ਸੋਨਾ ਚਮਕਿਆ, ਚਾਂਦੀ ਦੀਆਂ ਕੀਮਤਾਂ ''ਚ 200 ਰੁਪਏ ਦਾ ਵਾਧਾ

Thursday, May 10, 2018 - 04:12 PM (IST)

ਨਵੀਂ ਦਿੱਲੀ—ਕੌਮਾਂਤਰੀ ਪੱਧਰ 'ਤੇ ਪੀਲੀ ਧਾਤੂ 'ਚ ਰਹੀ ਤੇਜ਼ੀ ਦੌਰਾਨ ਘਰੇਲੂ ਪੱਧਰ 'ਤੇ ਸੰਸਾਰਿਕ ਮੰਗ ਆਉਣ ਨਾਲ ਅੱਜ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ 60 ਰੁਪਏ ਚਮਕ ਕੇ 32,300 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਿਆ। ਉਦਯੌਗਿਕ ਮੰਗ 'ਚ ਸੁਧਾਰ ਨਾਲ ਚਾਂਦੀ 200 ਰੁਪਏ ਉਛਲ ਕੇ 40,770 ਰੁਪਏ ਪ੍ਰਤੀ ਕਿਲੋਗ੍ਰਾਮ ਬੋਲੀ ਗਈ। 
ਕੌਮਾਂਤਰੀ ਪੱਧਰ 'ਤੇ ਲੰਡਨ ਦਾ ਸੋਨਾ ਹਾਜ਼ਿਰ 0.45 ਡਾਲਰ ਦੇ ਵਾਧੇ 'ਚ 1312.60 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਅਮਰੀਕਾ ਸੋਨਾ ਵਾਇਦਾ ਹਾਲਾਂਕਿ 0.03 ਡਾਲਰ ਦੀ ਗਿਰਾਵਟ 'ਚ 1312.70 ਡਾਲਰ ਪ੍ਰਤੀ ਔਂਸ 'ਤੇ ਰਿਹਾ ਅਤੇ ਚਾਂਦੀ 'ਚ ਤੇਜ਼ੀ ਰਹੀ। ਇਹ 0.06 ਡਾਲਰ ਦੇ ਵਾਧੇ 'ਚ 16.51 ਡਾਲਰ ਪ੍ਰਤੀ ਔਂਸ ਬੋਲੀ ਗਈ। ਵਿਸ਼ਲੇਸ਼ਕਾਂ ਮੁਤਾਬਕ ਦੁਨੀਆ ਦੀਆਂ ਹੋਰ ਮੁੱਖ ਮੁਦਰਾਵਾਂ ਦੇ ਬਾਸਕੇਟ 'ਚ ਡਾਲਰ ਦੀ ਮਜ਼ਬੂਤੀ ਨਾਲ ਪੀਲੀ ਧਾਤੂ 'ਤੇ ਦਬਾਅ ਹੈ ਪਰ ਇਰਾਨ ਅਤੇ ਅਮਰੀਕਾ ਦੇ ਵਿਚਕਾਰ ਨਵੇਂ ਸਿਰੇ ਤੋਂ ਤਣਾਤਨੀ ਸ਼ੁਰੂ ਹੋਣ ਦੇ ਸ਼ੱਕ ਕਾਰਨ ਇਸ ਦੀ ਚਮਕ ਬਣੀ ਹੋਈ ਹੈ।


Related News