ਘਰੇਲੂ ਬਾਜ਼ਾਰ ''ਚ ਸੋਨੇ ਦੀਆਂ ਕੀਮਤਾਂ ''ਚ ਆਈ ਗਿਰਾਵਟ, ਚਾਂਦੀ ''ਚ ਹੋਇਆ ਵਾਧਾ

06/09/2023 3:20:30 PM

ਬਿਜ਼ਨੈੱਸ ਡੈਸਕ- ਹਫ਼ਤੇ ਦੇ ਆਖਰੀ ਕਾਰੋਬਾਰੀ ਦਿਨ ਸ਼ੁੱਕਰਵਾਰ ਨੂੰ ਘਰੇਲੂ ਬਾਜ਼ਾਰ 'ਚ ਸੋਨੇ ਦੀਆਂ ਕੀਮਤਾਂ ਗਿਰਾਵਟ ਦੇ ਨਾਲ ਟ੍ਰੇਡ ਕਰਦੀਆਂ ਹੋਈਆਂ ਵਿਖਾਈ ਦਿੱਤੀਆਂ। ਨਾਲ ਹੀ ਚਾਂਦੀ ਦੀਆਂ ਵਾਅਦਾ ਕੀਮਤਾਂ 'ਚ ਵਾਧਾ ਹੁੰਦਾ ਵਿਖਾਈ ਦਿੱਤਾ। ਸ਼ੁੱਕਰਵਾਰ ਦੁਪਹਿਰ ਐੱਮਸੀਐਕਸ ਐਕਸਚੇਂਜ 'ਤੇ 4 ਅਗਸਤ, 2023 ਨੂੰ ਡਿਲੀਵਰੀ ਵਾਲਾ ਸੋਨਾ ਮਾਮੂਲੀ ਗਿਰਾਵਟ ਨਾਲ 59,872 ਰੁਪਏ ਪ੍ਰਤੀ 10 ਗ੍ਰਾਮ 'ਤੇ ਟ੍ਰੇਡ ਕਰਦਾ ਦਿਖਾਈ ਦਿੱਤਾ। ਇਸ ਸੋਨੇ ਦਾ ਜੀਵਨ ਭਰ ਦਾ ਉੱਚ ਪੱਧਰ 62,397 ਰੁਪਏ ਪ੍ਰਤੀ 10 ਗ੍ਰਾਮ ਹੈ।

ਇਸ ਦੌਰਾਨ ਜੇਕਰ ਗਲੋਬਲ ਬਾਜ਼ਾਰ ਦੀ ਗੱਲ ਕਰੀਏ ਤਾਂ ਸ਼ੁੱਕਰਵਾਰ ਦੁਪਹਿਰ ਨੂੰ ਸੋਨੇ ਦੇ ਵਾਇਦਾ 'ਚ ਵਾਧੇ ਦੇ ਨਾਲ ਅਤੇ ਸੋਨੇ ਹਾਜਿਰ ਗਿਰਾਵਟ ਦੇ ਨਾਲ ਟ੍ਰੇਡ ਕਰਦਾ ਵਿਖਾਈ ਦਿੱਤਾ। ਇਸ ਦੇ ਨਾਲ ਹੀ ਚਾਂਦੀ ਦੀਆਂ ਕੌਮਾਂਤਰੀ ਕੀਮਤਾਂ ਹਰੇ ਨਿਸ਼ਾਨ 'ਤੇ ਕਾਰੋਬਾਰ ਕਰਦੀਆਂ ਨਜ਼ਰ ਆ ਰਹੀਆਂ ਹਨ।

ਚਾਂਦੀ ਵਿੱਚ ਉਛਾਲ
ਚਾਂਦੀ ਦੀਆਂ ਘਰੇਲੂ ਵਾਅਦਾ ਕੀਮਤਾਂ ਸ਼ੁੱਕਰਵਾਰ ਦੁਪਹਿਰ ਵਾਧੇ ਦੇ ਨਾਲ ਟ੍ਰੇਡ ਕਰਦੀਆਂ ਵਿਖਾਈ ਦਿੱਤੀਆਂ। ਐੱਮਸੀਐਕਸ ਐਕਸਚੇਂਜ 'ਤੇ 5 ਜੁਲਾਈ 2023 ਨੂੰ ਡਲਿਵਰੀ ਵਾਲੀ ਚਾਂਦੀ 0.26 ਫ਼ੀਸਦੀ ਜਾਂ 189 ਰੁਪਏ ਦੇ ਵਾਧੇ ਦੇ ਨਾਲ 73,859 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਟ੍ਰੇਡ ਕਰਦੀ ਵਿਖਾਈ ਦਿੱਤੀ।

ਸੋਨੇ ਦੀਆਂ ਗਲੋਬਲ ਕੀਮਤਾਂ
ਸੋਨੇ ਦੀਆਂ ਗਲੋਬਲ ਕੀਮਤਾਂ ਵਿੱਚ ਸ਼ੁੱਕਰਵਾਰ ਦੁਪਹਿਰ ਨੂੰ ਵਾਧਾ ਹੁੰਦਾ ਵਿਖਾਈ ਦਿੱਤਾ। ਕਾਮੈਕਸ 'ਤੇ ਸੋਨੇ ਦੀ ਗਲੋਬਲ ਫਿਊਚਰਜ਼ ਕੀਮਤ 0.05 ਫ਼ੀਸਦੀ ਜਾਂ 1 ਡਾਲਰ ਦੇ ਵਾਧੇ ਨਾਲ 1979.60 ਡਾਲਰ ਪ੍ਰਤੀ ਔਂਸ 'ਤੇ ਟ੍ਰੇਡ ਕਰਦੀ ਵਿਖਾਈ ਦਿੱਤੀ। ਸੋਨੇ ਦਾ ਗਲੋਬਲ ਹਾਜ਼ਿਰ ਭਾਰ 0.03 ਫ਼ੀਸਦੀ ਜਾਂ 0.63 ਡਾਲਰ ਦੀ ਗਿਰਾਵਟ ਦੇ ਨਾਲ 1964.83 ਡਾਲਰ ਪ੍ਰਤੀ ਔਂਸ 'ਤੇ ਟ੍ਰੇਡ ਕਰਦਾ ਨਜ਼ਰ ਆਇਆ।

ਚਾਂਦੀ ਦੀਆਂ ਗਲੋਬਲ ਕੀਮਤਾਂ
ਕਾਮੈਕਸ 'ਤੇ ਚਾਂਦੀ ਦੀ ਗਲੋਬਲ ਸਪਾਟ ਕੀਮਤ 0.30 ਫ਼ੀਸਦੀ ਜਾਂ 0.07 ਡਾਲਰ ਦੇ ਵਾਧੇ ਨਾਲ 24.42 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰ ਰਹੀ ਸੀ। ਇਸ ਦੇ ਨਾਲ ਹੀ ਚਾਂਦੀ ਦੀ ਗਲੋਬਲ ਸਪਾਟ ਕੀਮਤ 0.40 ਫ਼ੀਸਦੀ ਜਾਂ 0.10 ਡਾਲਰ ਦੇ ਵਾਧੇ ਨਾਲ 24.33 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰਦੀ ਨਜ਼ਰ ਆਈ।


rajwinder kaur

Content Editor

Related News