ਸੋਨੇ ਦੀ ਕੀਮਤ ਇੰਨੀ ਚੜ੍ਹੀ, ਚਾਂਦੀ ਵੀ ਹੋਈ ਮਹਿੰਗੀ, ਦੇਖੋ ਰੇਟ

Wednesday, Sep 09, 2020 - 06:27 PM (IST)

ਨਵੀਂ ਦਿੱਲੀ— ਬੁੱਧਵਾਰ ਨੂੰ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ 251 ਰੁਪਏ ਦੀ ਛਲਾਂਗ ਲਾ ਕੇ 52,149 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਿਆ।

ਪਿਛਲੇ ਸੈਸ਼ਨ 'ਚ ਸੋਨਾ 51,898 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਰਿਹਾ ਸੀ। ਐੱਚ. ਡੀ. ਐੱਫ. ਸੀ. ਸਕਿਓਰਿਟੀਜ਼ ਨੇ ਇਹ ਜਾਣਕਾਰੀ ਦਿੱਤੀ।

ਉੱਥੇ ਹੀ, ਚਾਂਦੀ ਵੀ 261 ਰੁਪਏ ਮਹਿੰਗੀ ਹੋ ਕੇ 69,211 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ, ਜੋ ਪਿਛਲੇ ਦਿਨ 68,950 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਰਹੀ ਸੀ। ਕਾਰੋਬਾਰ ਦੇ ਸ਼ੁਰੂ 'ਚ ਦੋਹਾਂ ਕੀਮਤੀ ਧਾਤਾਂ 'ਚ ਗਿਰਾਵਟ ਸੀ ਪਰ ਬੰਦ ਹੋਣ ਤੱਕ ਇਨ੍ਹਾਂ ਦੀ ਕੀਮਤ ਚੜ੍ਹ ਗਈ।

ਓਧਰ ਕੌਮਾਂਤਰੀ ਬਾਜ਼ਾਰ 'ਚ ਸੋਨੇ ਦੀ ਕੀਮਤ 1,931.60 ਡਾਲਰ ਪ੍ਰਤੀ ਔਂਸ ਅਤੇ ਚਾਂਦੀ ਦੀ ਕੀਮਤ 26.70 ਡਾਲਰ ਪ੍ਰਤੀ ਔਂਸ 'ਤੇ ਸਥਿਰ ਰਹੀ। ਐੱਚ. ਡੀ. ਐੱਫ. ਸੀ. ਸਕਿਓਰਿਟੀਜ਼ ਦੇ ਸੀਨੀਅਰ ਵਿਸ਼ਲੇਸ਼ਕ (ਕਮੋਡਿਟੀਜ਼) ਤਪਨ ਪਟੇਲ ਨੇ ਕਿਹਾ ਕਿ, ''ਮਿਲੇ-ਜੁਲੇ ਸੰਸਾਰਕ ਸੰਕੇਤਾਂ ਕਾਰਨ ਸੋਨੇ ਦੀਆਂ ਕੀਮਤਾਂ ਸੀਮਤ ਦਾਇਰੇ 'ਚ ਘਟੀਆਂ-ਵਧੀਆਂ।'' ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਪੀੜਤ ਲੋਕਾਂ ਦੀ ਵਧਦੀ ਗਿਣਤੀ ਅਤੇ ਅਮਰੀਕਾ-ਚੀਨ ਵਿਚਕਾਰ ਟਕਰਾਅ ਕਾਰਨ ਗਿਰਾਵਟ 'ਤੇ ਰੋਕ ਲੱਗ ਗਈ।


Sanjeev

Content Editor

Related News