾਲ 2022 ਦੌਰਾਨ ਕੇਂਦਰੀ ਬੈਂਕਾਂ ਰਾਹੀਂ ਸੋਨੇ ਦੀ ਖਰੀਦਦਾਰੀ ਦਾ ਸਿਲਸਿਲਾ ਜਾਰੀ ਰਿਹਾ ਸੀ। ਇਸ ਕਾਰਨ ਉਸ ਸਾਲ ਸੋਨੇ ਦੀ ਮੰਗ 1037 ਟਨ ਤੱਕ ਪੁੱਜ ਗਈ ਸੀ। ਇਹ ਦੂਜੀ ਸਭ ਤੋਂ ਵੱਧ ਵਿਕਰੀ ਸੀ। ਇਸ ਤੋਂ ਇਕ ਸਾਲ ਪਹਿਲਾਂ ਸਾਲ 2022 ਦੇ ਮੁਕਾਬਲੇ ਵੀ 45 ਟਨ ਜ਼ਿਆਦਾ ਸੋਨਾ ਵਿਕਿਆ ਸੀ।
ਇਹ ਵੀ ਪੜ੍ਹੋ - Budget 2024 : 1 ਫਰਵਰੀ ਨੂੰ ਸਰਕਾਰੀ ਕਰਮਚਾਰੀਆਂ ਨੂੰ ਮਿਲ ਸਕਦੀਆਂ ਨੇ 3 ਵੱਡੀਆਂ ਖ਼ੁਸ਼ਖ਼ਬਰੀਆਂ!
ਈ. ਟੀ. ਐੱਫ. ਨੇ ਵਿਗਾੜੀ ਖੇਡ
ਬੀਤੇ ਸਾਲ ਓ. ਟੀ. ਸੀ. ਅਤੇ ਕੇਂਦਰੀ ਬੈਂਕਾਂ ਦੀ ਮਜ਼ਬੂਤ ਮੰਗ ਦੇ ਬਾਵਜੂਦ ਐਕਸਚੇਂਜ ਟ੍ਰੇਡੇਡ ਫੰਡ ਜਾਂ ਈ. ਟੀ. ਐੱਫ. ਤੋਂ ਆਊਟਫਲੋ ਜਾਰੀ ਰਿਹਾ। ਇਸ ਕਾਰਨ ਲਗਾਤਾਰ 3 ਸਾਲ ਦੌਰਾਨ 244 ਟਨ ਸੋਨੇ ਦੀ ਮੰਗ ਵਿਚ ਗਿਰਾਵਟ ਆਈ। ਇਸ ਸਾਲ ਸੋਨੇ ਦੇ ਬਾਰ ਅਤੇ ਸਿੱਕਿਆਂ ਦੀ ਮੰਗ ਵੀ ਘੱਟ ਹੋ ਗਈ। ਇਸ ਸੈਗਮੈਂਟ ’ਚ ਸਾਲਾਨਾ ਆਧਾਰ ’ਤੇ ਦੇਖੀਏ ਤਾਂ ਮੰਗ ਵਿਚ ਓਵਰਆਲ 3 ਫ਼ੀਸਦੀ ਦੀ ਗਿਰਾਵਟ ਹੋਈ ਹੈ। ਹਾਲਾਂਕਿ ਇਸੇ ਦੌਰਾਨ ਯੂਰਪੀ ਮੰਗ ਵਿਚ ਸਾਲ-ਦਰ-ਸਾਲ 59 ਫ਼ੀਸਦੀ ਦੀ ਗਿਰਾਵਟ ਜਾਰੀ ਰਹੀ। ਇਸ ਗਿਰਾਵਟ ਦੀ ਭਰਪਾਈ ਚੀਨ ਵਿਚ ਮਜ਼ਬੂਤ ਪੋਸਟ-ਕੋਵਿਡ ਰਿਕਵਰੀ ਨਾਲ ਹੋਈ, ਜਿੱਥੇ ਸਾਲਾਨਾ ਮੰਗ 28 ਫ਼ੀਸਦੀ ਵਧ ਕੇ 280 ਟਨ ਤੱਕ ਪੁੱਜ ਗਈ।
ਇਹ ਵੀ ਪੜ੍ਹੋ - ਬਜਟ ਤੋਂ ਪਹਿਲਾਂ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਜ਼ਬਰਦਸਤ ਵਾਧਾ, 62480 ਰੁਪਏ ਹੋਇਆ ਸੋਨਾ
ਭਾਰਤ ਦੇ ਮੁਕਾਬਲੇ ਚੀਨ ’ਚ ਵਧੀ ਗਹਿਣਿਆਂ ਦੀ ਮੰਗ
