ਸੋਨੇ ਦੀ ਕੀਮਤ 'ਚ ਗਿਰਾਵਟ, ਜਾਣੋ 10 ਗ੍ਰਾਮ ਦਾ ਕਿੰਨਾ ਰਿਹਾ ਮੁੱਲ

Friday, Dec 11, 2020 - 05:24 PM (IST)

ਸੋਨੇ ਦੀ ਕੀਮਤ 'ਚ ਗਿਰਾਵਟ, ਜਾਣੋ 10 ਗ੍ਰਾਮ ਦਾ ਕਿੰਨਾ ਰਿਹਾ ਮੁੱਲ

ਨਵੀਂ ਦਿੱਲੀ— ਸ਼ੁੱਕਰਵਾਰ ਨੂੰ ਸੋਨੇ 'ਚ ਹਲਕੀ ਗਿਰਾਵਟ ਆਈ, ਜਦੋਂ ਕਿ ਚਾਂਦੀ ਮਾਮੂਲੀ ਘਟੀ। ਸੋਨਾ 102 ਰੁਪਏ ਦੀ ਗਿਰਾਵਟ ਨਾਲ 48,594 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਆ ਗਿਆ। ਐੱਚ. ਡੀ. ਐੱਫ. ਸੀ. ਸਕਿਓਰਿਟੀਜ਼ ਨੇ ਇਹ ਜਾਣਕਾਰੀ ਦਿੱਤੀ।

ਪਿਛਲੇ ਕਾਰੋਬਾਰੀ ਸੈਸ਼ਨ 'ਚ ਇਹ 48,696 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਰਿਹਾ ਸੀ। ਚਾਂਦੀ 16 ਰੁਪਏ ਦੀ ਮਾਮਲੀ ਗਿਰਾਵਟ ਨਾਲ 62,734 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ। ਬੀਤੇ ਕਾਰੋਬਾਰੀ ਸੈਸ਼ਨ 'ਚ ਚਾਂਦੀ 62,750 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਸੀ।

ਕੌਮਾਂਤਰੀ ਬਾਜ਼ਾਰ 'ਚ ਸੋਨਾ ਅਤੇ ਚਾਂਦੀ ਦੋਵੇਂ ਲਗਭਗ ਸਥਿਰ ਰਹੇ। ਸੋਨਾ 1,836 ਡਾਲਰ ਪ੍ਰਤੀ ਔਂਸ ਅਤੇ ਚਾਂਦੀ 23.92 ਡਾਲਰ ਪ੍ਰਤੀ ਔਂਸ 'ਤੇ ਸੀ। ਐੱਚ. ਡੀ. ਐੱਫ. ਸੀ. ਸਕਿਓਰਿਟੀਜ਼ ਦੇ ਸੀਨੀਅਰ ਵਿਸ਼ਲੇਸ਼ਕ (ਕਮੋਡਿਟੀ) ਤਪਨ ਪਟੇਲ ਨੇ ਕਿਹਾ, ''ਨਿਵੇਸ਼ਕਾਂ ਦੇ ਅਮਰੀਕੀ ਰਾਹਤ ਪੈਕੇਜ ਦੀ ਉਡੀਕ 'ਚ ਸੋਨੇ ਦੀਆਂ ਕੀਮਤਾਂ ਸੀਮਤ ਦਾਇਰੇ 'ਚ ਰਹੀਆਂ।'' ਉੱਥੇ ਹੀ, ਇਸ ਦੌਰਾਨ ਐੱਮ. ਸੀ. ਐਕਸ. 'ਤੇ ਦਸੰਬਰ ਡਿਲਿਵਰੀ ਵਾਲਾ ਸੋਨਾ 49,079 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਕਾਰੋਬਾਰ ਕਰ ਰਿਹਾ ਸੀ। ਦਸੰਬਰ ਡਿਲਿਵਰੀ ਵਾਲੀ ਚਾਂਦੀ 63,183 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਕਾਰੋਬਾਰ ਕਰ ਰਹੀ ਸੀ। ਐੱਮ. ਸੀ. ਐਕਸ. 'ਤੇ ਵੀ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਸੀਮਤ ਦਾਇਰੇ 'ਚ ਕਾਰੋਬਾਰ ਦੇਖਣ ਨੂੰ ਮਿਲਿਆ।


author

Sanjeev

Content Editor

Related News