ਸੋਨਾ ਦੀਆਂ ਕੀਮਤਾਂ ''ਚ ਹੋਇਆ 100 ਰੁਪਏ ਦਾ ਵਾਧਾ, ਚਾਂਦੀ 350 ਰੁਪਏ ਚੜ੍ਹੀ

Thursday, Jul 20, 2023 - 06:11 PM (IST)

ਸੋਨਾ ਦੀਆਂ ਕੀਮਤਾਂ ''ਚ ਹੋਇਆ 100 ਰੁਪਏ ਦਾ ਵਾਧਾ, ਚਾਂਦੀ 350 ਰੁਪਏ ਚੜ੍ਹੀ

ਨਵੀਂ ਦਿੱਲੀ (ਭਾਸ਼ਾ) - ਕੌਮਾਂਤਰੀ ਬਾਜ਼ਾਰਾਂ ਤੋਂ ਮਿਲੇ ਮਜ਼ਬੂਤ ​​ਸੰਕੇਤਾਂ ਦੇ ਦਰਮਿਆਨ ਰਾਸ਼ਟਰੀ ਰਾਜਧਾਨੀ ਦੇ ਸਰਾਫਾ ਬਾਜ਼ਾਰ 'ਚ ਵੀਰਵਾਰ ਨੂੰ ਸੋਨੇ ਦੀ ਕੀਮਤ 100 ਰੁਪਏ ਵਧ ਕੇ 60,800 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਈ। ਇਹ ਜਾਣਕਾਰੀ HDFC ਸਕਿਓਰਿਟੀਜ਼ ਵਲੋਂ ਦਿੱਤੀ ਗਈ ਹੈ। ਪਿਛਲੇ ਕਾਰੋਬਾਰੀ ਸੈਸ਼ਨ 'ਚ ਸੋਨਾ 60,700 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ। ਚਾਂਦੀ ਦੀ ਕੀਮਤ ਵੀ 350 ਰੁਪਏ ਦੀ ਤੇਜ਼ੀ ਨਾਲ 77,950 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ। 

ਇਹ ਵੀ ਪੜ੍ਹੋ : ਰੇਲ ਯਾਤਰੀਆਂ ਲਈ ਖ਼ੁਸ਼ਖਬਰੀ: ਜਨਰਲ ਡੱਬਿਆਂ 'ਚ ਮਿਲੇਗਾ 20 ਰੁਪਏ ’ਚ ਭੋਜਨ, 3 ਰੁਪਏ 'ਚ ਪਾਣੀ

ਦੱਸ ਦੇਈਏ ਕਿ ਵਿਦੇਸ਼ੀ ਬਾਜ਼ਾਰ 'ਚ ਸੋਨਾ 1,982 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰ ਰਿਹਾ ਸੀ, ਜਦਕਿ ਚਾਂਦੀ 25.23 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰ ਰਹੀ ਸੀ। ਐੱਚ.ਡੀ.ਐੱਫ.ਸੀ. ਸਕਿਓਰਿਟੀਜ਼ ਦੇ ਸੀਨੀਅਰ ਵਿਸ਼ਲੇਸ਼ਕ ਸੌਮਿਲ ਗਾਂਧੀ ਨੇ ਕਿਹਾ ਕਿ ਡਾਲਰ ਸੂਚਕਾਂਕ ਦੇ ਕਮਜ਼ੋਰ ਰਹਿਣ ਤੋਂ ਬਾਅਦ ਕਾਮੈਕਸ ਸੋਨੇ ਦੀਆਂ ਕੀਮਤਾਂ ਹੋਰ ਮਜ਼ਬੂਤ ​​ਹੋਈਆਂ ਅਤੇ ਵਪਾਰੀਆਂ ਨੂੰ ਉਮੀਦ ਹੈ ਕਿ ਯੂ.ਐੱਸ. ਫੈਡਰਲ ਰਿਜ਼ਰਵ ਜੁਲਾਈ 'ਚ ਵਿਆਜ ਦਰਾਂ ਵਧਾਉਣ ਤੋਂ ਬਾਅਦ ਆਪਣੇ ਤੇਜ਼ੀ ਦੇ ਚੱਕਰ ਨੂੰ ਰੋਕ ਦੇਵੇਗਾ। ਉਨ੍ਹਾਂ ਕਿਹਾ ਕਿ ਫੈਡਰਲ ਰਿਜ਼ਰਵ ਵੱਲੋਂ ਅਗਲੇ ਹਫ਼ਤੇ ਹੋਣ ਵਾਲੀ ਮੀਟਿੰਗ ਵਿੱਚ ਵਿਆਜ ਦਰਾਂ ਵਿੱਚ ਹੋਰ 0.25 ਫ਼ੀਸਦੀ ਵਾਧਾ ਕਰਨ ਦੀ ਉਮੀਦ ਹੈ। ਸਰਾਫ਼ਾ ਵਪਾਰੀ ਪਹਿਲਾਂ ਹੀ ਇਹ ਮੰਨ ਰਹੇ ਹਨ।

ਇਹ ਵੀ ਪੜ੍ਹੋ : 2024 'ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਪੱਬਾਂ ਭਾਰ ਹੋਇਆ ਚੋਣ ਕਮਿਸ਼ਨ, ਤਿਆਰੀਆਂ ਸ਼ੁਰੂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News