ਇਸ ਸਾਲ ਸੋਨੇ ਦੀਆਂ ਰਿਕਾਰਡ ਹਾਈ ਕੀਮਤਾਂ ਰਹੀਆਂ ਹਨ। ਇਸ ਦੇ ਬਾਵਜੂਦ ਗਹਿਣਾ ਬਾਜ਼ਾਰ ਜ਼ਿਕਰਯੋਗ ਤੌਰ ’ਤੇ ਲਚਕੀਲਾ ਸਾਬਤ ਹੋਇਆ, ਕਿਉਂਕਿ ਸਾਲ-ਦਰ-ਸਾਲ ਮੰਗ ਵਿਚ 3 ਟਨ ਦਾ ਵਾਧਾ ਹੋਇਆ। ਇਸ ਵਿਚ ਚੀਨ ਨੇ ਇਕ ਅਹਿਮ ਭੂਮਿਕਾ ਨਿਭਾਈ। ਉੱਥੇ ਇਸ ਦੌਰਾਨ ਸੋਨੇ ਦੀ ਮੰਗ ਵਿਚ 17 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ। ਹਾਲਾਂਕਿ ਇਸ ਸਾਲ ਭਾਰਤ ਵਿਚ ਗਹਿਣਿਆਂ ਦੀ ਮੰਗ ਵਿਚ 9 ਫ਼ੀਸਦੀ ਦੀ ਕਮੀ ਹੋਈ ਸੀ ਪਰ ਉਸ ਦੀ ਭਰਪਾਈ ਚੀਨ ਨੇ ਕਰ ਦਿੱਤੀ।
ਇਹ ਵੀ ਪੜ੍ਹੋ - Budget Session: ਸੰਸਦ 'ਚ ਬੋਲੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ, ਕਿਹਾ-ਰਾਮ ਮੰਦਰ ਦਾ ਸੁਫ਼ਨਾ ਹੋਇਆ ਸਾਕਾਰ
10 ਸਾਲਾਂ ਦੀ ਮੂਵਿੰਗ ਐਵਰੇਜ ਮੁਤਾਬਕ ਬਿਹਤਰ ਰਹੀ ਮੰਗ
ਵਰਲਡ ਗੋਲਡ ਕੌਂਸਲ ਦੇ ਸੀਨੀਅਰ ਮਾਰਕੀਟ ਐਨਾਲਿਸਟ ਲੁਇਸ ਸਟ੍ਰੀਟ ਨੇ ਅੱਜ ਇੱਥੇ ਰਿਪੋਰਟ ਜਾਰੀ ਕਰਦੇ ਹੋਏ ਦੱਸਿਆ ਕਿ ਉਂਝ ਤਾਂ ਸਾਲ 2023 ਵਿਚ ਇਕ ਸਾਲ ਪਹਿਲਾਂ ਦੇ ਮੁਕਾਬਲੇ ਘੱਟ ਸੋਨਾ ਵਿਕਿਆ ਪਰ ਜੇ 10 ਸਾਲ ਦੀ ਮੂਵਿੰਗ ਐਵਰੇਜ ਨੂੰ ਦੇਖਿਆ ਜਾਵੇ ਤਾਂ ਇਹ ਮੰਗ ਉਸ ਤੋਂ ਕਾਫੀ ਬਿਹਤਰ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਾਲ 2024 ਵਿਚ ਇਸ ਵਿਚ ਵਾਧਾ ਹੋਵੇਗਾ।
ਇਹ ਵੀ ਪੜ੍ਹੋ - SpiceJet ਦਾ ਧਮਾਕੇਦਾਰ ਆਫ਼ਰ, ਸਿਰਫ਼ 1622 'ਚ ਲੋਕ ਕਰਨ ਅਯੁੱਧਿਆ ਰਾਮ ਮੰਦਰ ਦੇ ਦਰਸ਼ਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8