ਬੀਤੇ ਹਫਤੇ ਸੋਨੇ ਦੀਆਂ ਕੀਮਤਾਂ ''ਚ ਗਿਰਾਵਟ ਜਾਰੀ

03/18/2018 12:24:55 PM

ਨਵੀਂ ਦਿੱਲੀ—ਗਹਿਣਾ ਕਾਰੋਬਾਰੀਆਂ ਦੀ ਕਮਜ਼ੋਰ ਮੰਗ ਦੌਰਾਨ ਵਿਦੇਸ਼ੀ ਬਾਜ਼ਾਰਾਂ 'ਚ ਕਮਜ਼ੋਰੀ ਦੇ ਰੁੱਖ ਕਾਰਨ ਬੀਤੇ ਹਫਤੇ ਵੀ ਰਾਸ਼ਟਰੀ ਰਾਜਧਾਨੀ ਦੇ ਸਰਾਫਾ ਬਾਜ਼ਾਰ 'ਚ ਸੋਨੇ ਦੀ ਕੀਮਤ 'ਚ ਗਿਰਾਵਟ ਜਾਰੀ ਰਹੀ। ਪੀਲੀ ਧਾਤੂ ਦੀ ਕੀਮਤ 160 ਰੁਪਏ ਦੇ ਅੱਗੇ ਅਤੇ ਗਿਰਾਵਟ ਦੇ ਨਾਲ 31,290 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਈ
ਉਦਯੋਗਿਕ ਇਕਾਈਆਂ ਅਤੇ ਸਿੱਕਾ ਨਿਰਮਾਤਾਵਾਂ ਦਾ ਉਠਾਅ ਘੱਟ ਹੋਣ ਕਾਰਨ ਚਾਂਦੀ ਦੀ ਕੀਮਤ 'ਚ ਵੀ ਭਾਰੀ ਗਿਰਾਵਟ ਆਈ। ਬਾਜ਼ਾਰ ਸੂਤਰਾਂ ਨੇ ਕਿਹਾ ਕਿ ਵਿਦੇਸ਼ਾਂ 'ਚ ਡਾਲਰ ਦੇ ਮਜ਼ਬੂਤ ਹੋਣ ਅਤੇ ਅਮਰੀਕੀ ਫੈਡਰਲ ਰਿਜ਼ਰਵ ਦੀ ਅਗਲੇ ਹਫਤੇ ਹੋਣ ਵਾਲੀ ਮੀਟਿੰਗ 'ਚ ਇਸ ਸਾਲ ਪਹਿਲੀ ਵਾਰ ਬਾਜ਼ਾਰ ਦਰ 'ਚ ਵਾਧਾ ਕੀਤੇ ਜਾਣ ਦੀ ਉਮੀਦ ਨਾਲ ਵਿਦੇਸ਼ਾਂ 'ਚ ਡਾਲਰ ਮਜ਼ਬੂਤ ਹੋਇਆ ਅਤੇ ਸਰਾਫਾ ਮੰਗ ਪ੍ਰਭਾਵਿਤ ਹੋਣ ਨਾਲ ਸਥਾਨਕ ਕਾਰੋਬਾਰੀ ਧਾਰਨਾ ਪ੍ਰਭਾਵਿਤ ਹੋਈ। 
ਸੰਸਾਰਿਕ ਪੱਧਰ 'ਤੇ ਨਿਊਯਾਰਕ 'ਚ ਸੋਨਾ ਹਫਤਾਵਰ 'ਚ ਗਿਰਾਵਟ ਦਰਸਾਉਂਦਾ 1,313.60 ਡਾਲਰ ਪ੍ਰਤੀ ਔਂਸ ਅਤੇ ਚਾਂਦੀ ਕਮਜ਼ੋਰੀ ਦੇ ਨਾਲ 16.33 ਡਾਲਰ ਪ੍ਰਤੀ ਔਂਸ 'ਤੇ ਬੰਦ ਹੋਇਆ। ਇਸ ਤੋਂ ਇਲਾਵਾ ਘਰੇਲੂ ਹਾਜ਼ਿਰ ਬਾਜ਼ਾਰ 'ਚ ਸ਼ਾਦੀ-ਵਿਆਹ ਦਾ ਮੌਸਮ ਖਤਮ ਹੋਣ ਕਾਰਨ ਸਥਾਨਕ ਗਹਿਣਾ ਵਿਕਰੇਤਾਵਾਂ ਅਤੇ ਫੁਟਕਰ ਕਾਰੋਬਾਰੀਆਂ ਦੀ ਮੰਗ ਘਟਣ ਨਾਲ ਵੀ ਗਿਰਾਵਟ ਵਧ ਗਈ।


Related News