7,400 ਰੁਪਏ ਤੱਕ ਡਿੱਗ ਚੁੱਕਾ ਹੈ ਸੋਨਾ, ਜਾਣੋ ਅੱਗੇ ਕੀ ਹੋਣ ਵਾਲਾ ਹੈ

Saturday, Nov 28, 2020 - 09:52 PM (IST)

7,400 ਰੁਪਏ ਤੱਕ ਡਿੱਗ ਚੁੱਕਾ ਹੈ ਸੋਨਾ, ਜਾਣੋ ਅੱਗੇ ਕੀ ਹੋਣ ਵਾਲਾ ਹੈ

ਨਵੀਂ ਦਿੱਲੀ— ਕੋਰੋਨਾ ਕਾਲ 'ਚ ਤੇਜ਼ੀ ਦਾ ਨਵਾਂ ਰਿਕਾਰਡ ਬਣਾਉਣ ਵਾਲਾ ਸੋਨਾ ਨਵੰਬਰ ਤੱਕ ਕਾਫ਼ੀ ਸਸਤਾ ਹੋ ਚੁੱਕਾ ਹੈ। ਕੋਰੋਨਾ ਟੀਕੇ ਨੂੰ ਲੈ ਕੇ ਹਾਂ-ਪੱਖੀ ਖ਼ਬਰਾਂ ਨਾਲ ਚਾਂਦੀ ਦੀ ਰੰਗਤ ਵੀ ਉੱਡ ਗਈ ਹੈ। ਸੋਨਾ ਅਗਸਤ 'ਚ ਆਪਣੇ ਸਰਵਉੱਚ ਪੱਧਰ ਤੋਂ 7,425 ਰੁਪਏ ਪ੍ਰਤੀ ਦਸ ਗ੍ਰਾਮ ਸਸਤਾ ਹੋ ਚੁੱਕਾ ਹੈ।

ਸ਼ੁੱਕਰਵਾਰ ਨੂੰ ਸਰਾਫਾ ਬਾਜ਼ਾਰ 'ਚ 24 ਕੈਰੇਟ ਸੋਨਾ 48,829 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਬੰਦ ਹੋਇਆ। 7 ਅਗਸਤ ਦੀ ਸਵੇਰ ਨੂੰ ਸੋਨਾ 56,254 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਿਆ ਸੀ, ਜੋ ਇਸ ਦਾ ਸਰਵਉੱਚ ਪੱਧਰ ਹੈ। ਉੱਥੇ ਹੀ, ਚਾਂਦੀ ਦੀ ਗੱਲ ਕਰੀਏ ਤਾਂ ਇਸ ਦਿਨ ਇਹ 76,008 ਰੁਪਏ ਪ੍ਰਤੀ ਕਿਲੋ 'ਤੇ ਪਹੁੰਚ ਗਈ ਸੀ ਅਤੇ 27 ਨਵੰਬਰ ਤੱਕ ਆਉਂਦੇ-ਆਉਂਦੇ ਇਹ 60,069 ਰੁਪਏ ਪ੍ਰਤੀ ਕਿਲੋ ਰਹਿ ਗਈ। ਇਸ ਤਰ੍ਹਾਂ ਚਾਂਦੀ 15,939 ਰੁਪਏ ਪ੍ਰਤੀ ਕਿਲੋ ਸਸਤੀ ਹੋਈ ਹੈ।

 

ਇਹ ਵੀ ਪੜ੍ਹੋ- 1 ਦਸੰਬਰ ਨੂੰ ਬੈਂਕ ਖਾਤਾਧਾਰਕਾਂ ਨੂੰ ਮਿਲਣ ਜਾ ਰਿਹਾ ਹੈ ਇਹ ਵੱਡਾ ਤੋਹਫ਼ਾ

ਸੋਨੇ 'ਚ ਜਲਦ ਵੱਡੇ ਉਛਾਲ ਦੇ ਆਸਾਰ ਨਹੀਂ-
ਕੋਰੋਨਾ ਦੇ ਟੀਕੇ ਨੂੰ ਲੈ ਕੇ ਸਕਾਰਾਤਮਕ ਖ਼ਬਰਾਂ ਨਾਲ ਸੋਨੇ ਦੀ ਕੀਮਤ ਗਲੋਬਲ ਪੱਧਰ 'ਤੇ ਡਿੱਗ ਰਹੀ ਹੈ। ਮਾਹਰਾਂ ਦਾ ਮੰਨਣਾ ਹੈ ਕਿ ਇਸ ਤੋਂ ਇਲਾਵਾ ਗਲੋਬਲ ਅਰਥਵਿਵਸਥਾ 'ਚ ਸੁਧਾਰ ਅਤੇ ਅਮਰੀਕਾ-ਚੀਨ 'ਚ ਤਣਾਅ ਘੱਟ ਹੋਣ ਦੀ ਉਮੀਦ ਨਾਲ ਵੀ ਸ਼ੇਅਰ ਬਾਜ਼ਾਰਾਂ ਵੱਲ ਨਿਵੇਸ਼ਕਾਂ ਦਾ ਰੁਝਾਨ ਵੱਧ ਰਿਹਾ ਹੈ, ਜਦੋਂ ਕਿ ਸੋਨੇ ਨੂੰ ਲੈ ਕੇ ਰੁਝਾਨ ਘੱਟ ਹੋਇਆ ਹੈ। ਅਜਿਹੇ 'ਚ ਸੋਨੇ 'ਚ ਨੇੜਲੇ ਭਵਿੱਖ 'ਚ ਬਹੁਤ ਤੇਜ਼ ਉਛਾਲ ਦੀ ਉਮੀਦ ਨਹੀਂ ਹੈ।

ਇਹ ਵੀ ਪੜ੍ਹੋ- EPFO ਪੈਨਸ਼ਨਰਾਂ ਲਈ ਵੱਡੀ ਖ਼ਬਰ, 35 ਲੱਖ ਲੋਕਾਂ ਨੂੰ ਹੋਵੇਗਾ ਇਹ ਫਾਇਦਾ

ਹਾਲਾਂਕਿ, ਮਾਹਰ ਇਹ ਵੀ ਮੰਨਦੇ ਹਨ ਕਿ ਟੀਕੇ ਨੂੰ ਲੈ ਕੇ ਖ਼ਬਰਾਂ ਆਉਣ ਪਿੱਛੋਂ ਸੋਨੇ ਦੀ ਕੀਮਤ ਵਿਸ਼ਵ ਪੱਧਰ 'ਤੇ ਡਿੱਗ ਰਹੀ ਹੈ ਪਰ ਇਸ ਦੇ ਬਾਵਜੂਦ ਮੌਜੂਦਾ ਹੇਠਲੇ ਪੱਧਰ ਨੂੰ ਦੇਖਦੇ ਹੋਏ ਸੋਨਾ ਅਗਲੇ ਇਕ ਸਾਲ 'ਚ 57 ਹਜ਼ਾਰ ਤੋਂ 60 ਹਜ਼ਾਰ ਰੁਪਏ ਪ੍ਰਤੀ ਦਸ ਗ੍ਰਾਮ ਤੱਕ ਪਹੁੰਚ ਸਕਦਾ ਹੈ।

ਇਹ ਵੀ ਪੜ੍ਹੋ- ਸਿਆਸੀ ਸੁਆਰਥ ਕਾਰਨ ਕਿਸਾਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ : ਗੋਇਲ


author

Sanjeev

Content Editor

Related News