ਸੋਨਾ ਹੁਣ ਰਿਕਾਰਡ ਤੋਂ 10,300 ਰੁ: ਪੈ ਰਿਹੈ ਸਸਤਾ, ਜਾਣੋ 10 ਗ੍ਰਾਮ ਦਾ ਮੁੱਲ

Monday, Mar 01, 2021 - 01:12 PM (IST)

ਸੋਨਾ ਹੁਣ ਰਿਕਾਰਡ ਤੋਂ 10,300 ਰੁ: ਪੈ ਰਿਹੈ ਸਸਤਾ, ਜਾਣੋ 10 ਗ੍ਰਾਮ ਦਾ ਮੁੱਲ

ਨਵੀਂ ਦਿੱਲੀ- ਸੋਮਵਾਰ ਨੂੰ ਕਾਰੋਬਾਰ ਦੌਰਾਨ ਸੋਨੇ-ਚਾਂਦੀ ਵਿਚ ਹਲਕਾ ਉਛਾਲ ਦੇਖਣ ਨੂੰ ਮਿਲ ਰਿਹਾ ਹੈ, ਹਾਲਾਂਕਿ ਰਿਕਾਰਡ 56,200 ਰੁਪਏ ਤੋਂ ਇਹ ਲਗਭਗ 10,300 ਰੁਪਏ ਸਸਤਾ ਪੈ ਰਿਹਾ ਹੈ ਕਿਉਂਕਿ ਪਿਛਲੇ ਦਿਨੀਂ ਇਸ ਵਿਚ ਗਿਰਾਵਟ ਆਈ ਸੀ, ਜਦੋਂ ਕਿ ਅੱਜ 200 ਰੁਪਏ ਦੀ ਹਲਕੀ ਮਜਬੂਤੀ ਨਾਲ 45,900 ਰੁਪਏ ਪ੍ਰਤੀ ਦਸ ਗ੍ਰਾਮ ਦੇ ਆਸਪਾਸ ਕਾਰੋਬਾਰ ਕਰ ਰਿਹਾ ਹੈ। ਪਿਛਲੇ ਕਾਰੋਬਾਰੀ ਸੈਸ਼ਨ ਵਿਚ ਐੱਮ. ਸੀ. ਐਕਸ. 'ਤੇ ਸੋਨੇ ਦੀ ਕੀਮਤ ਗਿਰਾਵਟ ਨਾਲ 45,736 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਬੰਦ ਹੋਈ ਸੀ।

ਗਲੋਬਲ ਅਰਥਵਿਵਸਥਾ ਵਿਚ ਸੁਧਾਰ ਦੀ ਉਮੀਦ ਨਾਲ ਇਸ ਸਾਲ ਹੁਣ ਤੱਕ ਸੋਨੇ ਦੀ ਮੰਗ ਪਹਿਲਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਨਹੀਂ ਹੈ, ਜਿਸ ਕਾਰਨ ਇਸ ਵਿਚ ਹਲਕਾ ਵਾਧਾ-ਘਾਟਾ ਚੱਲ ਰਿਹਾ ਹੈ। ਪਿਛਲੇ ਸਾਲ ਕੋਰੋਨਾ ਮਹਾਮਾਰੀ ਕਾਰਨ ਵਿਸ਼ਵ ਭਰ ਦੇ ਕਈ ਮੁਲਕਾਂ ਵਿਚ ਤਾਲਾਬੰਦੀ ਦੇ ਮੱਦੇਨਜ਼ਰ ਨਿਵੇਸ਼ਕਾਂ ਨੇ ਸੋਨੇ ਦਾ ਰੁਖ਼ ਕਰ ਲਿਆ ਸੀ।

ਇਹ ਵੀ ਪੜ੍ਹੋ- ATM 'ਚ 2000 ਦੇ ਨੋਟਾਂ ਤੋਂ ਲੈ ਕੇ ਫਾਸਟੈਗ ਨਾਲ ਜੁੜੇ ਇਹ ਨਿਯਮ ਬਦਲੇ

ਉੱਥੇ ਹੀ, ਦਿੱਲੀ ਸਰਾਫ਼ਾ ਬਾਜ਼ਾਰ ਵਿਚ 7 ਅਗਸਤ, 2020 ਨੂੰ 57,008 ਰੁਪਏ ਪ੍ਰਤੀ ਦਸ ਗ੍ਰਾਮ ਤੋਂ ਸੋਨੇ ਦੀ ਕੀਮਤ ਸ਼ੁੱਕਰਵਾਰ ਯਾਨੀ 26 ਫਰਵਰੀ 2021 ਤੱਕ 11,409 ਰੁਪਏ ਘੱਟ ਚੁੱਕੀ ਹੈ। ਬੀਤੇ ਸ਼ੁੱਕਰਵਾਰ ਦੇ ਕਾਰੋਬਾਰੀ ਸੈਸ਼ਨ ਵਿਚ ਸੋਨੇ ਦੀ ਕੀਮਤ ਸਰਾਫਾ ਬਾਜ਼ਾਰ ਵਿਚ 45,599 ਰੁਪਏ ਪ੍ਰਤੀ ਦਸ ਗ੍ਰਾਮ ਰਹੀ। ਸੋਨੇ ਦੀਆਂ ਕੀਮਤਾਂ ਵਿਚ ਹਾਲ ਹੀ ਦੀ ਗਿਰਾਵਟ ਦਾ ਸਭ ਤੋਂ ਵੱਡਾ ਕਾਰਨ ਹੋਰ ਪ੍ਰਮੁੱਖ ਮੁਦਰਾਵਾਂ ਦੇ ਮੁਕਾਬਲੇ ਡਾਲਰ ਦਾ ਮਜਬੂਤ ਹੋਣਾ ਰਿਹਾ ਹੈ। ਹਾਲਾਂਕਿ, ਮਾਹਰਾਂ ਦਾ ਮੰਨਣਾ ਹੈ ਕਿ ਅਗਲੇ 3-4 ਮਹੀਨਿਆਂ ਵਿਚ ਕੌਮਾਂਤਰੀ ਬਾਜ਼ਾਰ ਵਿਚ ਸੋਨੇ ਦੀਆਂ ਕੀਮਤਾਂ ਫਿਰ 1,960 ਡਾਲਰ ਪ੍ਰਤੀ ਔਂਸ ਦੇ ਪੱਧਰ ਨੂੰ ਛੂਹ ਸਕਦੀਆਂ ਹਨ, ਜੋ ਇਸ ਦੇ ਮੌਜੂਦਾ ਪੱਧਰ ਤੋਂ ਲਗਭਗ 150 ਡਾਲਰ ਜ਼ਿਆਦਾ ਹਨ।

ਇਹ ਵੀ ਪੜ੍ਹੋ- ਰਸੋਈ ਗੈਸ ਹੋਰ ਹੋਈ ਮਹਿੰਗੀ, ਕੀਮਤਾਂ 'ਚ ਵਾਧਾ ਅੱਜ ਤੋਂ ਲਾਗੂ


author

Sanjeev

Content Editor

Related News